DDC ਚੋਣ ਨਤੀਜਿਆਂ ''ਤੇ ਬੋਲੇ ਉਮਰ- ਨੈਸ਼ਨਲ ਕਾਨਫਰੰਸ ਦੀ ਹੋਂਦ ਨੂੰ ਕੋਈ ਨਹੀਂ ਮਿਟਾ ਸਕਦਾ

12/23/2020 4:45:43 PM

ਜੰਮੂ- ਜੰਮੂ-ਕਸ਼ਮੀਰ 'ਚ ਹਾਲ ਹੀ 'ਚ ਸੰਪੰਨ ਹੋਈਆਂ ਜ਼ਿਲ੍ਹਾ ਵਿਕਾਸ ਕੌਂਸਲ (ਡੀ.ਡੀ.ਸੀ.) ਚੋਣਾਂ 'ਚ ਜਿਸ ਤਰ੍ਹਾਂ ਨਾਲ ਗੁਪਕਾਰ ਗਠਜੋੜ ਨੇ ਪ੍ਰਦਰਸ਼ਨ ਕੀਤਾ, ਉਸ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੇ ਨੇਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਮਰ ਨੇ ਕਿਹਾ ਕਿ ਇਨ੍ਹਾਂ ਚੋਣਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਤੁਸੀਂ ਨੈਸ਼ਨਲ ਕਾਨਫਰੰਸ ਵਿਰੁੱਧ ਭਾਵੇਂ ਜੋ ਕਰੋ ਪਰ ਤੁਸੀਂ ਉਸ ਦੀ ਹੋਂਦ ਨੂੰ ਨਹੀਂ ਮਿਟਾ ਸਕਦੇ ਹੋ। ਐੱਨ.ਸੀ. ਨੂੰ ਸਿਰਫ਼ ਉੱਪਰਵਾਲਾ ਜਾਂ ਫਿਰ ਜਨਤਾ ਹੀ ਖ਼ਤਮ ਕਰ ਸਕਦੀ ਹੈ। ਤੁਸੀਂ ਭਾਵੇਂ ਜਿੰਨਾ ਝੂਠ ਫੈਲਾਓ, ਫਰਜ਼ੀਵਾੜਾ ਕਰੋ ਪਰ ਸੱਚ ਸਾਹਮਣੇ ਆ ਕੇ ਰਹਿੰਦਾ ਹੈ।

ਇਹ ਵੀ ਪੜ੍ਹੋ : ਭਾਜਪਾ ਨੂੰ ਜੰਮੂ-ਕਸ਼ਮੀਰ 'ਚ 75 ਸੀਟਾਂ ਮਿਲੀਆਂ ਹਨ, ਜੋ ਕਿ ਸਭ ਤੋਂ ਵੱਧ ਹਨ : ਅਨੁਰਾਗ ਠਾਕੁਰ

ਉਮਰ ਨੇ ਕਿਹਾ ਕਿ ਸਾਨੂੰ ਇਸ ਗੱਲ ਨੂੰ ਵੀ ਸਵੀਕਾਰ ਕਰਨਾ ਹੋਵੇਗਾ ਕਿ ਸਾਡੇ ਸੰਗਠਨ 'ਚ ਕੁਝ ਕਮਜ਼ੋਰੀਆਂ ਵੀ ਹਨ। ਅਸੀਂ ਕੁਝ ਸੀਟਾਂ 'ਤੇ ਚੋਣਾਂ ਜਿੱਤਣ ਦੀ ਉਮੀਦ ਕਰ ਰਹੇ ਸੀ ਪਰ ਉੱਥੇ ਸਾਨੂੰ ਜਿੱਤ ਨਹੀਂ ਮਿਲ ਸਕੀ। ਇਸ ਹਾਰ ਦੇ ਨਾਲ ਹੀ ਮੈਨੂੰ ਨਹੀਂ ਲੱਗਦਾ ਹੈ ਕਿ ਭਾਜਪਾ ਸਰਕਾਰ ਜਲਦ ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਕਰਵਾਉਣ ਬਾਰੇ ਸੋਚੇਗੀ। ਜੇਕਰ ਭਾਜਪਾ ਸਰਕਾਰ ਨੂੰ ਲੋਕਤੰਤਰ 'ਚ ਭਰੋਸਾ ਹੁੰਦਾ ਤਾਂ ਇਨ੍ਹਾਂ ਲੋਕਾਂ ਨੇ ਹੁਣ ਤੱਕ ਚੋਣਾਂ ਦਾ ਐਲਾਨ ਕਰ ਦਿੱਤਾ ਹੁੰਦਾ। ਲਿਹਾਜਾ ਹੁਣ ਸਾਡੇ ਕੋਲ ਸੰਗਠਨ ਨੂੰ ਮਜ਼ਬੂਤ ਕਰਨ ਦਾ ਸਮਾਂ ਹੈ।

ਇਹ ਵੀ ਪੜ੍ਹੋ : DDC ਚੋਣਾਂ ਨਾਲ PM ਮੋਦੀ ਦਾ ਸੁਫ਼ਨਾ ਹੋਇਆ ਪੂਰਾ : ਅਨੁਰਾਗ ਠਾਕੁਰ 

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

DIsha

This news is Content Editor DIsha