ਜੰਮੂ-ਕਸ਼ਮੀਰ: ਖ਼ਰਾਬ ਮੌਸਮ ਵਿਚਾਲੇ ਬਚਾਅ ਮੁਹਿੰਮ ਜਾਰੀ, ਸੁਰੰਗ ਦੇ ਮਲਬੇ ਹੇਠਾਂ ਅਜੇ ਵੀ ਫਸੇ 9 ਮਜ਼ਦੂਰ

05/21/2022 1:18:27 PM

ਜੰਮੂ (ਭਾਸ਼ਾ)– ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ’ਚ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ ’ਤੇ ਇਕ ਨਿਰਮਾਣ ਅਧੀਨ ਸੁਰੰਗ ਦਾ ਹਿੱਸਾ ਢਹਿ ਜਾਣ ਮਗਰੋਂ ਮਲਬੇ ਹੇਠਾਂ 9 ਮਜ਼ਦੂਰਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ, ਜਿਨ੍ਹਾਂ ਨੂੰ ਸੁਰੱਖਿਅਤ ਕੱਢਣ ਲਈ ਬਚਾਅ ਮੁਹਿੰਮ ਅੱਜ ਯਾਨੀ ਕਿ ਸ਼ਨੀਵਾਰ ਸਵੇਰੇ ਸ਼ੁਰੂ ਹੋਈ। ਖੇਤਰ ’ਚ ਖਰਾਬ ਮੌਸਮ ਅਤੇ ਜ਼ਮੀਨ ਖਿਸਕਣ ਮਗਰੋਂ ਸ਼ੁੱਕਰਵਾਰ ਸ਼ਾਮ ਨੂੰ ਤਲਾਸ਼ੀ ਅਤੇ ਬਚਾਅ ਮੁਹਿੰਮ ਰੋਕ ਦਿੱਤੀ ਗਈ ਸੀ। ਅਧਿਕਾਰੀਆਂ ਮੁਤਾਬਕ ਮਜ਼ਦੂਰਾਂ ਦੇ ਜਿਊਂਦੇ ਹੋਣ ਦੀ ਸੰਭਾਵਨਾ ਬੇਹੱਦ ਘੱਟ ਹਨ। 

ਇਹ ਵੀ ਪੜ੍ਹੋ- ਭਾਰਤ ’ਚ ਮੰਡਰਾਉਣ ਲੱਗਾ Monkeypox ਦਾ ਖ਼ਤਰਾ, ਸਰਕਾਰ ਵਲੋਂ ਅਲਰਟ ਰਹਿਣ ਦੇ ਨਿਰਦੇਸ਼

PunjabKesari

ਦੱਸਣਯੋਗ ਹੈ ਕਿ ਵੀਰਵਾਰ ਰਾਤ ਕਰੀਬ 10:15 ਵਜੇ ਰਾਮਬਨ ’ਚ ਖੂਨੀ ਨਾਲੇ ਨੇੜੇ ਹਾਈਵੇਅ ’ਤੇ ਟੀ-3 ਦੀ ਸੁਰੰਗ ਢਹਿ ਗਈ, ਜਿਸ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ, ਉੱਥੇ ਹੀ 3 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ। ਅਧਿਕਾਰੀਆਂ ਨੇ ਮਾਰੇ ਗਏ ਮਜ਼ਦੂਰ ਦੀ ਸ਼ਨਾਖ਼ਤ ਪੱਛਮੀ ਬੰਗਾਲ ਦੇ ਸੁਧੀਰ ਰਾਏ (31) ਦੇ ਤੌਰ ’ਤੇ ਕੀਤੀ ਹੈ। 

ਇਹ ਵੀ ਪੜ੍ਹੋ- 7 ਫੇਰੇ ਲੈਣ ਤੋਂ ਪਹਿਲਾਂ ਛੱਡੀ ਦੁਨੀਆ, ਹਿਮਾਚਲ ਘੁੰਮਣ ਗਏ ਦੋਸਤਾਂ ਨਾਲ ਵਾਪਰਿਆ ਵੱਡਾ ਹਾਦਸਾ

