ਮਸੂਦ ਅਜ਼ਹਰ ਦੀ ਟੇਪ ਨਾਲ ਹੋਇਆ ਖੁਲਾਸਾ, ਅੱਤਵਾਦੀ ਤੈਰ ਕੇ ਹਮਲੇ ਦੀ ਬਣਾ ਰਹੇ ਹਨ ਸਾਜ਼ਿਸ਼

07/18/2018 2:14:07 AM

ਨਵੀਂ ਦਿੱਲੀ— ਗੁਆਂਢੀ ਮੁਲਕ ਪਾਕਿਸਤਾਨ ਭਾਰਤ ਨੂੰ ਲੈ ਕੇ ਆਪਣੀਆਂ ਨਾਪਾਕ ਸਾਜ਼ਿਸ਼ਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਅਸਲ 'ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮੌਲਾਨਾ ਮਸੂਦ ਅਜ਼ਹਰ ਦਾ ਇਕ ਸਨਸਨੀਖੇਜ਼ ਆਡੀਓ ਟੇਪ ਸਾਹਮਣੇ ਆਇਆ ਹੈ, ਜਿਸ 'ਚ ਸਮੁੰਦਰ ਦੇ ਰਸਤੇ ਹਮਲੇ ਕਰਨ ਦੇ ਲਈ ਵੱਡੇ ਪੈਮਾਨੇ 'ਤੇ ਜਿਹਾਦੀਆਂ ਦੀ ਫੌਜ ਖੜੀ ਕਰਨ ਦੀ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ।
ਮੁਸਲਿਮ ਨੌਜਵਾਨ ਤੈਰਾਕੀ ਸਿੱਖ ਬਣਨ ਸਮੁੰਦਰੀ ਜਿਹਾਦੀ
ਅੱਤਵਾਦੀ ਸਮੂਹ ਦੇ ਇਸ ਟੇਪ 'ਚ ਮੁਸਲਿਮ ਨੌਜਵਾਨਾਂ ਨੂੰ ਤੈਰਾਕੀ ਸਿੱਖ ਕੇ ਸਮੁੰਦਰੀ ਜਿਹਾਦ ਛੇੜਨ ਦੀ ਗੱਲ ਕਹੀ ਗਈ ਹੈ। ਆਡੀਓ ਟੇਪ ਦੇ ਇਕ ਅੰਸ਼ 'ਚ ਮਸੂਦ ਅਹਿਮਦ ਕਹਿੰਦਾ ਹੋਇਆ ਪਾਇਆ ਗਿਆ ਕਿ ਇਨਸਾਨ ਥੋੜੀ ਜਿਹੀ ਮਿਹਨਤ ਕਰੇ ਤਾਂ ਉਹ ਬਹੁਤ ਕੁਝ ਹਾਸਲ ਕਰ ਸਕਦਾ ਹੈ, ਤੈਰਾਕੀ ਵੀ ਇਕ ਹੁਨਰ ਹੈ, ਦੀਨ ਜੇਹਾਦ, ਮਜ਼ਬੂਤੀ ਤੇ ਖਿਦਮਤ ਦੇ ਲਈ ਇਹ ਹੁਨਰ ਸਿੱਖਣਾ ਚਾਹੀਦਾ ਹੈ। ਕਾਸ਼ ਮੁਸਲਮਾਨ ਪਾਣੀ ਨੂੰ ਜਿਹਾਦੀ ਦੋਸਤ ਬਣਾਉਂਦੇ ਤਾਂ ਦੁਨੀਆ ਖੈਰ ਨਾਲ ਭਰ ਜਾਂਦੀ।
ਇਕ ਲੱਖ ਮੁਸਲਿਮ ਨੌਜਵਾਨ ਤੈਰਾਕ ਤਿਆਰ ਕਰਨ ਦੀ ਯੋਜਨਾ
