ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਮੁੜ ਚੁਣੀ ਗਈ PDP ਪ੍ਰਧਾਨ

02/22/2021 3:31:38 PM

ਸ਼੍ਰੀਨਗਰ- ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਸੋਮਵਾਰ ਨੂੰ ਤਿੰਨ ਸਾਲ ਲਈ ਸਾਰਿਆਂ ਦੀ ਸਹਿਮਤੀ ਨਾਲ ਫਿਰ ਤੋਂ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਪ੍ਰਧਾਨ ਚੁਣਿਆ ਗਿਆ। ਪਾਰਟੀ ਦੇ ਇਕ ਬੁਲਾਰੇ ਨੇ ਚੋਣ ਤੋਂ ਬਾਅਦ ਕਿਹਾ ਕਿ ਮੁਫ਼ਤੀ ਦਾ ਨਾਮ ਸੀਨੀਅਰ ਗੁਲਾਮ ਨਬੀ ਲੋਨ ਹੰਜੂਰਾ ਨੇ ਪ੍ਰਸਤਾਵਿਤ ਕੀਤਾ ਅਤੇ ਖੁਰਸ਼ੀਦ ਆਲਮ ਨੇ ਇਸ ਦੀ ਪ੍ਰਵਾਨਗੀ ਕੀਤੀ। ਉਨ੍ਹਾਂ ਦੱਸਿਆ ਕਿ ਸੀਨੀਅਰ ਪੀ.ਡੀ.ਪੀ. ਨੇਤਾ ਅਬਦੁੱਲ ਰਹਿਮਾਨ ਵੀਰੀ ਪਾਰਟੀ ਚੋਣ ਬੋਰਡ ਦੇ ਪ੍ਰਧਾਨ ਸਨ। 

ਇਹ ਵੀ ਪੜ੍ਹੋ : ਜੌਨਪੁਰ ਅਦਾਲਤ ਨੇ ਜੰਮੂ ਕਸ਼ਮੀਰ ਦੀ ਸਾਬਕਾ CM ਮਹਿਬੂਬਾ ਮੁਫ਼ਤੀ ਨੂੰ ਕੀਤਾ ਨੋਟਿਸ ਜਾਰੀ

ਬੁਲਾਰੇ ਨੇ ਦੱਸਿਆ ਕਿ ਜੰਮੂ 'ਚ ਪਾਰਟੀ ਦੇ ਚੋਣ ਮੰਡਲ ਨੇ ਮੁਫ਼ਤੀ ਨੂੰ ਸਾਰਿਆਂ ਦੀ ਸਹਿਮਤੀ ਨਾਲ ਮੁੜ ਪਾਰਟੀ ਮੁਖੀ ਚੁਣਿਆ। ਸੀਨੀਅਰ ਨੇਤਾ ਸੁਰਿੰਦਰ ਚੌਧਰੀ ਚੋਣ ਦੇ ਪੀਠਾਸੀਨ ਅਧਿਕਾਰੀ ਸਨ। ਪੀਠਾਸੀਨ ਉਹ ਅਧਿਕਾਰੀ ਹੁੰਦਾ ਹੈ, ਜੋ ਪ੍ਰਧਾਨ ਅਹੁਦੇ 'ਤੇ ਰਹਿ ਕੇ ਆਪਣੀ ਦੇਖ-ਰੇਖ 'ਚ ਕੋਈ ਕੰਮ ਕਰਵਾਉਂਦਾ ਹੈ। ਦੱਸਣਯੋਗ ਹੈ ਕਿ ਮੁਫ਼ਤੀ ਮੁਹੰਮ ਸਈਅਦ ਨੇ ਨੈਸ਼ਨਲ ਕਾਨਫਰੰਸ ਦੇ ਖੇਤਰੀ ਬਦਲ ਦੇ ਤੌਰ 'ਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦਾ ਸਾਲ 1998 'ਚ ਗਠਨ ਕੀਤਾ ਸੀ। ਪਿਛਲੇ 2 ਦਹਾਕਿਆਂ 'ਚ ਕਈ ਦਿੱਗਜ ਨੇਤਾਵਾਂ ਦੇ ਪੀ.ਡੀ.ਪੀ. 'ਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਦੀ ਤਾਕਤ ਵਧੀ, ਹਾਲਾਂਕਿ ਜੂਨ 2018 'ਚ ਜੰਮੂ ਕਸ਼ਮੀਰ 'ਚ ਪੀ.ਡੀ.ਪੀ.-ਭਾਜਪਾ ਗਠਜੋੜ ਸਰਕਾਰ ਦੇ ਡਿੱਗਣ ਤੋਂ ਬਾਅਦ ਉਹ ਵੰਡ ਦੀ ਕਗਾਰ 'ਤੇ ਸੀ।

ਇਹ ਵੀ ਪੜ੍ਹੋ : ਮਹਿਬੂਬਾ ਮੁਫਤੀ ਦਾ ਦਾਅਵਾ- ਮੈਨੂੰ ਘਰ 'ਚ ਕੀਤਾ ਗਿਆ ਨਜ਼ਰਬੰਦ

DIsha

This news is Content Editor DIsha