ਮਹਾਰਾਸ਼ਟਰ ’ਚ ਮਿਲਿਆ ਨੋਟਾਂ ਦਾ ‘ਅੰਬਾਰ’, 56 ਕਰੋੜ ਦੀ ਨਕਦੀ; 32 ਕਿਲੋ ਸੋਨਾ ਬਰਾਮਦ

08/11/2022 6:17:11 PM

ਜਾਲਨਾ– ਮਹਾਰਾਸ਼ਟਰ ਦੇ ਜਾਲਨਾ ’ਚ ਆਮਦਨ ਟੈਕਸ ਵਿਭਾਗ ਨੇ ਕੁਝ ਕਾਰੋਬਾਰੀ ਸਮੂਹਾਂ ਨਾਲ ਸਬੰਧਤ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ 390 ਕਰੋੜ ਰੁਪਏ ਦੀ 'ਬੇਨਾਮੀ' ਜਾਇਦਾਦ ਦਾ ਪਤਾ ਲਗਾਇਆ ਹੈ, ਜਿਸ 'ਚ ਵੱਡੀ ਨਕਦੀ ਵੀ ਸ਼ਾਮਲ ਹੈ। ਇਸ ਕਾਰਵਾਈ ਵਿੱਚ ਵਿਭਾਗ ਦੀਆਂ ਕਈ ਟੀਮਾਂ ਸ਼ਾਮਲ ਹੋਈਆਂ। ਜ਼ਬਤ ਸੰਪਤੀ ’ਚ 56 ਕਰੋੜ ਰੁਪਏ ਦੀ ਨਕਦੀ, 32 ਕੋਲਾ ਸੋਨਾ, 14 ਕਰੋੜ ਰੁਪਏ ਦੇ ਹੀਰੇ ਦੇ ਗਹਿਣੇ ਅਤੇ ਜਾਇਦਾਦ ਦੇ ਕਾਗਜ਼ਾਤ ਸ਼ਾਮਲ ਹਨ। ਅਧਿਕਾਰੀਆਂ ਨੇ ਜਾਇਦਾਦ ਦੇ ਕੁਝ ਦਸਤਾਵੇਜ਼ ਅਤੇ ਡਿਜੀਟਲ ਰਿਕਾਰਡ ਵੀ ਆਪਣੇ ਕਬਜ਼ੇ ’ਚ ਲਏ ਹਨ। 

ਇਹ ਵੀ ਪੜ੍ਹੋ- ਪਾਰਥ ਚੈਟਰਜੀ ’ਤੇ ਔਰਤ ਨੇ ਸੁੱਟੀ ਜੁੱਤੀ, ਬੋਲੀ- ਜਨਤਾ ਦਾ ਪੈਸਾ ਲੈ ਕੇ AC ਗੱਡੀ ’ਚ ਘੁੰਮਦਾ ਹੈ

ਨਕਦੀ ਗਿਣਨ ’ਚ ਲੱਗੇ 13 ਘੰਟੇ

ਮਿਲੀ ਜਾਣਕਾਰੀ ਮੁਤਾਬਕ ਸਟੀਲ, ਕੱਪੜੇ ਅਤੇ ਰਿਅਲ ਅਸਟੇਟ ਦੇ ਦੋ ਕਾਰੋਬਾਰੀ ਸਮੂਹ ਨਾਲ ਜੁੜੇ ਰਿਹਾਇਸ਼ੀ ਅਤੇ ਅਧਿਕਾਰਤ ਕੰਪਲੈਕਸਾਂ ’ਚ 1 ਤੋਂ 8 ਅਗਸਤ ਦਰਮਿਆਨ ਛਾਪੇਮਾਰੀ ਕੀਤੀ ਗਈ ਸੀ। ਛਾਪੇਮਾਰੀ ਦੌਰਾਨ ਜ਼ਬਤ ਕੀਤੀ ਗਈ ਨਕਦੀ ਦੀ ਗਿਣਤੀ ਕਰਨ ਨੂੰ 12 ਘੰਟੇ ਤੋਂ ਵੱਧ ਦਾ ਸਮਾਂ ਲੱਗਾ। 

ਇਹ ਵੀ ਪੜ੍ਹੋ- ਜੇਲ੍ਹ ’ਚ ਬੰਦ ਪਾਰਥ ਚੈਟਰਜੀ ਨੂੰ ਯਾਦ ਆਏ ਭਗਵਾਨ, ਪੜ੍ਹ ਰਹੇ ਹਨ ‘ਪੈਸਾ ਮਿੱਟੀ ਹੈ, ਮਿੱਟੀ ਪੈਸਾ ਹੈ’

260 ਅਧਿਕਾਰੀਆਂ ਨੇ ਛਾਪੇਮਾਰੀ ਨੂੰ ਦਿੱਤਾ ਅੰਜ਼ਾਮ

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਕਾਰੋਬਾਰੀ ਸਮੂਹਾਂ ਦੀ ਟੈਕਸ ਚੋਰੀ ਦਾ ਸੁਰਾਗ ਮਿਲਣ ਮਗਰੋਂ ਆਮਦਨ ਟੈਕਸ ਵਿਭਾਗ ਨੇ ਛਾਪੇਮਾਰੀ ਲਈ 260 ਅਧਿਕਾਰੀਆਂ ਦੀਆਂ 5 ਟੀਮਾਂ ਦਾ ਗਠਨ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਛਾਪੇਮਾਰੀ ਮੁਹਿੰਮ ’ਚ 120 ਤੋਂ ਵੱਧ ਵਾਹਨਾਂ ਦਾ ਇਸਤੇਮਾਲ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।

ਛਾਪੇਮਾਰੀ ਲਈ ‘ਦੁਲਹਨ ਹਮ ਲੇ ਜਾਏਂਗੇ’ ਸਟਿਕਰ ਵਾਲੀ ਗੱਡੀ ਦੀ ਵਰਤੋਂ

ਛਾਪੇਮਾਰੀ ਕਰਨ ਲਈ ਆਮਦਨ ਟੈਕਸ ਵਿਭਾਗ ਦੀ ਟੀਮ ਨੇ ਗਜ਼ਬ ਦਾ ਪਲਾਨ ਬਣਾਇਆ। ਇਸ ਦੇ ਤਹਿਤ ਵਿਭਾਗ ਨੇ ਇਸ ਛਾਪੇਮਾਰੀ ਨੂੰ ਬੇਹੱਦ ਗੁਪਤ ਰੱਖਿਆ ਅਤੇ ਆਪਣੀਆਂ ਗੱਡੀਆਂ ‘ਦੁਲਹਨ ਹਮ ਲੇ ਜਾਏਂਗੇ’ ਨਾਮ ਵਾਲੇ ਸਟਿਕਰ ਚਿਪਕਾ ਰੱਖੇ ਸਨ, ਜਿਸ ਤੋਂ ਪਤਾ ਲੱਗ ਸਕੇ ਕਿ ਇਹ ਗੱਡੀਆਂ ਕਿਸੇ ਵਿਆਹ ’ਚ ਜਾ ਰਹੀਆਂ ਹਨ। 

ਇਹ ਵੀ ਪੜ੍ਹੋ- ਅਧਿਆਪਕ ਭਰਤੀ ਘਪਲਾ: ED ਦੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਪਾਰਥ ਚੈਟਰਜੀ, ਆਖਦੇ ਹਨ ‘ਥੱਕ’ ਗਿਆ


Tanu

Content Editor

Related News