ਮਸੂਦ ਅਜ਼ਹਨ ਦੇ ਮੁਤਾਬਕ ਆਉਣ ਵਾਲੇ ਦਿਨਾਂ 'ਚ ਇਕ ਲੱਖ ਮੁਸਲਿਮ ਨੌਜਵਾਨ ਤੈਰਾਨ ਤਿਆਰ ਕਰਨ ਦੀ ਯੋਜਨਾ ਹੈ, ਜਿਸ ਦਾ ਜ਼ਿੰਮਾ ਉਸ ਨੇ ਆਪਣੇ ਸਿਰ ਲਿਆ ਹੈ। ਅਜ਼ਹਰ ਦਾ ਕਹਿਣਾ ਹੈ ਕਿ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਘੱਟ ਤੋਂ ਘੱਟ ਇਕ ਲੱਖ ਮੁਸਲਿਮ ਤੈਰਾਕੀ ਦਾ ਹੁਨਰ ਸਿੱਖ ਲੈਣਗੇ ਤੇ ਜਦੋਂ ਸਿੱਖ ਲੈਣਗੇ ਤਾਂ ਉਨ੍ਹਾਂ ਨੂੰ ਉਮਰ ਭਰ ਦੁਆ ਦੇਣਗੇ, ਜਿਨ੍ਹਾਂ ਨੇ ਇਸ ਦੇ ਲਈ ਦਾਵਤ ਦਿੱਤੀ ਸੀ। ਇਹ ਹੀ ਨਹੀਂ ਮੌਲਾਨਾ ਮਸੂਦ ਅਜ਼ਹਰ ਇਸ ਟੇਪ 'ਚ ਤੈਰਾਕੀ ਕਿਸ ਤਰ੍ਹਾਂ ਕੀਤੀ ਜਾਵੇ ਇਸ ਨੂੰ ਲੈ ਕੇ ਵੀ ਗੁਰ ਸਿਖਾਉਂਦਾ ਹੋਇਆ ਪਾਇਆ ਗਿਆ।
ਕਸ਼ਮੀਰੀ ਨੌਜਵਾਨਾਂ ਦੇ ਲਈ ਆਨਲਾਈਨ ਪ੍ਰੋਪੇਗੇਂਡਾ 
ਅੱਤਵਾਦ ਦਾ ਆਕਾ ਮੌਲਾਨਾ ਮਸੂਦ ਅਜ਼ਹਰ ਇਸ ਟੇਪ 'ਚ ਆਪਣੀ ਆਨਲਾਈਨ ਮੈਗਜ਼ੀਨ ਰੰਗੋਨੂਰ 'ਚ ਕਸ਼ਮੀਰੀ ਨੌਜਵਾਨਾਂ ਨੂੰ ਤੈਰਾਕੀ ਸਿੱਖਣ ਦੇ ਲਈ ਪ੍ਰੇਰਿਤ ਕਰਨ ਦੇ ਲਈ ਸੰਦੇਸ਼ ਨਹੀਂ ਛੱਪ ਸਕਣ ਨੂੰ ਲੈ ਕੇ ਖੇਦ ਜਤਾ ਰਿਹਾ ਹੈ। ਮਸੂਦ ਅਜ਼ਹਰ ਕਹਿੰਦਾ ਹੈ ਕਿ ਦੋ ਹਫਤੇ ਤੈਰਾਕੀ ਵਾਲੇ ਰਸਾਲੇ 'ਤੇ ਤਰਜਮਾ ਕਰਨ ਤੇ ਰੰਗੋਨੂਰ 'ਚ ਛਾਪਣ ਦਾ ਇਰਾਦਾ ਹੈ ਪਰ ਕੁਝ ਹਾਲਾਤਾਂ ਕਾਰਨ ਇਹ ਨਹੀਂ ਹੋ ਸਕਿਆ ਜਦਕਿ ਇਹ ਇਕ ਘੰਟੇ ਦਾ ਕੰਮ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਜ਼ਿੰਦਗੀ ਰਹੀ ਤਾਂ ਅਗਲੇ ਹਫਤੇ ਤੱਕ ਇਸ 'ਤੇ ਤਰਜਮਾ ਜ਼ਰੂਰ ਪੇਸ਼ ਕੀਤਾ ਜਾਵੇਗਾ।


Related News