ਜੰਮੂ-ਕਸ਼ਮੀਰ ਦੇ ਸਾਂਬਾ ''ਚ ਪਾਕਿਸਤਾਨ ਨੇ ਫਿਰ ਕੀਤੀ ਜੰਗ ਬੰਦੀ ਦੀ ਉਲੰਘਣਾ

09/21/2017 8:49:27 PM

ਸ਼੍ਰੀਨਗਰ— ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ, ਉਸ ਨੇ ਇਕ ਵਾਰ ਫਿਰ ਜੰਗ ਬੰਦੀ ਦਾ ਉਲੰਘਣ ਕੀਤਾ ਹੈ। ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ ਦੇ ਸਾਂਬਾ 'ਚ ਪਾਕਿ ਰੇਂਜਰਾਂ ਵਲੋਂ ਗੋਲੀਬਾਰੀ ਦੀ ਸ਼ੁਰੂਆਤ ਕੀਤੀ ਗਈ। 
ਇਸੇ ਤਰ੍ਹਾਂ ਅੱਜ ਸਵੇਰੇ ਵੀ ਅਰਨੀਆ ਸੈਕਟਰ 'ਚ ਪਾਕਿਸਤਾਨੀ ਰੇਂਜਰਾਂ ਨੇ ਗੋਲੀਬਾਰੀ ਕੀਤੀ ਸੀ। ਪਾਕਿ ਵਲੋਂ ਬੀ. ਐੱਸ. ਐੱਫ. ਕੈਂਪਾਂ ਅਤੇ ਸਥਾਨਕ ਲੋਕਾਂ ਦੇ ਰਿਹਾਇਸ਼ੀ ਖੇਤਰਾਂ ਨੂੰ ਨਿਸ਼ਾਨਾ ਬਣਾ ਕੇ ਅੰਨੇ ਵਾਹ ਗੋਲੀਬਾਰੀ ਕੀਤੀ ਗਈ। ਗੋਲੀਬਾਰੀ 'ਚ ਅੱਤਵਾਦੀਆਂ ਦੀਆਂ ਬੰਦੂਕਾਂ 'ਚੋਂ ਨਿਕਲੇ 3 ਸ਼ੇਲ ਗ੍ਰਾਮੀਣਾਂ ਦੇ ਘਰ 'ਤੇ ਡਿੱਗਣ ਕਾਰਨ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ 15 ਅਤੇ 16 ਸਤੰਬਰ ਨੂੰ ਵੀ ਪਾਕਿ ਨੇ ਇਸ ਖੇਤਰ 'ਚ ਜੰਗ ਬੰਦੀ ਦਾ ਉਲੰਘਣ ਕੀਤਾ ਸੀ।