ਜੰਮੂ-ਕਸ਼ਮੀਰ ਤੇ ਲੱਦਾਖ ''ਚ ਉਰਦੂ ਦੀ ਬਜਾਏ ਹਿੰਦੀ ''ਚ ਹੋਵੇਗਾ ਕੰਮ

10/30/2019 10:52:32 AM

ਨਵੀਂ ਦਿੱਲੀ/ਜੰਮੂ— ਜੰਮੂ-ਕਸ਼ਮੀਰ ਅਤੇ ਲੱਦਾਖ 31 ਅਕਤੂਬਰ ਤੋਂ 2 ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਰੂਪ ਪਛਾਣ 'ਚ ਆ ਜਾਣਗੇ। ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਸਭ ਤੋਂ ਵੱਡੀ ਤਬਦੀਲੀ ਇਹ ਹੋਵੇਗੀ ਕਿ ਇੱਥੇ ਦੀ ਅਧਿਕਾਰਤ ਭਾਸ਼ਾ ਉਰਦੂ ਦੀ ਜਗ੍ਹਾ ਹਿੰਦੀ ਹੋ ਜਾਵੇਗੀ। ਜੰਮੂ-ਕਸ਼ਮੀਰ ਦੇਸ਼ ਦਾ ਇਕਮਾਤਰ ਰਾਜ ਸੀ, ਜਿੱਥੇ ਅਧਿਕਾਰਤ ਭਾਸ਼ਾ ਉਰਦੂ ਸੀ। ਹੁਣ ਇੱਥੇ ਆਧਾਰ ਸਮੇਤ 106 ਨਵੇਂ ਕਾਨੂੰਨ ਪਹਿਲੀ ਵਾਰ ਲਾਗੂ ਹੋਣਗੇ। ਵਿਸ਼ੇਸ਼ ਰਾਜ ਦਾ ਦਰਜਾ ਹੋਣ ਕਰ ਕੇ ਇੱਥੇ 153 ਕਾਨੂੰਨ ਵਿਸ਼ੇਸ਼ ਰੂਪ ਨਾਲ ਲਾਗੂ ਕੀਤੇ ਗਏ ਸਨ, ਜੋ ਖਤਮ ਹੋ ਜਾਣਗੇ।

ਜੰਮੂ-ਕਸ਼ਮੀਰ ਮੁੜ ਗਠਨ ਐਕਟ ਦੇ ਸੈਕਸ਼ਨ 47 ਅਨੁਸਾਰ ਨਵੀਂ ਵਿਧਾਨ ਸਭਾ ਦਾ ਗਠਨ ਹੋਣ ਤੋਂ ਬਾਅਦ ਨਵੀਂ ਸਰਕਾਰ ਕਿਸੇ ਇਕ ਜਾਂ ਇਸ ਤੋਂ ਵਧ ਭਾਸ਼ਾਵਾਂ ਨੂੰ ਪ੍ਰਸ਼ਾਸਨ ਦੇ ਕੰਮਕਾਰ ਦੀ ਭਾਸ਼ਾ ਚੁਣ ਸਕੇਗੀ। ਅਜਿਹੀ ਸਥਿਤੀ 'ਚ ਵੀ ਹਿੰਦੀ ਦੇ ਅਧਿਕਾਰਤ ਭਾਸ਼ਾ ਦੇ ਰੂਪ 'ਚ ਇਸਤੇਮਾਲ ਕਰਨ ਦਾ ਬਦਲ ਬਣਿਆ ਰਹੇਗਾ। ਵਿਧਾਨ ਸਭਾ ਦਾ ਕੰਮਕਾਰ ਨਵੇਂ ਚੁਣੇ ਪ੍ਰਤੀਨਿਧੀਆਂ ਵਲੋਂ ਤੈਅ ਕੀਤੀ ਗਈ ਭਾਸ਼ਾ ਹਿੰਦੀ ਜਾਂ ਅੰਗਰੇਜ਼ੀ 'ਚ ਹੋਵੇਗਾ। ਵੀਰਵਾਰ ਤੋਂ ਮੁਸਲਿਮ ਬਹੁਲ ਇਸ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਮੁਸਲਮਾਨਾਂ ਨੂੰ ਘੱਟ ਗਿਣਤੀ ਦੇ ਰੂਪ 'ਚ ਦਰਜਾ ਅਤੇ ਅਧਿਕਾਰ ਵੀ ਮਿਲਣਗੇ। ਰਾਜ 'ਚ 2 ਨਵੇਂ ਰੇਡੀਓ ਸਟੇਸ਼ਨ ਵੀ ਲਾਂਚ ਕੀਤੇ ਜਾਣਗੇ।

DIsha

This news is Content Editor DIsha