ਜੰਮੂ-ਕਸ਼ਮੀਰ ਦੀ ਖ਼ੂਬਸੂਰਤੀ 'ਚ ਆਵੇਗਾ ਹੋਰ ਨਿਖਾਰ, ਮਸ਼ੀਨਾਂ ਨਾਲ ਸਾਫ਼ ਹੋਵੇਗੀ 'ਡਲ ਝੀਲ'

08/26/2020 12:24:21 PM

ਸ਼੍ਰੀਨਗਰ—ਜੰਮੂ-ਕਸ਼ਮੀਰ ਨੂੰ ਧਰਤੀ ਦਾ ਸਵਰਗ ਆਖਿਆ ਜਾਂਦਾ ਹੈ। ਵੱਡੀ ਗਿਣਤੀ 'ਚ ਦੇਸ਼-ਵਿਦੇਸ਼ ਤੋਂ ਸੈਲਾਨੀ ਇੱਥੇ ਸੈਰ-ਸਪਾਟੇ ਲਈ ਆਉਂਦੇ ਹਨ। ਇੱਥੋਂ ਦੀ ਪ੍ਰਸਿੱਧ ਡਲ ਝੀਲ ਇਸ ਦੀ ਖ਼ੂਬਸੂਰਤੀ ਨੂੰ ਹੋਰ ਵੀ ਚਾਰ-ਚੰਨ ਲਾਉਂਦੀ ਹੈ। ਸੈਲਾਨੀਆਂ ਦੀ ਆਮਦ ਕਰ ਕੇ ਡਲ ਝੀਲ ਨੂੰ ਸਾਫ਼ ਕੀਤਾ ਜਾਵੇਗਾ। ਜੰਮੂ-ਕਸ਼ਮੀਰ 'ਚ ਪ੍ਰਸਿੱਧ ਡਲ ਝੀਲ ਨੂੰ ਉੱਚ ਤਕਨੀਕ ਮਸ਼ੀਨਾਂ ਜ਼ਰੀਏ ਸਾਫ਼ ਕੀਤਾ ਜਾਵੇਗਾ। ਜੰਮੂ-ਕਸ਼ਮੀਰ ਝੀਲਾਂ ਅਤੇ ਜਲ ਮਾਰਗ ਵਿਕਾਸ ਅਥਾਰਟੀ (ਲਾਡਵਾ) ਨੇ ਹੁਣ ਡਲ ਝੀਲ ਨੂੰ ਸਾਫ਼ ਕਰਨ ਦੇ ਉਦੇਸ਼ ਨਾਲ ਨਵੀਆਂ ਉੱਚ ਤਕਨੀਕਾਂ ਵਾਲੀਆਂ ਮਸ਼ੀਨਾਂ ਖਰੀਦੀਆਂ ਹਨ।

ਓਧਰ ਮਕੈਨੀਕਲ ਵਿੰਗ ਲਾਡਵਾ ਦੇ ਕਾਰਜਕਾਰੀ ਇੰਜੀਨੀਅਰ ਸ਼ਫਤ ਅਹਿਮਦ ਜਿਲਾਨੀ ਨੇ ਕਿਹਾ ਕਿ ਜੰਮੂ-ਕਸ਼ਮੀਰ ਹਾਈ ਕੋਰਟ ਵਲੋਂ ਨਿਯੁਕਤ ਮਾਹਰਾਂ ਦੀ ਕਮੇਟੀ ਦੀਆਂ ਸਿਫ਼ਾਰਸ਼ਾਂ 'ਤੇ ਇਹ ਮਸ਼ੀਨਾਂ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ. ਐੱਮ. ਆਰ. ਸੀ.) ਤੋਂ ਖਰੀਦੀਆਂ ਗਈਆਂ ਸਨ। ਦਰਅਸਲ ਕਮੇਟੀ ਨੇ ਸਿਫਾਰਸ਼ ਕੀਤੀ ਸੀ ਕਿ ਸਾਡੇ ਕੋਲ 17 ਮਸ਼ੀਨਾਂ ਹੋਣੀਆਂ ਚਾਹੀਦੀਆਂ ਹਨ ਪਰ ਮੌਜੂਦਾ ਸਮੇਂ ਵਿਚ ਸਾਡੇ ਕੋਲ 4 ਹੀ ਹਨ ਅਤੇ ਉਨ੍ਹਾਂ 'ਚੋਂ 2 ਲੱਗਭਗ ਵਰਤੋਂ ਯੋਗ ਨਹੀਂ ਹਨ, ਕਿਉਂਕਿ ਉਨ੍ਹਾਂ ਦੀ ਸਮਰੱਥਾ ਘੱਟ ਹੋ ਗਈ। 

