ਜੰਮੂ ਕਸ਼ਮੀਰ ''ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, 19 ਹੱਥਗੋਲੇ ਬਰਾਮਦ

05/09/2021 2:15:57 PM

ਜੰਮੂ- ਸੁਰੱਖਿਆ ਫ਼ੋਰਸਾਂ ਨੇ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਐਤਵਾਰ ਨੂੰ ਅੱਤਵਾਦੀਆਂ ਦੇ ਇਕ ਟਿਕਾਣੇ 'ਤੇ ਛਾਪਾ ਮਾਰਿਆ ਅਤੇ 19 ਹੱਥਗੋਲੇ ਬਰਾਮਦ ਕੀਤੇ। ਸੁਰੱਖਿਆ ਫ਼ੋਰਸਾਂ ਨੇ ਨਾਲ ਹੀ ਗ੍ਰਨੇਡ ਹਮਲਿਆਂ ਨਾਲ ਸਰਹੱਦੀ ਜ਼ਿਲ੍ਹੇ 'ਚ ਸ਼ਾਂਤੀ ਭੰਗ ਕਰਨ ਦੀ ਅੱਤਵਾਦੀ ਯੋਜਨਾ ਵੀ ਅਸਫ਼ਲ ਕਰ ਦਿੱਤੀ। ਇਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਮੁਹਿੰਮ ਦੌਰਾਨ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਇਹ ਮੁਹਿੰਮ ਸੁਰਨਕੋਟ ਦੇ ਫਗਲਾ ਇਲਾਕੇ 'ਚ ਫ਼ੌਜ ਅਤੇ ਪੁਲਸ ਨੇ ਸਾਂਝੇ ਰੂਪ ਨਾਲ ਚਲਾਈ ਸੀ। ਅੱਤਵਾਦੀਆਂ ਵਲੋਂ ਐੱਨ.ਐੱਚ. 144ਏ (ਜੰਮੂ-ਪੁੰਛ ਰਾਜਮਾਰਗ) 'ਤੇ ਸੁਰੱਖਿਆ ਫ਼ੋਰਸਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਸੂਚਨਾ ਦੇ ਆਧਾਰ 'ਤੇ ਰਾਸ਼ਟਰੀ ਰਾਈਫਲਜ਼ ਅਤੇ ਪੁਲਸ ਨੇ ਫਗਲਾ ਇਲਾਕੇ 'ਚ ਸਾਂਝੀ ਮੁਹਿੰਮ ਚਲਾਈ। ਬੁਲਾਰੇ ਨੇ ਕਿਹਾ,''ਦੋਵੇਂ ਏਜੰਸੀਆਂ ਨੇ ਗੁਫ਼ਾ ਵਰਗੇ ਟਿਕਾਣੇ 'ਚ ਲੁਕਾ ਕੇ ਰੱਖੇ ਗ੍ਰਨੇਡ ਦਾ ਭਾਰੀ ਜ਼ਖੀਰਾ ਬਰਾਮਦ ਕੀਤਾ। ਕੁੱਲ 19 ਹੱਥਗੋਲੇ ਬਰਾਮਦ ਕੀਤੇ ਗਏ ਹਨ।''

ਇਹ ਵੀ ਪੜ੍ਹੋ : ਪਤੀ ਦੀ ਕੋਰੋਨਾ ਨਾਲ ਮੌਤ, ਪਤਨੀ ਨਹੀਂ ਸਹਾਰ ਸਕੀ ਗ਼ਮ, ਹਸਪਤਾਲ ਦੀ 9ਵੀਂ ਮੰਜ਼ਿਲ ਤੋਂ ਮਾਰੀ ਛਾਲ

ਉਨ੍ਹਾਂ ਦੱਸਿਆ ਕਿ ਗ੍ਰਨੇਡ ਦੇ ਬਰਾਮਦ ਹੋਣ ਨਾਲ ਪੁੰਛ 'ਚ ਸ਼ਾਂਤੀ ਨੂੰ ਭੰਗ ਕਰਨ ਦੀ ਸਾਜਿਸ਼ ਅਸਫ਼ਲ ਹੋ ਗਈ। ਬੁਲਾਰੇ ਨੇ ਕਿਹਾ,''ਇਸ ਟਿਕਾਣੇ ਦਾ ਪਰਦਾਫਾਸ਼ ਹੋਣ ਨਾਲ ਸੁਰੱਖਿਆ ਫ਼ੋਰਸਾਂ 'ਤੇ ਹਮਲੇ ਦੀ ਵੱਡੀ ਸਾਜਿਸ਼ ਅਸਫ਼ਲ ਹੋ ਗਈ। ਫ਼ੌਜ ਅਤੇ ਪੁਲਸ ਨੇ ਅੱਤਵਾਦ ਵਿਰੁੱਧ ਲੜਾਈ ਅਤੇ ਖੇਤਰ 'ਚ ਸਥਿਰਤਾ ਕਾਇਮ ਕਰਨ ਦੀ ਵਚਨਬੱਧਤਾ ਨੂੰ ਪੂਰਾ ਕਰਨਲਈ ਆਪਣੇ ਸਾਹਸ ਨੂੰ ਇਕ ਵਾਰ ਫਿਰ ਸਾਬਿਤ ਕੀਤਾ ਹੈ।'' ਜੰਮੂ ਖੇਤਰ 'ਚ ਪਿਛਲੇ ਕੁਝ ਦਿਨਾਂ 'ਚ ਵਿਸਫ਼ੋਟਕਾਂ ਦੀ ਬਰਾਮਦਗੀ ਦਾ ਦੂਜਾ ਵੱਡਾ ਮਾਮਲਾ ਹੈ। ਸੁਰੱਖਿਆ ਫ਼ੋਰਸਾਂ ਨੇ ਸ਼ਨੀਵਾਰ ਨੂੰ ਡੋਡਾ ਜ਼ਿਲ੍ਹੇ ਦੇ ਚਕਰਾਂਦੀ ਪਿੰਡ ਤੋਂ ਹਥਿਆਰ ਅਤੇ ਵਿਸਫ਼ੋਟਕਾਂ ਦਾ ਭਾਰੀ ਜ਼ਖੀਰਾ ਬਰਾਮਦ ਕੀਤਾ ਸੀ।

ਇਹ ਵੀ ਪੜ੍ਹੋ : ਕਸ਼ਮੀਰ: ਹਿੰਦੂ ਗੁਆਂਢੀ ਦੇ ਅੰਤਿਮ ਸੰਸਕਾਰ 'ਚ ਮੁਸਲਮਾਨਾਂ ਨੇ ਕੀਤੀ ਮਦਦ


DIsha

Content Editor

Related News