ਦੂਜੇ ਦਿਨ ਵੀ ਬੰਦ ਰਿਹਾ ਜੰਮੂ-ਕਸ਼ਮੀਰ ਰਾਜਮਾਰਗ, 3000 ਵਾਹਨ ਫਸੇ

08/21/2020 3:43:47 PM

ਜੰਮੂ- ਰਾਮਬਨ ਜ਼ਿਲ੍ਹੇ 'ਚ ਭਾਰੀ ਬਾਰਸ਼ ਤੋਂ ਬਾਅਦ ਕਈ ਥਾਂ ਜ਼ਮੀਨ ਖਿੱਸਕਣ ਕਾਰਨ ਜੰਮੂ-ਕਸ਼ਮੀਰ ਰਾਸ਼ਟਰੀ ਰਾਜਮਾਰਗ ਸ਼ੁੱਕਰਵਾਰ ਨੂੰ ਵੀ ਬੰਦ ਰਿਹਾ। ਇਸ ਨਾਲ ਰਾਜਮਾਰਗ 'ਤੇ 3000 ਤੋਂ ਵੱਧ ਵਾਹਨ ਫਸ ਗਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਵੀਰਵਾਰ ਨੂੰ ਤ੍ਰਿਸ਼ੂਰ ਮੋੜ, ਬੈਟਰੀ ਚਸ਼ਮਾ ਅਤੇ ਪੰਟਿਆਲ ਇਲਾਕਿਆਂ 'ਚ ਜ਼ਮੀਨ ਖਿੱਸਕਣ ਕਾਰਨ ਰਾਜਮਾਰਗ ਬੰਦ ਹੋ ਗਿਆ ਹੈ। ਪੁਲਸ ਡਿਪਟੀ ਕਮਿਸ਼ਨਰ ਅਜੇ ਆਨੰਦ ਨੇ ਕਿਹਾ ਕਿ ਬਨਿਹਾਲ ਤੋਂ ਰਾਮਬਨ ਦਰਮਿਆਨ ਮਾਰਗ ਜ਼ਮੀਨ ਖਿੱਸਕਣ ਕਾਰਨ ਬਹੁਤ ਪ੍ਰਭਾਵਿਤ ਹੋਇਆ ਹੈ ਅਤੇ ਸ਼ੇਰਬੀਬੀ, ਮੂਨ ਪਾਸੀ, ਰਾਮਸੂ, ਪੰਟਿਆਲ, ਡਿਗਡੋਲ, ਬੈਟਰੀ ਚਸ਼ਮਾ, ਮੰਕੀ ਮੋੜ, ਕੇਲਾਮੂਰ, ਮਾਰੂਗ, ਤ੍ਰਿਸ਼ੂਲ ਮੋੜ ਅਤੇ ਚੰਦਰਕੋਟ ਖੇਤਰ ਸਮੇਤ ਇਕ ਦਰਜਨ ਤੋਂ ਵੱਧ ਸਥਾਨਾਂ 'ਤੇ ਪੱਥਰ ਡਿੱਗਣ ਕਾਰਨ ਮਾਰਗ ਬੰਦ ਹੋ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਲਗਭਗ 150 ਫਸੇ ਵਾਹਨਾਂ ਨੂੰ ਵੀਰਵਾਰ ਨੂੰ ਜਾਣ ਦੀ ਮਨਜ਼ੂਰੀ ਦਿੱਤੀ ਗਈ ਸੀ ਪਰ ਤਾਜ਼ਾ ਜ਼ਮੀਨ ਖਿੱਸਕਣ ਹੋਣ ਤੋਂ ਬਾਅਦ ਸੜਕ ਫਿਰ ਤੋਂ ਰੁਕ ਗਈ। ਉਨ੍ਹਾਂ ਨੇ ਕਿਹਾ ਕਿ ਪੱਥਰ ਡਿੱਗਣ ਕਾਰਨ ਜ਼ਮੀਨ ਖਿੱਸਕਣ ਕਾਰਨ ਪਹਿਲੇ ਤੋਂ ਜਮ੍ਹਾ ਮਲਬੇ ਨੂੰ ਹਟਾਉਣ ਦੇ ਕੰਮ 'ਚ ਰੁਕਾਵਟ ਆ ਰਹੀ ਹੈ ਅਤੇ ਸੜਕਾਂ ਨੂੰ ਸਾਫ਼ ਕਰਨ 'ਚ ਘੱਟੋ-ਘੱਟ ਇਕ ਦਿਨ ਲੱਗੇਗਾ। ਅਧਿਕਾਰੀਆਂ ਨੇ ਕਿਹਾ ਕਿ ਆਵਾਜਾਈ ਬਹਾਲ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਰਾਜਮਾਰਗ ਦੇ ਦੋਹਾਂ ਪਾਸੇ 3000 ਤੋਂ ਵੱਧ ਵਾਹਨ ਫਸੇ ਹੋਏ ਹਨ ਅਤੇ ਰਾਜਮਾਰਗ ਰੁਕਣ ਦੇ ਤੁਰੰਤ ਬਾਅਦ ਕਾਜੀਗੁੰਡ ਅਤੇ ਊਧਮਪੁਰ ਚੰਦੇਰਕੋਟ 'ਚ ਆਵਾਜਾਈ ਰੋਕ ਦਿੱਤੀ ਗਈ। ਰਾਮਬਨ ਜ਼ਿਲ੍ਹੇ 'ਚ ਭਾਰੀ ਬਾਰਸ਼ ਤੋਂ ਬਾਅਦ ਜ਼ਮੀਨ ਖਿੱਸਕਣ ਕਾਰਨ ਰਾਜਮਾਰਗ ਪਿਛਲੇ ਹਫ਼ਤੇ 2 ਦਿਨ ਬੰਦ ਰਿਹਾ ਸੀ।


DIsha

Content Editor

Related News