CAA ਪ੍ਰਦਰਸ਼ਨ : ਜਾਮੀਆ ਦੀ ਵਿਦਿਆਰਥਣਾਂ ਨੇ ਪੁਲਸ 'ਤੇ ਲਾਇਆ ਇਹ ਗੰਭੀਰ ਦੋਸ਼

02/10/2020 8:49:26 PM

ਨਵੀਂ ਦਿੱਲੀ — ਸੰਸਦ ਵੱਲ ਵਿਰੋਧ ਮਾਰਚ ਕੱਢ ਰਹੇ ਜਾਮੀਆ ਇਸਲਾਮੀਆ ਦੇ ਸੈਂਕੜੇ ਵਿਦਿਆਰਥੀਆਂ ਦੀ ਸੋਮਵਾਰ ਨੂੰ ਸੁਰੱਖਿਆ ਕਰਮਚਾਰੀਆਂ ਨਾਲ ਮੁਠਭੇੜ ਹੋ ਗਈ। ਇਸ ਦੌਰਾਨ ਸੁਰੱਖਿਆ ਕਰਮਚਾਰੀਆਂ ਨੇ ਪ੍ਰਦਰਸ਼ਨਕਾਰੀ ਵਿਦਿਆਰਥਣ 'ਤੇ ਲਾਠੀ ਚਾਰਜ ਕੀਤਾ। ਪੁਲਸ ਅਤੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਵਿਚਾਲੇ ਹੋਈ ਝੜਪ 'ਚ 10 ਵਿਦਿਆਰਥਣਾਂ ਜ਼ਖਮੀ ਹੋ ਗਈਆਂ ਹਨ।

ਜਾਮੀਆ ਦੀ ਵਿਦਿਆਰਥਣਾਂ ਦਾ ਦੋਸ਼ ਹੈ ਕਿ ਪ੍ਰਦਰਸ਼ਨ ਦੌਰਾਨ ਪੁਲਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਪ੍ਰਾਇਵੇਟ ਪਾਰਟਸ 'ਤੇ ਮਾਰਿਆ। ਜਾਮੀਆ ਹੈਲਥ ਸੈਂਟਰ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਜਾਮੀਆ ਦੀ 10 ਵਿਦਿਆਰਥਣਾਂ ਨੂੰ ਪ੍ਰਾਇਵੇਟ ਪਾਰਟ 'ਤੇ ਸੱਟ ਲੱਗੀ ਹੈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਕੁਝ ਵਿਦਿਆਰਥਣਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਅਲ-ਸ਼ਿਫਾ ਹਸਪਤਾਲ 'ਚ ਸ਼ਿਫਟ ਕੀਤਾ ਗਿਆ ਹੈ।

ਵਿਦਿਆਰਥਣਾਂ ਦਾ ਦੋਸ਼ ਹੈ ਕਿ ਪੁਲਸ ਨੇ ਡੰਡੇ ਨਾਲ ਉਨ੍ਹਾਂ ਦੀ ਛਾਤੀ 'ਤੇ ਮਾਰਿਆ ਹੈ। ਇਕ ਵਿਦਿਆਰਥਣ ਨੇ ਦੋਸ਼ ਲਗਾਇਆ ਹੈ ਕਿ ਇਕ ਪੁਲਸ ਕਰਮਚਾਰੀ ਨੇ ਉਸ ਦਾ ਬੁਰਕਾ ਹਟਾਇਆ ਤੇ ਡੰਡੇ ਨਾਲ ਉਸ ਦੇ ਪ੍ਰਾਇਵੇਟ ਪਾਰਟ 'ਤੇ ਹਮਲਾ ਕੀਤਾ। ਵਿਦਿਆਰਥਣ ਦਾ ਦੋਸ਼ ਹੈ ਕਿ ਇਕ ਮਹਿਲਾ ਪੁਲਸ ਕਰਮਚਾਰੀ ਨੇ ਬੁਰਕਾ ਹਟਾ ਕੇ ਬੂਟ ਨਾਲ ਹਮਲਾ ਕੀਤਾ।

ਅਲ ਸ਼ਿਫਾ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਰੀਬ 9 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ 'ਚ 8 ਜਾਮੀਆ ਦੀ ਵਿਦਿਆਰਥਾਂ ਹਨ ਅਤੇ ਇਕ ਸਥਾਨਕ ਨਿਵਾਸੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਦਿਆਰਥਣਾਂ ਨੂੰ ਜ਼ਿਆਦਾ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।

Inder Prajapati

This news is Content Editor Inder Prajapati