ਜੰਮੂ-ਕਸ਼ਮੀਰ ''ਚ 2 ਹੋਰ ਲੋਕਾਂ ਦੀ ਕੋਰੋਨਾ ਨਾਲ ਮੌਤ, ਮ੍ਰਿਤਕਾਂ ਦੀ ਗਿਣਤੀ ਵਧੀ

06/23/2020 4:18:48 PM

ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ ਵਿਚ ਕੋਰੋਨਾ ਵਾਇਰਸ (ਕੋਵਿਡ-19) ਨਾਲ 2 ਹੋਰ ਪੀੜਤਾਂ ਦੀ ਮੌਤ ਹੋਣ ਤੋਂ ਬਾਅਦ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 87 ਹੋ ਗਈ ਹੈ। ਕੋਰੋਨਾ ਵਾਇਰਸ ਤੋਂ ਮਰਨ ਵਾਲੇ ਪੀੜਤਾਂ ਵਿਚ ਸ਼੍ਰੀਨਗਰ ਦੀ ਇਕ ਜਨਾਨੀ ਜੋ ਕਿ 58 ਸਾਲ ਦੀ ਸੀ ਅਤੇ ਇਕ 85 ਸਾਲਾ ਵਿਅਕਤੀ ਸ਼ਾਮਲ ਹੈ। ਜੰਮੂ-ਕਸ਼ਮੀਰ ਵਿਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 6 ਹਜ਼ਾਰ ਨੂੰ ਪਾਰ ਕਰ ਗਈ ਹੈ। 

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੁਲਗਾਮ ਦੇ ਰਹਿਣ ਵਾਲੇ ਵਿਅਕਤੀ ਨੂੰ 5 ਜੂਨ ਨੂੰ ਐੱਸ. ਕੇ. ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ਼ 'ਚ ਭਰਤੀ ਕਰਾਇਆ ਗਿਆ ਸੀ। ਇਸ ਤੋਂ ਬਾਅਦ ਵਿਅਕਤੀ ਕੋਰੋਨਾ ਤੋਂ ਪੀੜਤ ਪਾਇਆ ਗਿਆ ਅਤੇ ਮੰਗਲਵਾਰ ਸਵੇਰੇ ਉਸ ਦੀ ਮੌਤ ਹੋ ਗਈ। ਸ਼੍ਰੀਨਗਰ ਦੀ ਰਹਿਣ ਵਾਲੀ ਜਨਾਨੀ ਨੂੰ ਸੋਮਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਐੱਸ. ਕੇ. ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ਼ ਹਸਪਤਾਲ ਤੋਂ ਚੈਸਟ ਡਿਜੀਜ਼ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ। ਜਨਾਨੀ ਦੀ ਮੌਤ ਸੋਮਵਾਰ ਰਾਤ ਨੂੰ ਹਸਪਤਾਲ 'ਚ ਹੋ ਗਈ। ਉਹ ਨਿਮੋਨੀਆ, ਹਾਈ ਬਲੱਡ ਪ੍ਰੈੱਸ਼ਰ ਅਤੇ ਸ਼ੂਗਰ ਦੀ ਮਰੀਜ਼ ਸੀ।

Tanu

This news is Content Editor Tanu