ਜਮਾਤੀਆਂ ਵੱਲੋਂ ਹਸਪਤਾਲ ’ਚ ਨਰਸਾਂ ਨਾਲ ਛੇੜ-ਛਾੜ

04/05/2020 7:22:46 PM

ਨਵੀਂ ਦਿੱਲੀ- ਭਾਰਤ ’ਚ ਕੋਰੋਨਾ ਵਾਇਰਸ ਸੰਕਟ ਨੂੰ ਵਧਾਉਣ ਵਾਲੇ ਤਬਲੀਗੀ ਜਮਾਤ ਦੇ ਲੋਕਾਂ ਨੇ ਹੁਣ ਪੂਰਬੀ ਦਿੱਲੀ ਦੇ ਤਾਹਿਰਪੁਰ ਸਥਿਤ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ’ਚ ਦੋ ਨਰਸਾਂ ਨਾਲ ਛੇੜ-ਛਾੜ ਕੀਤੀ। ਇੱਥੇ ਤਾਇਨਾਤ ਦੋ ਮਹਿਲਾ ਨਰਸਾਂ ਨੇ ਦੋਸ਼ ਲਾਇਆ ਹੈ ਕਿ ਸ਼ੁੱਕਰਵਾਰ ਰਾਤ ਉਨ੍ਹਾਂ ਨਾਲ ਕੁਝ ਜਮਾਤੀਆਂ ਨੇ ਛੇੜ-ਛਾੜ ਕੀਤੀ। ਉਨ੍ਹਾਂ ਨੇ ਇਸ ਸਬੰਧੀ ਆਪਣੇ ਉੱਚ ਅਧਿਕਾਰੀ ਨੂੰ ਸ਼ਿਕਾਇਤ ਿਦੱਤੀ ਹੈ। ਸ਼ਨੀਵਾਰ ਨੂੰ ਉਸ ਦੀ ਸੂਚਨਾ ਪੁਲਸ ਨੂੰ ਵੀ ਦੇ ਦਿੱਤੀ ਗਈ। ਹਾਲਾਂਕਿ ਪੁਲਸ ਸ਼ਿਕਾਇਤ ਮਿਲਣ ਦੀ ਗੱਲ ਤੋਂ ਇਨਕਾਰ ਕਰ ਰਹੀ ਹੈ।
ਦੱਸ ਦੇਈਏ ਕਿ ਜਮਾਤ ਦੇ ਲੋਕਾਂ ’ਤੇ ਨਰਸਾਂ ਨਾਲ ਅਸ਼ਲੀਲ ਹਰਕਤਾਂ ਕਰਨ ਅਤੇ ਡਾਕਟਰਾਂ ’ਤੇ ਥੁੱਕਣ ਸਬੰਧੀ ਮਾਮਲਾ ਦਰਜ ਹੋਣ ਦੇ ਬਾਵਜੂਦ ਸ਼ਨੀਵਾਰ ਨੂੰ ਵੀ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਜਮਾਤੀਆਂ ਵੱਲੋਂ ਹਸਪਤਾਲ ਸਟਾਫ ਨੂੰ ਪ੍ਰੇਸ਼ਾਨ ਕਰਨ ਵਾਲਾ ਰਵੱਈਆ ਜਾਰੀ ਰਿਹਾ।


Gurdeep Singh

Content Editor

Related News