ਜੰਮੂ-ਕਸ਼ਮੀਰ : ਸਾਬਕਾ ਮੁੱਖ ਮੰਤਰੀ ਫਾਰੂਕ ਖਿਲਾਫ ਸੀ. ਬੀ. ਆਈ. ਨੇ ਫਾਈਲ ਕੀਤੀ ਚਾਰਜਸ਼ੀਟ

07/16/2018 9:59:48 PM

ਜੰਮੂ—ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਖਿਲਾਫ ਸੀ. ਬੀ. ਆਈ. ਨੇ ਚਾਰਜਸ਼ੀਟ ਫਾਈਲ ਕੀਤੀ ਹੈ। 2012 'ਚ ਜੰਮੂ -ਕਸ਼ਮੀਰ ਕ੍ਰਿਕਟ ਐਸੋਸੀਏਸ਼ਨ 'ਚ ਹੋਏ 113 ਕਰੋੜ ਰੁਪਏ ਦੇ ਘੋਟਾਲਾ ਕੇਸ 'ਚ ਸੋਮਵਾਰ ਨੂੰ ਉਸ ਖਿਲਾਫ ਮੁੱਖ ਨਿਆਇਕ ਮੈਜਿਸਟ੍ਰੇਟ ਸਾਹਮਣੇ ਚਾਰਜਸ਼ੀਟ ਫਾਈਲ ਕੀਤੀ ਗਈ।
ਹਾਲਾਂਕਿ ਜਿਸ ਸਮੇਂ ਚਾਰਜਸ਼ੀਟ ਪੇਸ਼ ਕੀਤੀ ਗਈ, ਉਸ ਸਮੇਂ ਅਬਦੁੱਲਾਂ ਨੂੰ ਛੱਡ ਕੇ ਸਾਰੇ ਦੋਸ਼ੀ ਅਦਾਲਤ 'ਚ ਮੌਜੂਦ ਸਨ। ਫਾਰੂਕ ਦੇ ਮੌਜੂਦ ਨਾ ਹੋਣ ਨੂੰ ਅਦਾਲਤ ਗੰਭੀਰਤਾ ਨਾਲ ਲੈ ਸਕਦੀ ਹੈ ਅਤੇ ਉਸ ਖਿਲਾਫ ਵਾਰੰਟ ਜਾਰੀ ਕਰ ਸਕਦੀ ਹੈ। ਦੱਸ ਦਈਏ ਕਿ ਅਦਾਲਤ ਚਾਰਜਸ਼ੀਟ ਨੂੰ ਸਵੀਕਾਰ ਕਰਨ ਤੋਂ ਇਕ ਵਾਰ ਇਨਕਾਰ ਕਰ ਚੁਕੀ ਹੈ ਕਿਉਂਕਿ ਸਾਰੇ ਦੋਸ਼ੀ ਅਦਾਲਤ 'ਚ ਮੌਜੂਦ ਨਹੀਂ ਸਨ।