ਜੰਮੂ-ਕਸ਼ਮੀਰ : ਸ਼੍ਰੀਨਗਰ ''ਚ ਸਦੀਆਂ ਪੁਰਾਣੇ ਰਘੁਨਾਥ ਮੰਦਰ ਦੀ ਮੁਰੰਮਤ ਦਾ ਕੰਮ ਜ਼ੋਰਾਂ ''ਤੇ

10/17/2020 4:27:24 PM

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਝੇਲੱਮ ਨਦੀ ਦੇ ਕਿਨਾਰੇ ਬਣੇ ਸਦੀਆਂ ਪੁਰਾਣੇ ਰਘੁਨਾਥ ਮੰਦਰ ਦੀ ਮੁਰੰਮਤ ਦਾ ਕੰਮ ਜ਼ੋਰਾਂ 'ਤੇ ਹੈ। ਇਹ ਮੰਦਰ ਕਸ਼ਮੀਰੀ ਪੰਡਤਾਂ ਦੇ ਪਲਾਇਨ ਤੋਂ ਬਾਅਦ ਪਿਛਲੇ 30 ਸਾਲਾਂ ਤੋਂ ਅੱਤਵਾਦ ਦੇ ਖਤਰੇ ਕਾਰਨ ਖੰਡਰ ਬਣਿਆ ਹੋਇਆ ਸੀ ਪਰ ਸੈਰ-ਸਪਾਟਾ ਵਿਭਾਗ ਨੇ ਇਸ ਦੀ ਇਤਿਹਾਸਕ ਅਕਸ ਨੂੰ ਬਹਾਲ ਕਰਨ ਲਈ ਮੰਦਰ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਹੈ। ਦੱਸਿਆ ਜਾਂਦਾ ਹੈ ਕਿ ਇਹ ਮੰਦਰ ਕਰੀਬ 300 ਸਾਲ ਪਹਿਲਾਂ ਬਣਿਆ ਸੀ। ਇਸ ਤੋਂ ਬਾਅਦ ਸਾਲ 1860 'ਚ ਡੋਗਰਾ ਮਹਾਰਾਜਾ ਰਣਬੀਰ ਸਿੰਘ ਨੇ ਮੰਦਰ 'ਚ ਮੁਰੰਮਤ ਦਾ ਕੰਮ ਕਰਵਾਉਂਦੇ ਹੋਏ ਇਕ ਸ਼ਾਨਦਾਰ ਮੰਦਰ ਦੇ ਰੂਪ 'ਚ ਸਥਾਪਤ ਕੀਤਾ ਸੀ ਪਰ 1990 ਦੀ ਸ਼ੁਰੂਆਤ ਦੇ ਨਾਲ ਹੀ ਘਾਟੀ 'ਚ ਅੱਤਵਾਦ ਦੀ ਸ਼ੁਰੂ ਹੋ ਗਈ। ਜਿਸ ਕਾਰਨ ਸਾਲਾਂ ਤੋਂ ਉੱਥੇ ਰਹਿ ਰਹੇ ਪੰਡਤਾਂ ਨੂੰ ਕਸ਼ਮੀਰ ਤੋਂ ਪਲਾਇਨ ਕਰਨ ਲਈ ਮਜ਼ਬੂਰ ਹੋਣਾ ਪਿਆ ਸੀ। ਉਦੋਂ ਤੋਂ ਇਹ ਮੰਦਰ ਵੀ ਵੀਰਾਨ ਹੋ ਗਿਆ ਸੀ।

ਹਾਲਾਂਕਿ ਮੰਦਰ ਦੇ ਅਧਿਕਾਰੀ ਇਸ ਗੱਲ 'ਤੇ ਜ਼ੋਰ ਦੇ ਰਹੇ ਹਨ ਕਿ ਸੋਨੇ ਦੇ ਰੰਗ ਦੀਆਂ ਭਾਰੀ ਟੀਨ ਦੀਆਂ ਚਾਦਰਾਂ ਤਿੰਨਾਂ ਪਾਸੇ ਤੋਂ ਮੰਦਰ ਦੀਆਂ ਅੰਦਰੂਨੀ ਕੰਧਾਂ ਨੂੰ ਢੱਕਣ ਲਈ ਇਸਤੇਮਾਲ ਕੀਤੀਆਂ ਜਾਂਦੀਆਂ ਹਨ। ਸੈਰ-ਸਪਾਟਾ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਹੁਣ ਬਜ਼ਾਰ 'ਚ ਉਪਲੱਬਧ ਨਹੀਂ ਹਨ।'' ਹੁਣ ਅਸੀਂ ਨਵੀਨਤਮ ਰੰਗੀਨ ਟੀਨ ਸ਼ੀਟ ਦੀ ਵਰਤੋਂ ਕਰਨਗੇ। ਇਸ ਮੰਦਰ ਦੇ ਨਵੀਨੀਕਰਨ 'ਚ ਲਗਭਗ 54 ਲੱਖ ਰੁਪਏ ਖਰਚ ਹੋਣਗੇ ਅਤੇ ਨਵੰਬਰ ਅੰਤ ਤੱਕ ਕੰਮ ਪੂਰਾ ਹੋਣ ਦੀ ਉਮੀਦ ਹੈ।''


DIsha

Content Editor

Related News