ਝੀਲ ਦੀ ਸਫਾਈ ਦੇ ਉਦੇਸ਼ ਨਾਲ ਇਸ ਸਮੱਸਿਆ ਨੂੰ ਹੱਲ ਕਰਨ ਲਈ ਮਾਹਰਾਂ ਦੀ ਕਮੇਟੀ ਨੇ ਸਾਨੂੰ ਦੇਸੀ ਉਪਕਰਣ ਪ੍ਰਾਪਤ ਕਰਨ ਦੀ ਸਲਾਹ ਦਿੱਤੀ। ਜਿਲਾਨੀ ਮੁਤਾਬਕ ਲਾਡਵਾ ਨੂੰ ਦੇਸ਼ 'ਚ ਨਿਰਮਿਤ ਉੱਚ ਸਮਰੱਥਾ ਵਾਲੀ ਡੀਡਿੰਗ ਮਸ਼ੀਨ, ਦੋ 100 ਟਨ ਸਮਰੱਥਾ ਦੇ ਡਬਲ ਬੈਰਜ, ਇਕ ਸਵੈ-ਚਲਿਚ ਬੈਰਜ ਅਤੇ ਇਕ ਬੂਟੀ ਨੂੰ ਸਾਫ ਕਰਨ ਵਾਲੀ ਕਰੇਨ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਸ਼ੀਨਾਂ ਦੀ ਕੀਮਤ ਲੱਗਭਗ 4 ਕਰੋੜ ਰੁਪਏ ਹੈ ਅਤੇ ਇਹ 2012 ਤੋਂ ਬਾਅਦ ਪਹਿਲੀ ਵਾਰ ਹੈ, ਜਦੋਂ ਅਸੀਂ ਨਵੀਂਆਂ ਮਸ਼ੀਨਾਂ ਖਰੀਦੀਆਂ ਹਨ। ਸਥਾਨਕ ਲੋਕਾਂ ਨੇ ਸਾਡੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ।

ਦੱਸ ਦੇਈਏ ਕਿ ਜਲ ਮਾਰਗ ਵਿਕਾਸ ਅਥਾਰਟੀ (ਲਾਡਵਾ) ਝੀਲ ਨੂੰ ਹੱਥੀਂ ਸਾਫ਼ ਕਰਦਾ ਸੀ। ਇਸ ਦੀ ਸਾਫ਼ ਕਰਨ ਦੀ ਰਫ਼ਤਾਰ ਮੱਠੀ ਸੀ ਅਤੇ ਘੱਟ ਖੇਤਰ ਹੀ ਕਵਰ ਕੀਤਾ ਗਿਆ ਸੀ ਪਰ ਹੁਣ ਇਨ੍ਹਾਂ ਉੱਚ ਤਕਨੀਕੀ ਮਸ਼ੀਨਾਂ ਨਾਲ ਇਕ ਵੱਡਾ ਖੇਤਰ ਤੇਜ਼ੀ ਨਾਲ ਸਾਫ਼  ਹੋ ਜਾਵੇਗਾ। ਇਹ ਝੀਲ ਦੀ ਸੁੰਦਰਤਾ ਨੂੰ ਚਾਰ-ਚੰਨ ਲਾਵੇਗਾ ਅਤੇ ਸੈਲਾਨੀਆਂ ਨੂੰ ਵੀ ਆਕਰਸ਼ਿਤ ਕਰੇਗਾ।

Tanu

This news is Content Editor Tanu