ਜੰਮੂ ਕਸ਼ਮੀਰ ਦੇ ਬੜਗਾਮ ਤੋਂ ਲਸ਼ਕਰ ਦੇ 2 ਸਹਿਯੋਗੀ ਗ੍ਰਿਫ਼ਤਾਰ

02/15/2021 3:33:58 PM

ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਪੁਲਸ ਨੇ ਬੜਗਾਮ ਜ਼ਿਲ੍ਹੇ ਤੋਂ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜੇ 2 ਲੋਕਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਕੋਲੋਂ ਇਤਰਾਜ਼ਯੋਗ ਸਮੱਗਰੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਕ ਪੁਲਸ ਬੁਲਾਰੇ ਨੇ ਸੋਮਵਾਰ ਨੂੰ ਦੱਸਿਆ ਕਿ ਐਤਵਾਰ ਨੂੰ ਖ਼ੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਅਤੇ 53 ਰਾਸ਼ਟਰੀ ਰਾਈਫਲਜ਼ (ਆਰ.ਆਰ.) ਨੇ ਐਤਵਾਰ ਨੂੰ ਬੜਗਾਮ ਦੇ ਚੌਦਰਾ 'ਚ ਇਕ ਜਾਂਚ ਚੌਕੀ ਸਥਾਪਤ ਕੀਤੀ। ਉਨ੍ਹਾਂ ਕਿਹਾ,''ਸੁਰੱਖਿਆ ਫ਼ੋਰਸਾਂ ਨੇ 2 ਵਿਅਕਤੀਆਂ ਦੀ ਜਾਂਚ ਚੌਕੀ 'ਤੇ ਰੋਕ ਕੇ ਤਲਾਸ਼ੀ ਲਈ ਅਤੇ ਉਨ੍ਹਾਂ ਕੋਲੋਂ ਝੰਡੇ, ਬੈਨਰ ਅਤੇ ਲੈਟਰ ਪੈਡ ਵਰਗੀ ਸਮੱਗਰੀ ਬਰਾਮਦ ਕੀਤੀ।'' 

ਉਨ੍ਹਾਂ ਦੱਸਿਆ ਕਿ ਫੜੇ ਗਏ ਦੋਹਾਂ ਦੋਸ਼ੀਆਂ ਦੀ ਪਛਾਣ ਕੁਲਗਾਮ ਜ਼ਿਲ੍ਹੇ ਦੇ ਸਮੀਰ ਅਹਿਮਦ ਇੱਤੂ ਅਤੇ ਉਬੈਦ ਅਮੀਨ ਮੱਲਾਹ ਦੇ ਰੂਪ 'ਚ ਹੋਈ। ਪੁਲਸ ਨੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਸ ਬੁਲਾਰੇ ਨੇ ਦੱਸਿਆ ਕਿ ਸ਼ੁਰੂਾਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਲੋਕ ਦੱਖਣ ਕਸ਼ਮੀਰ ਦੇ ਪੁਲਵਾਮਾ ਅਤੇ ਕੁਲਗਾਮ ਜ਼ਿਲ੍ਹਿਆਂ 'ਚ ਗ੍ਰਨੇਡ ਸੁੱਟਣ ਦੀਆਂ ਘਟਨਾਵਾਂ 'ਚ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਦੋਵੇਂ ਸਰਹੱਦ ਪਾਰ ਤੋਂ ਮਿਲੇ ਨਿਰਦੇਸ਼ 'ਤੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੇ ਪੋਸਟਰ, ਬੈਨਰ ਅਤੇ ਝੰਡੇ ਵੀ ਬਣਾਉਂਦੇ ਸਨ। ਉਨ੍ਹਾਂ ਕਿਹਾ,''ਦੋਵੇਂ ਬੜਗਾਮ 'ਚ ਅੱਤਵਾਦੀ ਗਤੀਵਿਧੀਆਂ 'ਚ ਵੀ ਸ਼ਾਮਲ ਸਨ। ਪੁਲਸ ਅਤੇ ਸੁਰੱਖਿਆ ਫ਼ੋਰਸਾਂ ਵਲੋਂ ਸਮੇਂ ਰਹਿੰਦੇ ਕੀਤੀ ਗਈ ਕਾਰਵਾਈ ਨਾਲ ਖੇਤਰ 'ਚ ਵੱਡੀ ਅੱਤਵਾਦੀ ਘਟਨਾ ਟਲ ਗਈ ਹੈ।''


DIsha

Content Editor

Related News