ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਨਵੀਂ ਤਕਨੀਕ ਨਾਲ ਸੜਕਾਂ ਦੀ ਮੁਰੰਮਤ ਲਈ ਕਾਰਜ ਆਰੰਭਿਆ

10/06/2020 2:10:05 PM

ਸ਼੍ਰੀਨਗਰ- ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਕਠੋਰ ਕੰਕਰੀਟ ਫੁੱਟਪਾਥ (ਆਰ.ਸੀ.ਪੀ.) ਦੀ ਵਰਤੋਂ ਕਰ ਕੇ ਸ਼੍ਰੀਨਗਰ ਸੜਕਾਂ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਹੈ। ਜੂਨੀਅਰ ਇੰਜੀਨੀਅਰ ਸੁਰਿੰਦਰ ਸਿੰਘ ਸੋਢੀ ਅਨੁਸਾਰ,''ਜੰਮੂ ਅਤੇ ਕਸ਼ਮੀਰ ਆਰਥਿਕ ਮੁੜ ਨਿਰਮਾਣ ਏਜੰਸੀ (ਜੇ.ਏ.ਆਰ.ਏ.ਏ.), ਆਰ.ਸੀ.ਪੀ. ਤਕਨੀਕ ਦੀ ਵਰਤੋਂ ਕਰ ਕੇ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜੋ ਲੰਬੇ ਸਮੇਂ ਤੱਕ ਚੱਲੇਗਾ। ਆਰ.ਸੀ.ਪੀ. 20-30 ਸਾਲਾਂ ਤੱਕ ਰਹਿੰਦਾ ਹੈ, ਜਦੋਂ ਕਿ ਲਚੀਲੇ ਫੁੱਟਪਾਥ ਸਰਦੀਆਂ 'ਚ ਨੁਕਸਾਨ ਲਈ ਵੱਧ ਸੰਵੇਦਨਸ਼ੀਲ ਹੁੰਦੇ ਹਨ ਅਤੇ ਹਰ ਸਾਲ ਲਗਭਗ ਨੁਕਸਾਨ ਪਹੁੰਚਾਉਂਦੇ ਹਨ। ਜੀ.ਸੀ.ਬੀ. (ਦਾਣੇਦਾਰ ਉਪ-ਬੇਸ) ਯੁਕਤ ਤਿੰਨ ਪਰਤਾਂ ਦੇ ਵਿਛਾਉਣ ਦੇ ਨਾਲ ਆਰ.ਸੀ.ਪੀ. ਸੜਕਾਂ ਨੂੰ ਮਜ਼ਬੂਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ,''ਡੀ.ਐੱਲ.ਸੀ. (ਡਰਾਈ ਲੀਨ ਕੰਕਰੀਟ) ਅਤੇ ਪੀ.ਕਿਊ.ਸੀ. (ਫੁੱਟਪਾਥ ਕੁਆਲਿਟੀ ਕੰਕਰੀਟ) ਦੀ ਅੰਤਿਮ ਪਰਤ। ਇਹ ਤਕਨੀਕ ਬਹੁਤ ਲੰਬੇ ਸਮੇਂ ਤੱਕ ਚੱਲਦੀ ਹੈ ਅਤੇ ਇਸ ਲਈ ਆਰਥਿਕ ਰੂਪ ਨਾਲ ਵੀ ਬਹੁਤ ਫਾਇਦੇਮੰਦ ਹੈ।''

ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਪ੍ਰਾਜੈਕਟ ਦਾ ਸਿੱਧਾ ਫਾਇਦਾ ਸੜਕ ਦੇ ਦੋਹਾਂ ਪਾਸੇ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਹੋਵੇਗਾ, ਜਿਸ 'ਚ ਰਾਮਬਾਗ, ਸੋਲੀਨਾ, ਅਲੋਚੀ ਬਾਗ਼, ਤੁਲਸੀ ਬਾਗ਼, ਹਜ਼ੂਰੀ ਬਾਗ਼, ਮਗਰਮਲ ਬਾਗ਼, ਸਰਾਏਬਾਲਾ, ਸ਼ਹੀਦ ਗੁੰਜ, ਮਹਾਰਾਜਾ ਬਜ਼ਾਰ, ਬਖਸ਼ੀ ਸਟੇਡੀਅਮ ਅਤੇ ਬਟਮਾਲੂ ਅਤੇ ਸ਼੍ਰੀਨਗਰ ਦੇ ਕਈ ਹੋਰ ਹਿੱਸੇ ਹਨ। ਸਥਾਨਕ ਲੋਕਾਂ ਨੇ ਇਸ ਕਦਮ ਲਈ ਰਾਜ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਫਾਇਦੇਮੰਦ ਹੋਵੇਗਾ। 

ਇਕ ਸਥਾਨਕ ਵਾਸੀ ਨਜ਼ੀਰ ਬੇਗ ਨੇ ਕਿਹਾ ਕਿ ਆਰ.ਸੀ.ਪੀ. ਇਕ ਪਰਖੀ ਹੋਈ ਤਕਨੀਕ ਹੈ, ਜੋ ਸਾਲਾਂ ਤੱਕ ਚਲੇਗੀ। ਉਨ੍ਹਾਂ ਨੇ ਕਿਹਾ,''ਸੜਕ ਨਿਰਮਾਣ ਲਈ ਸਭ ਤੋਂ ਚੰਗੀਆਂ ਤਕਨੀਕਾਂ 'ਚੋਂ ਇਕ ਹੈ। ਤਕਨੀਕ ਦੀ ਵਰਤੋਂ ਕਰ ਕੇ ਬਣਾਈਆਂ ਗਈਆਂ ਸੜਕਾਂ ਲੰਬੇ ਸਮੇਂ ਤੱਕ ਚੱਲਣਗੀਆਂ। ਇਹ ਇਕ ਵਿਦੇਸ਼ੀ ਤਕਨੀਕ ਹੈ, ਜਿਸ ਨੂੰ ਅਜਮਾਇਆ ਜਾਂਦਾ ਹੈ ਅਤੇ ਉਸ 'ਤੇ ਭਰੋਸਾ ਕੀਤਾ ਜਾਂਦਾ ਹੈ। ਅਸੀਂ ਜੰਮੂ-ਕਸ਼ਮੀਰ 'ਚ ਤਕਨੀਕ ਲਿਆਉਣ ਲਈ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ।'' ਇਸੇ ਤਰ੍ਹਾਂ ਸ਼ਹਿਰ ਦੀ ਇਕ ਹੋਰ ਮੱਹਤਵਪੂਰਨ ਸੜਕ ਜੋ ਪਾਣੀ ਭਰਨ ਕਾਰਨ ਵਾਰ-ਵਾਰ ਹੋਣ ਵਾਲੇ ਨੁਕਸਾਨ ਦੀ ਵੀ ਲਪੇਟ 'ਚ ਹੈ, ਕਠੋਰ ਕੰਕਰੀਟ ਫੁੱਟਪਾਥ ਤਕਨਾਲੋਜੀ ਦੀ ਵਰਤੋਂ ਕਰ ਕੇ ਅਪਗਰੇਡ ਕੀਤਾ ਜਾ ਰਿਹਾ ਹੈ।

DIsha

This news is Content Editor DIsha