ਜੰਮੂ-ਕਸ਼ਮੀਰ ''ਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪੈ ਰਹੀਆਂ ਨੇ ਵੋਟਾਂ, ਜਾਣੋ ਵੋਟਿੰਗ ਦਾ ਹਾਲ

10/16/2018 1:48:41 PM

ਸ਼੍ਰੀਨਗਰ (ਭਾਸ਼ਾ)— ਜੰਮੂ ਕਸ਼ਮੀਰ ਵਿਚ ਸ਼ਹਿਰੀ ਲੋਕਲ ਬਾਡੀਜ਼ ਚੋਣਾਂ ਲਈ ਚੌਥੇ ਅਤੇ ਆਖਰੀ ਪੜਾਅ ਲਈ ਵੋਟਿੰਗ ਜਾਰੀ ਹੈ। ਸਖਤ ਸੁਰੱਖਿਆ ਹੇਠ ਸ਼ਾਂਤਾਮਈ ਵੋਟਾਂ ਪੈ ਰਹੀਆਂ ਹਨ। ਇੱਥੇ ਦੱਸ ਦੇਈਏ ਕਿ ਸ਼੍ਰੀਨਗਰ ਦੇ 24 ਅਤੇ ਗੰਦਰਬਲ ਦੇ 12 ਵਾਰਡਾਂ 'ਤੇ ਵੋਟਾਂ ਪੈ ਰਹੀਆਂ ਹਨ, ਯਾਨੀ ਕਿ ਕੁਲ 36 ਵਾਰਡਾਂ ਲਈ ਵੋਟਾਂ ਪੈ ਰਹੀਆਂ ਹਨ। ਵੋਟਾਂ ਸ਼ਾਮ 4 ਵਜੇ ਤਕ ਪੈਣਗੀਆਂ। ਇੱਥੇ ਦੱਸ ਦੇਈਏ ਕਿ ਸ਼੍ਰੀਨਗਰ ਵਿਚ 25 'ਚੋਂ 24 ਵਾਰਡਾਂ 'ਤੇ ਜਦਕਿ ਗੰਦਰਬਲ 'ਚ 17 'ਚੋਂ 12 ਵਾਰਡਾਂ ਵਿਚ ਅੱਜ ਵੋਟਿੰਗ ਹੋ ਰਹੀ ਹੈ। ਦੋਹਾਂ 36 ਵਾਰਡਾਂ 'ਚ 150 ਉਮੀਦਵਾਰ (ਗੰਦਰਬਲ 'ਚ 38 ਅਤੇ ਸ਼੍ਰੀਨਗਰ ਵਿਚ 112) ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਵੋਟਰ ਕਰਨਗੇ। ਵੋਟਿੰਗ ਕੇਂਦਰਾਂ ਦੀ ਸੁਰੱਖਿਆ ਵਿਚ ਵੱਡੀ ਗਿਣਤੀ 'ਚ ਸੁਰੱਖਿਆ ਕਰਮਚਾਰੀ ਤਾਇਨਾਤ ਹਨ ਅਤੇ ਸੂਬਾਈ ਪੁਲਸ ਕਰਮਚਾਰੀ ਬੁਲੇਟ ਪਰੂਫ ਜੈਕਟ ਅਤੇ ਸਵੈਚਲਿਤ ਹਥਿਆਰਾਂ ਨਾਲ ਲੈੱਸ ਹਨ। 



ਆਓ ਜਾਣਦੇ ਹਾਂ ਵੋਟਿੰਗ ਦਾ ਹਾਲ— 
ਜੰਮੂ ਅਤੇ ਕਸ਼ਮੀਰ ਵਿਚ ਪੈ ਰਹੀਆਂ ਲੋਕਲ ਬਾਡੀਜ਼ ਵੋਟਾਂ ਨੂੰ ਲੈ ਕੇ ਲੋਕਾਂ 'ਚ ਉਤਸ਼ਾਹ ਘੱਟ ਹੀ ਨਜ਼ਰ ਆ ਰਿਹਾ ਹੈ। ਹਾਲਾਂਕਿ ਹੌਲੀ-ਹੌਲੀ ਲੋਕ ਵੋਟਾਂ ਪਾਉਣ ਪਹੁੰਚ ਰਹੇ ਹਨ। ਦੁਪਹਿਰ 12 ਵਜੇ ਤਕ ਗੰਦਰਬਲ 'ਚ 7.9 ਫੀਸਦੀ ਅਤੇ ਸ਼੍ਰੀਨਗਰ 'ਚ 2.3 ਫੀਸਦੀ ਵੋਟਾਂ ਪਈਆਂ ਹਨ।