ਜਾਮੀਆ ਹਿੰਸਾ ਦੇ ਦੋਸ਼ੀਆਂ ''ਤੇ ਕਾਰਵਾਈ ਕਰੇ ਸਰਕਾਰ : ਪ੍ਰਿਯੰਕਾ

02/16/2020 1:23:52 PM

ਨਵੀਂ ਦਿੱਲੀ— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਜਾਮੀਆ ਹਿੰਸਾ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਪੁਲਸ 'ਤੇ ਸੱਚ ਨਾ ਬੋਲਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦੋਸ਼ੀਆਂ ਵਿਰੁੱਧ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਪ੍ਰਿਯੰਕਾ ਨੇ ਐਤਵਾਰ ਨੂੰ ਟਵੀਟ ਦੇ ਨਾਲ ਇਕ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ ਪੁਲਸ ਕਰਮਚਾਰੀ ਜਾਮੀਆ ਦੀ ਲਾਇਬਰੇਰੀ 'ਚ ਵਿਦਿਆਰਥੀਆਂ ਨੂੰ ਕੁੱਟ ਰਹੇ ਹਨ, ਜਦਕਿ ਦਿੱਲੀ ਪੁਲਸ ਅਤੇ ਸ਼ਾਹ ਦਾ ਕਹਿਣਾ ਹੈ ਕਿ ਪੁਲਸ ਨੇ ਕਿਸੇ ਵੀ ਵਿਦਿਆਰਥੀ ਨੂੰ ਨਹੀਂ ਕੁੱਟਿਆ ਹੈ। 

PunjabKesariਪ੍ਰਿਯੰਕਾ ਨੇ ਕਿਹਾ,''ਦੇਖੋ ਕਿਵੇਂ ਦਿੱਲੀ ਪੁਲਸ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਅੰਨ੍ਹੇਵਾਹ ਕੁੱਟ ਰਹੀ ਹੈ। ਇਕ ਮੁੰਡਾ ਕਿਤਾਬ ਦਿਖਾ ਰਿਹਾ ਹੈ ਪਰ ਪੁਲਸ ਵਾਲਾ ਲਾਠੀਆਂ ਚਲਾਈ ਜਾ ਰਿਹਾ ਹੈ। ਗ੍ਰਹਿ ਮੰਤਰੀ ਅਤੇ ਦਿੱਲੀ ਪੁਲਸ ਦੇ ਅਧਿਕਾਰੀਆਂ ਨੇ ਝੂਠ ਬੋਲਿਆ ਕਿ ਉਨ੍ਹਾਂ ਨੇ ਲਾਇਬਰੇਰੀ 'ਚ ਦਾਖਲ ਹੋ ਕੇ ਕਿਸੇ ਨੂੰ ਨਹੀਂ ਕੁੱਟਿਆ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਜਾਮੀਆ 'ਚ ਹੋਈ ਹਿੰਸਾ ਨੂੰ ਲੈ ਕੇ ਜੇਕਰ ਕਿਸੇ 'ਤੇ ਐਕਸ਼ਨ ਨਹੀਂ ਲਿਆ ਜਾਂਦਾ ਤਾਂ ਸਰਕਾਰ ਦੀ ਨੀਅਤ ਪੂਰੀ ਤਰ੍ਹਾਂ ਨਾਲ ਦੇਸ਼ ਦੇ ਸਾਹਮਣੇ ਆ ਜਾਵੇਗੀ।'' ਇਸ ਵਿਚ ਸਮਾਜਵਾਦੀ ਪਾਰਟੀ ਨੇ ਵੀ ਇਕ ਟਵੀਟ ਕਰ ਕੇ ਇਸ ਮਾਮਲੇ 'ਚ ਕੋਰਟ ਦੀ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ। ਪਾਰਟੀ ਨੇ ਕਿਹਾ,''ਦਿੱਲੀ ਪੁਲਸ ਦਾ ਚਿਹਰਾ ਬੇਨਕਾਬ! ਗ੍ਰਹਿ ਮੰਤਰੀ ਦੇ ਆਦੇਸ਼ 'ਤੇ ਜਾਮੀਆ ਲਾਇਬਰੇਰੀ 'ਚ ਪੜ੍ਹਾਈ ਕਰ ਰਹੇ ਨਿਰਦੋਸ਼ ਵਿਦਿਆਰਥੀਆਂ 'ਤੇ ਪੁਲਸ ਦੇ ਲਾਠੀਚਾਰਜ ਦੀ ਸਮਾਜਵਾਦੀ ਪਾਰਟੀ ਨਿੰਦਾ ਕਰਦੀ ਹੈ।''


DIsha

Content Editor

Related News