ਜੰਮੂ-ਕਸ਼ਮੀਰ: ਸ਼੍ਰੀਨਗਰ ''ਚ ਮੋਬਾਇਲ ਇੰਟਰਨੈਟ ਸੇਵਾ ਬਹਾਲ

05/22/2020 10:48:22 PM

ਸ਼੍ਰੀਨਗਰ - ਸ਼੍ਰੀਨਗਰ 'ਚ ਸ਼ੁੱਕਰਵਾਰ ਨੂੰ ਮੋਬਾਇਲ ਇੰਟਰਨੈਟ ਸੇਵਾ ਬਹਾਲ ਕਰ ਦਿੱਤੀ ਗਈ। ਸ਼ਹਿਰ 'ਚ ਮੁਕਾਬਲੇ ਦੌਰਾਨ ਹਿਜ਼ਬੁਲ ਦੇ ਇੱਕ ਕਮਾਂਡਰ ਦੇ ਮਾਰੇ ਜਾਣ ਤੋਂ ਬਾਅਦ ਚਾਰ ਦਿਨ ਤੱਕ ਇੰਟਰਨੈਟ ਸੇਵਾ ਮੁਅੱਤਲ ਰਹੀ। ਇੱਕ ਅਧਿਕਾਰੀ ਨੇ ਦੱਸਿਆ, ‘‘ਸ਼੍ਰੀਨਗਰ 'ਚ ਅੱਜ ਸ਼ਾਮ 2ਜੀ ਮੋਬਾਇਲ ਇੰਟਰਨੈਟ ਸੇਵਾ ਬਹਾਲ ਕਰ ਦਿੱਤੀ ਗਈ। ਮੰਗਲਵਾਰ ਨੂੰ ਸ਼ਹਿਰ ਦੇ ਨਵਾਕਦਲ ਖੇਤਰ 'ਚ ਸੁਰੱਖਿਆ ਬਲਾਂ ਦੇ ਨਾਲ ਮੁਕਾਬਲੇ 'ਚ ਹਿਜ਼ਬੁਲ ਮੁਜਾਹਿਦੀਨ ਦੇ ਇੱਕ ਕਮਾਂਡਰ ਜੁਨੈਦ ਸੇਹਰਈ ਦੇ ਮਾਰੇ ਜਾਣ ਤੋਂ ਬਾਅਦ ਇੰਟਰਨੈਟ ਸੇਵਾ ਮੁਅੱਤਲ ਕਰ ਦਿੱਤੀ ਗਈ ਸੀ।

Inder Prajapati

This news is Content Editor Inder Prajapati