PunjabKesari

ਓਧਰ ਰਾਮਬਨ ਨੇ ਡਿਵੀਜ਼ਨਲ ਕਮਿਸ਼ਨਰ ਮਸਰਤੁਲ ਇਸਲਾਮ ਨੇ ਟਵੀਟ ਕੀਤਾ, ‘‘ਖੂਨੀ ਨਾਲਾ ਆਡਿਟ ਸੁਰੰਗ ’ਚ 9 ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ ਅਤੇ ਉਨ੍ਹਾਂ ਦੀ ਭਾਲ ’ਚ ਮੁਹਿੰਮ ਸ਼ਨੀਵਾਰ ਸਵੇਰੇ ਸਾਢੇ 5 ਵਜੇ ਸ਼ੁਰੂ ਕੀਤੀ ਗਈ, ਜੋ ਜਾਰੀ ਹੈ। ਐੱਨ. ਡੀ. ਆਰ. ਐੱਫ. ਅਤੇ ਐੱਸ. ਡੀ. ਆਰ. ਐੱਫ. ਇਸ ਮੁਹਿੰਮ ’ਚ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਪਹਾੜੀ ਤੋਂ ਪੱਥਰ ਡਿੱਗਣ, ਮੋਹਲੇਧਾਰ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਮੁਹਿੰਮ ਰੋਕਣੀ ਪਈ ਅਤੇ ਇਸ ਨੂੰ ਅੱਜ ਸਵੇਰੇ ਸ਼ੁਰੂ ਕੀਤਾ ਜਾ ਸਕਿਆ। ਉਨ੍ਹਾਂ ਕਿਹਾ ਕਿ ਤਲਾਸ਼ੀ ਅਤੇ ਬਚਾਅ ਮੁਹਿੰਮ ’ਚ ਤੇਜ਼ੀ ਲਿਆਉਣ ਲਈ ਮੈਜਿਸਟ੍ਰੇਟ ਅਤੇ ਹੋਰ ਜਵਾਨ ਮੌਕੇ ’ਤੇ ਮੌਜੂਦ ਹਨ। 

ਇਹ ਵੀ ਪੜ੍ਹੋ- ਹਾਈ ਕੋਰਟ ਤੋਂ ਕੇਜਰੀਵਾਲ ਸਰਕਾਰ ਨੂੰ ਝਟਕਾ, ‘ਘਰ-ਘਰ ਰਾਸ਼ਨ ਯੋਜਨਾ’ ਨੂੰ ਕੀਤਾ ਰੱਦ

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਸੁਰੰਗ ’ਚ ਫਸੇ ਮਜ਼ਦੂਰਾਂ ਦੀ ਪਛਾਣ ਪੱਛਮੀ ਬੰਗਾਲ ਵਾਸੀ ਜਾਦਵ ਰਾਏ (23), ਗੌਤਮ ਰਾਏ (22), ਦੀਪਕ ਰਾਏ (33) ਅਤੇ ਪਰਿਮਲ ਰਾਏ (38) ਹੈ। ਸ਼ਿਵ ਚੌਹਾਨ (26) ਆਸਾਮ ਤੋਂ, ਨਵਰਾਜ ਚੌਧਰੀ (26) ਅਤੇ ਕੁਸ਼ੀ ਰਾਮ (25) ਦੋਵੇਂ ਨੇਪਾਲ ਤੋਂ ਹਨ। ਜੰਮੂ-ਕਸ਼ਮੀਰ ਵਾਸੀ ਮੁਜ਼ੱਫਰ (38) ਅਤੇ ਇਸਰਤ (30) ਦੇ ਰੂਪ ’ਚ ਹੋਈ ਹੈ। ਇਹ ਲੋਕ ਸੁਰੰਗ ਦੇ ਨਿਰੀਖਣ ਕੰਮ ’ਚ ਲੱਗੇ ਹੋਏ ਸਨ। ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਅਤੇ ਜੰਮੂ ਦੇ ਵਧੀਕ ਪੁਲਸ ਡਾਇਰੈਕਟਰ ਜਨਰਲ ਮੁਕੇਸ਼ ਸਿੰਘ ਘਟਨਾ ਵਾਲੀ ਥਾਂ ’ਤੇ ਪਹੁੰਚੇ। ਉੱਥੇ ਹੀ ਕੰਟਰੋਲ ਰੂਮ ਤੋਂ ਸਥਿਤੀ ਦੀ ਨਿਗਰਾਨੀ ਕਰ ਰਹੇ ਉੱਪ ਰਾਜਪਾਲ ਮਨੋਜ ਸਿਨਹਾ ਨੂੰ ਬਚਾਅ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਵਿਚ-ਵਿਚ ਪੱਥਰ ਡਿੱਗਣ ਦੇ ਚੱਲਦੇ ਬਚਾਅ ਮੁਹਿੰਮ ’ਚ ਰੁਕਾਵਟ ਆ ਰਹੀ ਹੈ।

ਇਹ ਵੀ ਪੜੋ- ਕੌਣ ਬਣੇਗਾ ਦਿੱਲੀ ਦਾ ਨਵਾਂ ਉੱਪ ਰਾਜਪਾਲ? ਅਨਿਲ ਬੈਜਲ ਦੇ ਅਸਤੀਫ਼ੇ ਮਗਰੋਂ ਚਰਚਾ ’ਚ ਇਹ 4 ਨਾਂ

PunjabKesari


Tanu

Content Editor

Related News