J&K : ਨਗਰੋਟਾ ਹਾਈਵੇ 'ਤੇ ਅੱਤਵਾਦੀ ਹਮਲੇ ਬਾਅਦ ਮੁਕਾਬਲਾ ਜਾਰੀ , ਫੋਰਸ ਨੇ 3 ਅੱਤਵਾਦੀ ਕੀਤੇ ਢੇਰ

01/31/2020 9:17:47 AM

ਜੰੰਮੂ-ਕਸ਼ਮੀਰ — ਜੰਮੂ-ਕਸ਼ਮੀਰ 'ਚ ਭਾਰੀ ਸੁਰੱਖਿਆ ਵਿਚਕਾਰ ਹਾਈਵੇ 'ਤੇ ਨਗਰੋਟਾ 'ਚ CRPF ਪੋਸਟ ਦੇ ਕੋਲ ਹੋਈ ਫਾਈਰਿੰਗ 'ਚ ਸੁਰੱਖਿਆ ਫੋਰਸ ਨੇ ਤਿੰਨ ਅੱਤਵਾਦੀ ਢੇਰ ਕਰ ਦਿੱਤੇ ਹਨ ਜਦੋਂਕਿ ਹੋਰ ਕਈ ਅੱਤਵਾਦੀਆਂ ਦੀ ਮੌਜੂਦੀ ਦੇ ਖਦਸ਼ੇ ਕਾਰਨ ਇਲਾਕੇ ਨੂੰ ਘੇਰ ਲਿਆ ਗਿਆ ਹੈ। ਹਾਲਾਂਕਿ ਇਸ ਫਾਇਰਿੰਗ 'ਚ ਸੀ.ਆਰ.ਪੀ.ਐਫ. ਦਾ ਇਕ ਜਵਾਨ ਵੀ ਜ਼ਖਮੀ ਹੋ ਗਿਆ।

ਪੁਲਸ ਨੇ ਦਿੱਤੀ ਘਟਨਾ ਦੀ ਜਾਣਕਾਰੀ 

ਜੰਮੂ-ਕਸ਼ਮੀਰ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਹਾਈਵੇ 'ਤੇ ਜਾ ਰਹੇ ਇਕ ਟਰੱਕ ਨੂੰ ਰੋਕਿਆ ਤਾਂ ਟਰੱਕ 'ਚ ਲੁਕੇ ਅੱਤਵਾਦੀਆਂ ਨੇ ਪੁਲਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਹਮਲੇ ਵਿਚ ਇਕ ਪੁਲਸ ਕਰਮਚਾਰੀ ਜ਼ਖਮੀ ਹੋ ਗਿਆ ਅਤੇ ਇਕ ਅੱਤਵਾਦੀ ਮਾਰਿਆ ਗਿਆ ਹੈ। ਐਨਕਾਊਂਟਰ ਚਲ ਰਿਹਾ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਰੇ ਗਏ ਅੱਤਵਾਦੀ ਨੇ ਝਾਂਸਾ ਦੇਣ ਲਈ ਵਰਦੀ ਪਾਈ ਹੋਈ ਸੀ ਅਤੇ ਅੱਤਵਾਦੀ ਵਾਰਦਾਤ ਕਰਨ ਲਈ ਕਸ਼ਮੀਰ ਘਾਟੀ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਜੰਮੂ-ਕਸ਼ਮੀਰ ਪੁਲਸ ਦੇ ਆਈ.ਜੀ. ਨੇ ਦੱਸਿਆ ਕਿ ਇਕ ਅੱਤਵਾਦੀ ਮਾਰਿਆ ਗਿਆ ਹੈ ਅਤੇ 3 ਅੱਤਵਾਦੀ ਫੱਸੇ ਹੋਏ ਹਨ। ਐਨਕਾਊਂਟਰ ਜਾਰੀ ਹੈ।
ਹੋਰ ਪੁਲਸ ਟੁਕੜੀ ਘਟਨਾ ਵਾਲੇ ਸਥਾਨ 'ਤੇ ਪਹੁੰਚ ਚੁੱਕੀ ਹੈ। ਸ਼ੱਕੀ ਅੱਤਵਾਦੀਆਂ ਵਲੋਂ ਸੁਰੱਖਿਆ ਫੋਰਸ 'ਤੇ ਫਾਇਰਿੰਗ ਕੀਤੀ ਗਈ। ਵੱਡੇ ਪੱਧਰ 'ਤੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ।