ਜਬਲਪੁਰ ’ਚ ਡਾਕਟਰ ਜੋੜੇ ਦੇ ਘਰ ਛਾਪੇਮਾਰੀ, ਮਿਲੀ 5.44 ਕਰੋੜ ਦੀ ਬੇਨਾਮੀ ਜਾਇਦਾਦ

03/17/2022 10:30:35 AM

ਜਬਲਪੁਰ– ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਅੱਜ ਆਰਥਿਕ ਅਪਰਾਧ ਸੈੱਲ (ਈ. ਓ. ਡਬਲਿਊ.) ਨੇ ਨੇਤਾ ਸੁਭਾਸ਼ ਚੰਦਰ ਬੋਸ ਮੈਡੀਕਲ ਕਾਲਜ ਵਿਚ ਪ੍ਰੋਫੈਸਰ ਦੇ ਅਹੁਦੇ ’ਤੇ ਬਿਰਾਜਮਾਨ ਡਾਕਟਰ ਜੋੜੇ ਦੇ ਘਰ ਛਾਪਾ ਮਾਰਿਆ। ਇਸ ਛਾਪੇਮਾਰੀ ਦੌਰਾਨ ਟੀਮ ਨੇ ਡਾਕਟਰ ਜੋੜੇ ਕੋਲ 5.44 ਕਰੋੜ ਦੀ ਬੇਨਾਮੀ ਜਾਇਦਾਦ ਦਾ ਖੁਲਾਸਾ ਕੀਤਾ ਹੈ। ਈ. ਓ. ਡਬਲਿਊ. ਜਬਲਪੁਰ ਦੇ ਪੁਲਸ ਸੁਪਰਡੈਂਟ ਦੇਵੇਂਦਰ ਸਿੰਘ ਰਾਜਪੂਤ ਨੇ ਦੱਸਿਆ ਕਿ ਜੋੜੇ ਖਿਲਾਫ ਆਮਦਨ ਤੋਂ ਵਧ ਜਾਇਦਾਦ ਇਕੱਠੀ ਕਰਨ ਦੀ ਸ਼ਿਕਾਇਤ ਮਿਲੀ ਸੀ। ਇਸ ’ਤੇ ਈ. ਓ. ਡਬਲਿਊ. ਨੇ ਸੀ. ਓ. ਡੀ. ਕਾਲੋਨੀ ਅਤੇ ਐੱਮ. ਆਈ. ਜੀ. ਕਾਲੋਨੀ ਧਨਵੰਤੀ ਨਗਰ ਵਿਚ ਛਾਪਾ ਮਾਰਿਆ। 

ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਲਾਟ ’ਤੇ ਨਿਰਮਾਣ ਕੰਮ ਵਿਚ ਲਗਭਗ 2 ਕਰੋੜ 35 ਲੱਖ ਰੁਪਏ ਖਰਚ ਕੀਤੇ ਗਏ ਹਨ। ਬੈਂਕ ਖਾਤੇ ਅਤੇ ਇਨਵੈਂਟਰੀ ਦੇ ਸੰਬੰਧ ਵਿਚ ਜਾਂਚ ਜਾਰੀ ਹੈ। ਐੱਸ. ਪੀ. ਰਾਜਪੂਤ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਡਾਕਟਰ ਜੋੜੇ ਵਲੋਂ 5 ਕਰੋੜ 44 ਲੱਖ ਰੁਪਏ ਦੀ ਜਾਇਦਾਦ ਇਕੱਠੀ ਕਰਨਾ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜੋੜੇ ਦੇ ਤਾਰ ਕਈ ਘੋਟਾਲਿਆਂ ਨਾਲ ਜੁੜੇ ਹੋ ਸਕਦੇ ਹਨ।

ਪੁਲਸ ਨੂੰ ਵੇਖ ਕੇ ਉਡ ਗਏ ਹੋਸ਼-

ਜਿਸ ਸਮੇਂ ਈ. ਓ. ਡਬਲਿਊ. ਦੇ ਅਧਿਕਾਰੀ ਡਾਕਟਰ ਦੇ ਘਰ ਪਹੁੰਚੇ ਤਾਂ ਉਨ੍ਹਾਂ ਦਾ ਪਰਿਵਾਰ ਗੂੜ੍ਹੀ ਨੀਂਦ ’ਚ ਸੁੱਤਾ ਹੋਇਆ ਸੀ। ਘੰਟੀ ਵਜਾਉਣ ’ਤੇ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਅਤੇ ਜਦੋਂ ਪੁਲਸ ਅਤੇ ਅਧਿਕਾਰੀਆਂ ਨੂੰ ਵੇਖਿਆ ਤਾਂ ਉਨ੍ਹਾਂ ਦੇ ਹੋਸ਼ ਉਡ ਗਏ। ਟੀਮ ਦੇ ਲੋਕਾਂ ਨੇ ਜਾਣਕਾਰੀ ਦਿੱਤੀ ਕਿ ਉਹ ਈ. ਓ. ਡਬਲਿਊ. ਵਿਭਾਗ ਤੋਂ ਹਨ ਅਤੇ ਉਨ੍ਹਾਂ ਦੀ ਸੰਪਤੀ ਦੀ ਜਾਂਚ ਕਰਨ ਆਏ ਹਨ। ਉਹ ਇਸ ’ਚ ਸਹਿਯੋਗ ਕਰਨ ਤਾਂ ਚੰਗਾ ਹੋਵੇਗਾ। ਇਹ ਸੁਣਦੇ ਹੀ ਡਾਕਟਰ ਪਰਿਵਾਰ ਦੀ ਨੀਂਦ ਉਡ ਗਈ। 

Tanu

This news is Content Editor Tanu