ਕਸ਼ਮੀਰੀ ਬੀਬੀਆਂ ਦੇ ਹੌਂਸਲਿਆਂ ਦੀ ਦਾਸਤਾਨ, ਚੁਣੌਤੀਆਂ ਨੂੰ ਪਾਰ ਕਰ ਹਾਸਲ ਕੀਤੇ ਵੱਡੇ ਮੁਕਾਮ

09/14/2021 6:00:10 PM

ਸ਼੍ਰੀਨਗਰ— ਕਸ਼ਮੀਰੀ ਔਰਤਾਂ ਇਸ ਖੇਤਰ ਵਿਚ ਚੁਣੌਤੀਆਂ ਨੂੰ ਪਾਰ ਕਰਨ ਲਈ ਗੰਭੀਰ ਕੋਸ਼ਿਸ਼ਾਂ ਕਰ ਰਹੀਆਂ ਹਨ ਅਤੇ ਵੱਖ-ਵੱਖ ਖੇਤਰਾਂ ਵਿਚ ਖ਼ੁਦ ਨੂੰ ਸਾਬਤ ਕਰ ਰਹੀਆਂ ਹਨ। ਉਨ੍ਹਾਂ ਦੀ ਸਫ਼ਲਤਾ ਦਾ ਪਤਾ ਲੱਗਦਾ ਹੈ ਕਿ ਅੱਤਵਾਦ ਪ੍ਰਭਾਵਿਤ ਖੇਤਰ ਵਿਚ ਰਹਿਣ ਦੇ ਬਾਵਜੂਦ ਮਜ਼ਬੂਤ ਇਰਾਦਿਆਂ ਨਾਲ ਅੱਗੇ ਵਧਣਾ, ਜੋ ਕਿ ਲੋਕਾਂ ਲਈ ਪ੍ਰੇਰਣਾ ਸਰੋਤ ਹਨ। ਪਾਇਲਟ ਬਣਨ ਤੋਂ ਲੈ ਕੇ ਮਰੀਜ਼ਾਂ ਦਾ ਇਲਾਜ ਕਰਨ ਜਾਂ ਪ੍ਰਸ਼ਾਸਨ ਦੀ ਅਗਵਾਈ ਕਰਨ ਤਕ, ਇਨ੍ਹਾਂ ਔਰਤਾਂ ਨੇ ਵੱਖ-ਵੱਖ ਖੇਤਰਾਂ ’ਚ ਸਫ਼ਲਤਾ ਹਾਸਲ ਕੀਤੀ ਹੈ। ਕਸ਼ਮੀਰ ਵਿਚ ਲੱਗਭਗ 90 ਫ਼ੀਸਦੀ ਔਰਤਾਂ ਦਾ ਮੰਨਣਾ ਸੀ ਕਿ ਇਕ ਉੱਦਮੀ ਬਣਨਾ ਜਾਂ ਉੱਚ ਟੀਚਾ ਹਾਸਲ ਕਰਨਾ ਚੁਣੌਤੀਪੂਰਨ ਸੀ। ਜ਼ਿਆਦਾਤਰ ਸਮਾਜ ਵਲੋਂ ਦਬਾਅ ਅਤੇ ਬੰਦੂਕ ਦੇ ਡਰ ਕਾਰਨ ਇਹ ਬਹੁਤ ਜ਼ਿਆਦਾ ਚੁਣੌਤੀਪੂਰਨ ਸੀ। ਜੰਮੂ-ਕਸ਼ਮੀਰ ’ਚ ਇਕ ਗੈਰ-ਸਰਕਾਰੀ ਸੰਗਠਨ ਵਲੋਂ ਕੀਤੇ ਗਏ ਸਰਵੇਖਣ ’ਚ ਇਸ ਸਥਿਤੀ ਦਾ ਖ਼ੁਲਾਸਾ ਹੋਇਆ। ਪਿਛਲੇ ਕੁਝ ਸਾਲਾਂ ਦੌਰਾਨ ਕਸ਼ਮੀਰ ਵਿਚ ਔਰਤਾਂ ਨੇ ਕਈ ਰੁਕਾਵਟਾਂ ਨੂੰ ਪਾਰ ਕੀਤਾ ਹੈ। ਪ੍ਰਾਚੀਨ ਕਾਲ ਤੋਂ ਕਸ਼ਮੀਰ ’ਚ ਔਰਤਾਂ ਨੇ ਹਮੇਸ਼ਾ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਸਾਲ 2000 ਵਿਚ ਪੁਲਵਾਮਾ ਜ਼ਿਲ੍ਹੇ ਦੇ ਦੱਖਣੀ ਕਸ਼ਮੀਰ ਦੇ ਦਾਦੁਰਾ ਪਿੰਡ ਵਿਚ ਜਨਮੀ ਨੁਸਰਤ ਜਹਾਂ ਨੇ ਆਪਣਾ ਖ਼ੁਦ ਦਾ ਕਾਰੋਬਾਰ ਸ਼ੁਰੂ ਕਰਨ ਲਈ ਜੰਮੂ ਵਿਕਾਸ ਅਥਾਰਟੀ ’ਚ ਇਕ ਆਯੋਜਕ ਦੀ ਨੌਕਰੀ ਛੱਡ ਦਿੱਤੀ। ਲੱਗਭਗ ਦੋ ਦਹਾਕੇ ਪਹਿਲਾਂ ਉਸ ਨੇ ਇਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ, ਜੋ 2 ਕਰੋੜ ਰੁਪਏ ਦੇ ਸਾਲਾਨਾ ਕਾਰੋਬਾਰ ਨਾਲ ਇਕ ਬਹੁ-ਕਰੋੜ ਉੱਦਮ ਵਿਚ ਬਦਲ ਗਿਆ। ਨੁਸਰਤ ਨੇ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਕਿਉਂਕਿ ਜਦੋਂ ਉਨ੍ਹਾਂ ਨੇ ਫੁੱਲ ਬਜ਼ਾਰ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਦੀ ਮੰਗ ਘੱਟ ਸੀ ਪਰ ਪਿਛਲੇ ਦੋ ਦਹਾਕਿਆਂ ਵਿਚ ਕਸ਼ਮੀਰ ’ਚ ਬਹੁਤ ਕੁਝ ਬਦਲ ਗਿਆ ਅਤੇ ਤਾਜ਼ੇ ਫ਼ੁੱਲਾਂ ਦੀ ਮੰਗ ਵਧ ਗਈ ਹੈ। 

