J&K : ਪ੍ਰਸ਼ਾਸਨ ਨੇ ਧੀਆਂ ਨੂੰ ਦਿੱਤਾ ਤੋਹਫਾ, ਸ਼ੁਰੂ ਕੀਤੇ ਗੁਲਾਬੀ ਵਾਹਨ

10/12/2019 10:55:44 AM

ਰਾਜੌਰੀ— ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ਵਿਚ ਕੁੜੀਆਂ ਅਤੇ ਔਰਤਾਂ ਨੂੰ 'ਇੰਟਰਨੈਸ਼ਨਲ ਗਰਲ ਚਾਈਲਡ ਡੇਅ 2019' ਦੇ ਮੌਕੇ 'ਤੇ ਪ੍ਰਸ਼ਾਸਨ ਨੇ ਵੱਡਾ ਤੋਹਫਾ ਦਿੱਤਾ ਹੈ। ਪ੍ਰਸ਼ਾਸਨ ਨੇ ਮੋਟਰ ਵਾਹਨ ਵਿਭਾਗ ਨਾਲ ਮਿਲ ਕੇ ਗੁਲਾਬੀ ਰੰਗ ਦੇ 6 ਵਾਹਨ ਸ਼ੁਰੂ ਕੀਤੇ ਹਨ। ਔਰਤਾਂ ਅਤੇ ਕੁੜੀਆਂ ਦੀ ਯਾਤਰਾ ਨੂੰ ਸੁਰੱਖਿਅਤ ਬਣਾਉਣ ਲਈ ਇਨ੍ਹਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਜ਼ਿਲਾ ਵਿਕਾਸ ਕਮਿਸ਼ਨਰ ਅਸਦ ਨੇ ਕਿਹਾ ਕਿ ਗੁਲਾਬੀ ਵਾਹਨਾਂ ਨੂੰ ਵਿਸ਼ੇਸ਼ ਰੂਪ ਨਾਲ ਔਰਤਾਂ ਅਤੇ ਵਿਦਿਆਰਥੀਆਂ ਲਈ ਲਾਂਚ ਕੀਤਾ ਗਿਆ ਹੈ। ਟਰਾਂਸਪੋਰਟ ਵਿਭਾਗ ਨੇ ਇਕ ਸਰਵੇ ਕੀਤਾ ਹੈ, ਜਿਸ ਵਿਚ ਇਹ ਗੱਲ ਸਾਹਮਣੇ ਆਈ ਕਿ ਵਿਦਿਆਰਥੀਆਂ ਨੂੰ ਭੀੜ ਦੀ ਵਜ੍ਹਾ ਕਰ ਕੇ ਜਨਤਕ ਟਰਾਂਸਪੋਰਟ ਵਾਹਨਾਂ 'ਚ ਯਾਤਰਾ ਕਰਨ ਵਿਚ ਸਮੱਸਿਆ ਹੁੰਦੀ ਸੀ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਅਸੀਂ ਇਨ੍ਹਾਂ ਵਾਹਨਾਂ ਨੂੰ ਲਾਂਚ ਕੀਤਾ ਹੈ। 

ਅਸਦ ਨੇ ਕਿਹਾ ਕਿ ਇਹ ਰੋਜ਼ਾਨਾ 8:00 ਵਜੇ ਤੋਂ ਰਾਤ 8:30 ਵਜੇ ਤਕ ਉਪਲੱਬਧ ਰਹਿਣਗੇ। ਇਸ ਦੌਰਾਨ ਮੌਕੇ 'ਤੇ ਮੌਜੂਦ ਔਰਤਾਂ ਨੂੰ ਕਿਹਾ ਕਿ ਉਹ ਵੀ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਬਾਰੇ ਸਮਾਜ ਵਿਚ ਜਾਗਰੂਕਤਾ ਫੈਲਾਉਣ। ਇਹ ਪਹਿਲ ਕੁੜੀਆਂ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿਚ ਵੱਡਾ ਕਦਮ ਹੈ। 6 ਤੋਂ 8 ਸੀਟਰ ਵਾਲੇ ਗੁਲਾਬੀ ਵਾਹਨ ਪੁਰਾਣੇ ਬੱਸ ਸਟੈਂਡ ਤੋਂ ਜੀ. ਐੱਮ. ਸੀ. ਏ. ਐੱਚ. ਅਤੇ ਓਲਡ ਬੱਸ ਸਟੈਂਡ ਤੋਂ ਖੰਦਲੀ ਵਿਚਾਲੇ ਚੱਲਣਗੇ।

Tanu

This news is Content Editor Tanu