ਖ਼ੌਫਨਾਕ: ਸਿਰਫਿਰੇ ਨੇ ਸ਼ਰੇਆਮ ਕੁੜੀ ਨੂੰ ਚਾਕੂ ਨਾਲ ਵਿੰਨਿ੍ਹਆ, ਮਾਰੀ ਗੋਲੀ

09/26/2020 2:52:31 PM

ਜੈਪੁਰ—  ਰਾਜਸਥਾਨ ਦੀ ਰਾਜਧਾਨੀ ਜੈਪੁਰ ’ਚ ਅਪਰਾਧੀ ਕਿੰਨੇ ਬੇਖ਼ੌਫ ਹਨ, ਇਸ ਗੱਲ ਦਾ ਅੰਦਾਜਾ ਸ਼ਨੀਵਾਰ ਨੂੰ ਪਿੰਕਸਿਟੀ ਦੇ ਰਾਜਾਪਾਰਕ ਇਲਾਕੇ ਵਿਚ ਵਾਪਰੀ ਘਟਨਾ ਤੋਂ ਲਾਇਆ ਜਾ ਸਕਦਾ ਹੈ। ਇੱਥੇ ਇਕ ਕੁੜੀ ਨੂੰ ਚਾਕੂ ਅਤੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਮੁਤਾਬਕ ਇਹ ਘਟਨਾ ਕਾਲਜ ਨੇੜੇ ਵਾਪਰੀ, ਜਿੱਥੇ ਵਿਦਿਆਰਥਣ ਗਰੈਜੂਏਸ਼ਨ ਦੇ ਆਖ਼ਰੀ ਸਾਲ ਦੀ ਪ੍ਰੀਖਿਆ ਦੇਣ ਆਈ ਸੀ। ਪੁਲਸ ਡਿਪਟੀ ਕਮਿਸ਼ਨਰ ਰਾਹੁਲ ਜੈਨ ਨੇ ਦੱਸਿਆ ਕਿ ਕੁੜੀ ਦੀ ਸਵੇਰੇ 7 ਵਜੇ ਤੋਂ 10 ਵਜੇ ਤੱਕ ਪ੍ਰੀਖਿਆ ਸੀ। ਦੋਸ਼ੀ ਨੇ ਪਹਿਲਾਂ ਉਸ ’ਤੇ ਚਾਕੂ ਨਾਲ ਹਮਲਾ ਕੀਤਾ ਅਤੇ ਫਿਰ ਗੋਲੀ ਚੱਲਾ ਦਿੱਤੀ। ਕੁੜੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਪੁਲਸ ਮੁਤਾਬਕ ਦੋਸ਼ੀ ਵਿਸ਼ਨੂੰ ਚੌਧਰੀ ਧੋਲਪੁਰ ਦਾ ਰਹਿਣ ਵਾਲਾ ਹੈ ਅਤੇ ਜੈਪੁਰ ਵਿਚ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ। ਉਸ ਨੂੰ ਘਟਨਾ ਤੋਂ ਤੁਰੰਤ ਬਾਅਦ ਫੜ ਲਿਆ ਗਿਆ। ਪੁਲਸ ਮੁਤਾਬਕ ਸ਼ੁਰੂਆਤੀ ਪੁੱਛ-ਗਿੱਛ ’ਚ ਸਾਹਮਣੇ ਆਇਆ ਹੈ ਕਿ ਦੋਸ਼ੀ ਵਿਸ਼ਨੂੰ ਅਤੇ ਮਿ੍ਰਤਕ ਕੁੜੀ ਇਕ-ਦੂਜੇ ਨੂੰ ਦੋ ਸਾਲ ਤੋਂ ਜਾਣਦੇ ਸਨ। ਪਿਆਰ ਵਿਚ ਧੋਖਾ ਮਿਲਣ ਤੋਂ ਬਾਅਦ ਉਸ ਨੇ ਕੁੜੀ ਦਾ ਕਤਲ ਕਰ ਦਿੱਤਾ ਹੈ। 

ਇੰਝ ਦਿੱਤਾ ਦੋਸ਼ੀ ਨੇ ਘਟਨਾ ਨੂੰ ਅੰਜ਼ਾਮ—

ਮਿਲੀ ਜਾਣਕਾਰੀ ਮੁਤਾਬਕ ਕੁੜੀ ਸ਼ਨੀਵਾਰ ਸਵੇਰੇ 7 ਵਜੇ ਕਾਲਜ ਵਿਚ ਪ੍ਰੀਖਿਆ ਦੇਣ ਆਈ ਸੀ। ਸਵੇਰੇ 10 ਵਜੇ ਪ੍ਰੀਖਿਆ ਦੇ ਕੇ ਜਦੋਂ ਉਹ ਬਾਹਰ ਨਿਕਲੀ, ਤਾਂ ਬਾਹਰ ਨਿਕਲਦੇ ਹੀ ਧੌਲਪੁਰ ਵਾਸੀ ਵਿਸ਼ਨੂੰ ਚੌਧਰੀ ਨੇ ਉਸ ਨੂੰ ਰੋਕ ਲਿਆ। ਇਸ ਤੋਂ ਬਾਅਦ ਦੋਸ਼ੀ ਵਿਸ਼ਨੂੰ ਨੇ ਕੁੜੀ ’ਤੇ ਚਾਕੂ ਨਾਲ ਹਮਲਾ ਕੀਤਾ ਅਤੇ ਗੋਲੀ ਮਾਰ ਦਿੱਤੀ। ਪੁਲਸ ਨੇ ਦੋਸ਼ੀ ਦੇ ਕਬਜ਼ੇ ’ਚੋਂ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤਾ ਹੈ। 

ਦੌੜ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਦੋਸ਼ੀ ਨੂੰ ਫੜ ਲਿਆ—
ਇਹ ਵੀ ਦੱਸਿਆ ਗਿਆ ਕਿ ਘਟਨਾ ਤੋਂ ਬਾਅਦ ਦੋਸ਼ੀ ਨੇ ਦੌੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਉਸ ਨੂੰ ਦੌੜ ਕੇ ਫੜ ਲਿਆ। ਸੂਚਨਾ ਮਿਲਦੇ ਹੀ ਆਦਰਸ਼ ਨਗਰ ਪੁਲਸ ਘਟਨਾ ਵਾਲੀ ਥਾਂ ’ਤੇ ਪੁੱਜੀ। ਹੁਣ ਪੁਲਸ ਗਿ੍ਰਫ਼ਤਾਰ ਦੋਸ਼ੀ ਤੋਂ ਪੁੱਛ-ਗਿੱਛ ਕਰ ਰਹੀ ਹੈ।

ਇਹ ਵੀ ਪੜ੍ਹੋ: ਹੈਵਾਨੀਅਤ: ਗੈਂਗਰੇਪ ਮਗਰੋਂ ਦਰਿੰਦਿਆਂ ਨੇ ਕੱਟੀ ਸੀ ਜੀਭ, ਜ਼ਿੰਦਗੀ ਤੇ ਮੌਤ ਨਾਲ ਲੜ ਰਹੀ ਕੁੜੀ


Tanu

Content Editor

Related News