J&K ''ਚ ਨਿਯਮਾਂ ਦਾ ਉਲੰਘਣ ਕਰਨ ''ਤੇ ਪ੍ਰਾਈਵੇਟ ਅਲਟਰਾਸਾਊਂਡ ਸੈਂਟਰ ਸੀਲ

02/16/2020 3:48:29 PM

ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ਵਿਚ ਇਕ ਪ੍ਰਾਈਵੇਟ ਅਲਟਰਾਸਾਊਂਡ ਸੈਂਟਰ  ਨੂੰ ਨਿਯਮਾਂ ਦਾ ਉਲੰਘਣ ਕਰਨ ਕਰ ਕੇ ਸੀਲ ਕਰ ਦਿੱਤਾ ਗਿਆ। ਇਕ ਅਧਿਕਾਰਤ ਬੁਲਾਰੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਰਾਜੌਰੀ ਜ਼ਿਲੇ ਦੇ ਪਿੰਡ ਕੋਟਰੰਕਾ ਦੇ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਮੋਹਨ ਸ਼ਰਮਾ ਦੀ ਅਗਵਾਈ 'ਚ ਅਧਿਕਾਰੀਆਂ ਦੇ ਇਕ ਦਲ ਨੇ ਜਾਂਚ ਕਰਨ ਤੋਂ ਬਾਅਦ ਸੈਂਟਰ ਨੂੰ ਸੀਲ ਕਰ ਦਿੱਤਾ।
ਅਧਿਕਾਰੀਆਂ ਦੇ ਦਲ ਨੇ ਨਿਰੀਖਣ ਵਿਚ ਅਲਟਰਾਸਾਊਂਡ ਸੈਂਟਰ ਨੂੰ ਪ੍ਰੀ-ਕਨਸੈਪਸ਼ਨ ਐਂਡ ਪ੍ਰੀ-ਨੈਟਲ ਡਾਇਗਨੋਸਟਿਕ ਟੈਕਨਿਕਸ ਐਕਟ (ਪੀ. ਸੀ. ਪੀ. ਐੱਨ. ਡੀ. ਟੀ.) ਦਾ ਉਲੰਘਣ ਕਰਦੇ ਪਾਇਆ। ਬੁਲਾਰੇ ਮੁਤਾਬਕ ਸੈਂਟਰ ਨੂੰ ਚਲਾਉਣ ਵਾਲੇ ਡਾਕਟਰ ਕੋਲ ਉੱਚਿਤ ਯੋਗਤਾ ਨਹੀਂ ਸੀ।


Tanu

Content Editor

Related News