ਸਾਲ 1994 ਵਿਚ ਕੈਪਟਨ ਸਾਮੀ ਆਰਾ ਸੁਰਰੀ ਨੇ ਆਪਣਾ ਕਮਰਸ਼ੀਅਲ ਪਾਇਲਟ ਲਾਇਸੈਂਸ ਹਾਸਲ ਕੀਤਾ ਅਤੇ ਕਮਰਸ਼ੀਅਲ ਜਹਾਜ਼ ਉਡਾਣ ਵਾਲੀ ਪਹਿਲੀ ਕਸ਼ਮੀਰ ਮਹਿਲਾ ਬਣੀ। ਉਹ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਸੁੰਬਲ ਸੋਨਾਵਾਰੀ ਇਲਾਕੇ ਦੀ ਰਹਿਣ ਵਾਲੀ ਹੈ। ਕੈਪਟਨ ਸਾਮੀ ਦਾ ਪਰਿਵਾਰ ਚਾਹੁੰਦਾ ਸੀ ਕਿ ਉਹ ਇਕ ਡਾਕਟਰ ਬਣੇ ਪਰ ਉਸ ਨੇ ਆਪਣਾ ਰਾਹ ਖ਼ੁਦ ਲੱਭ ਲਿਆ। ਉਸ ਲਈ ਇਹ ਆਸਾਨ ਨਹੀਂ ਸੀ ਕਿਉਂਕਿ ਉਸ ਦੌਰਾਨ ਕਸ਼ਮੀਰ ਵਿਚ ਅੱਤਵਾਦੀ ਗਤੀਵਿਧੀਆਂ ਆਪਣੇ ਸ਼ਿਖਰਾਂ ’ਤੇ ਸੀ। 

ਇਸ ਤਰ੍ਹਾਂ ਹੀ 2013 ਵਿਚ ਡਾ. ਰੂੁਵੇਦਾ ਆਈ. ਪੀ. ਐੱਸ. ਪ੍ਰੀਖਿਆ ਪਾਸ ਕਰਨ ਵਾਲੀ ਪਹਿਲੀ ਕਸ਼ਮੀਰੀ ਮਹਿਲਾ ਬਣੀ। ਬਾਅਦ ਵਿਚ ਉਨ੍ਹਾਂ ਨੇ ਆਈ. ਏ. ਐੱਸ. ਵੀ ਕਲੀਅਰ ਕੀਤੀ। ਰੂਵੇਦਾ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਉਨ੍ਹਾਂ ਨੇ ਸ਼੍ਰੀਨਗਰ ਦੇ ਗਵਰਨਮੈਂਟ ਮੈਡੀਕਲ ਕਾਲਜ ਤੋਂ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਪੂਰੀ ਕੀਤੀ। 

ਸਾਲ 2018 ’ਚ ਰਾਸ਼ਟਰਪਤੀ ਰਾਮਨਾਥ ਕੋਵਿਦ ਨੇ ‘ਡਾਇਲ ਕਸ਼ਮੀਰ’ ਨਾਮੀ ਇਕ ਐਂਡਰਾਇਡ ਐਪ ਬਣਾਉਣ ਲਈ ਮੇਹਵਿਸ਼ ਮੁਸ਼ਤਾਕ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ। ਅਜਿਹਾ ਕੁਝ ਕਰਨ ਵਾਲੀ ਉਹ ਪਹਿਲੀ ਕਸ਼ਮੀਰੀ ਬਣੀ। ਮੇਹਵਿਸ਼ ਨੇ ਉੱਤਰੀ ਕਸ਼ਮੀਰ ਵਿਚ ਬਾਰਾਮੂਲਾ ਜ਼ਿਲ੍ਹੇ ਪੱਟਨ ਖੇਤਰ ਤੋਂ ਐੱਸ. ਐੱਸ. ਐੱਮ. ਕਾਲਜ ਆਫ਼ ਇੰਜੀਨੀਅਰਿੰਗ ਐਂਡ ਤਕਨਾਲੋਜੀ ਤੋਂ ਕੰਪਿਊਟਰ ਸਾਇੰਸ ’ਚ ਬੀ. ਏ. ਕੀਤੀ ਹੈ। ਕਸ਼ਮੀਰ ਵਿਚ ਕਈ ਹੋਰ ਔਰਤਾਂ ਵਾਂਗ ਇਨ੍ਹਾਂ ਔਰਤਾਂ ਨੇ ਇਹ ਸਾਬਤ ਕਰ ਦਿੱਤਾ ਕਿ ਬੰਦੂਕਾਂ ਦੇ ਡਰ, ਅੱਤਵਾਦੀਆਂ ਵਲੋਂ ਧਮਕੀ ਵੀ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਉਨ੍ਹਾਂ ਦੇ ਕਦਮਾਂ ਨੂੰ ਰੋਕ ਨਹੀਂ ਸਕਦੇ ਹਨ।
 


 

Tanu

This news is Content Editor Tanu