ਜੰਮੂ-ਕਸ਼ਮੀਰ ''ਚ 28 ਨਵੰਬਰ ਤੋਂ 8 ਪੜਾਵਾਂ ''ਚ ਹੋਵੇਗੀ 20 ਜ਼ਿਲ੍ਹਾ ਵਿਕਾਸ ਪ੍ਰੀਸ਼ਦਾਂ ਦੀ ਚੋਣ

11/05/2020 11:28:01 AM

ਜੰਮੂ- ਜੰਮੂ-ਕਸ਼ਮੀਰ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ 20 ਜ਼ਿਲ੍ਹਾ ਵਿਕਾਸ ਪ੍ਰੀਸ਼ਦਾਂ (ਡੀ.ਡੀ.ਸੀ.) ਦੇ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ। ਡੀ.ਡੀ.ਸੀ. ਚੋਣ 8 ਪੜਾਵਾਂ 'ਚ 28 ਨਵੰਬਰ ਤੋਂ ਸ਼ੁਰੂ ਹੋਵੇਗੀ। ਪਿਛਲੇ ਸਾਲ ਅਗਸਤ 'ਚ ਧਾਰਾ 370 ਹਟਾਉਣ ਦੇ ਬਾਅਦ ਤੋਂ ਇਹ ਪਹਿਲੀ ਵੱਡੀ ਚੋਣ ਹੈ। ਸਰਕਾਰ ਨੇ ਅਕਤੂਬਰ 'ਚ ਜੰਮੂ-ਕਸ਼ਮੀਰ ਪੰਚਾਇਤੀ ਰਾਜ ਐਕਟ 'ਚ ਸੋਧ ਕੀਤਾ ਸੀ ਤਾਂ ਕਿ ਹਰੇਕ ਜ਼ਿਲ੍ਹੇ 'ਚ ਜ਼ਿਲ੍ਹਾ ਵਿਕਾਸ ਪ੍ਰੀਸ਼ਦਾਂ ਦੀ ਸਥਾਪਨਾ ਕੀਤੀ ਜਾ ਸਕੇ, ਜਿਸ 'ਚ ਸਿੱਧੇ ਚੁਣੇ ਮੈਂਬਰ ਹੋਣਗੇ। ਰਾਜ ਚੋਣ ਕਮਿਸ਼ਨਰ ਕੇ.ਕੇ. ਸ਼ਰਮਾ ਨੇ ਇੱਥੇ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਪੰਚਾਇਤ ਅਤੇ ਨਗਰ ਪਾਲਿਕਾ ਦੀਆਂ ਖਾਲੀ ਸੀਟਾਂ ਲਈ ਜ਼ਿਮਨੀ ਚੋਣ ਇਸ ਦੇ ਨਾਲ ਹੀ ਆਯੋਜਿਤ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ 28 ਨਵੰਬਰ ਨੂੰ ਪਹਿਲੇ ਪੜਾਅ ਦੀ ਚੋਣ ਦੀ ਨੋਟੀਫਿਕੇਸ਼ਨ ਵੀਰਵਾਰ ਨੂੰ ਜਾਰੀ ਕੀਤੀ ਜਾਵੇਗੀ। ਮੁੱਖ ਚੋਣ ਅਧਿਕਾਰੀ ਹਰੀਦੇਸ਼ ਕੁਮਾਰ ਨੇ ਦੱਸਿਆ ਕਿ ਚੋਣ ਦਾ ਆਖਰੀ ਪੜਾਅ 19 ਦਸੰਬਰ ਨੂੰ ਹੋਵੇਗਾ ਅਤੇ ਵੋਟਾਂ ਦੀ ਗਿਣਤੀ 22 ਦਸੰਬਰ ਨੂੰ ਹੋਵੇਗੀ। ਸ਼ਰਮਾ ਨੇ ਕਿਹਾ ਕਿ ਚੋਣ ਨਾਲ ਜੁੜੇ ਵੱਖ-ਵੱਖ ਹਿੱਤ ਧਾਰਕਾਂ ਨਾਲ ਵਿਚਾਰ ਅਤੇ ਹੋਰ ਸਾਰੇ ਸੰਬੰਧਤ ਕਾਰਕਾਂ ਨੂੰ ਧਿਆਨ 'ਚ ਰੱਖਣ ਤੋਂ ਬਾਅਦ ਜੰਮੂ-ਕਸ਼ਮੀਰ ਦੇ 20 ਡੀ.ਡੀ.ਸੀ. ਲਈ 8 ਪੜਾਵਾਂ 'ਚ ਚੋਣ ਆਯੋਜਿਤ ਕਰਨ ਦਾ ਫੈਸਲਾ ਲਿਆ ਗਿਆ ਹੈ, ਜਿਨ੍ਹਾਂ 'ਚੋਂ 10 ਜੰਮੂ ਖੇਤਰ 'ਚ ਅਤੇ 10 ਕਸ਼ਮੀਰ ਖੇਤਰ 'ਚ ਹਨ।

ਇਹ ਵੀ ਪੜ੍ਹੋ : 'ਬਾਬਾ ਕਾ ਢਾਬਾ' ਦੇ ਮਾਲਕ 'ਤੇ ਮਾਣਹਾਨੀ ਦਾ ਦੋਸ਼, ਯੂਟਿਊਬਰ ਵਲੋਂ 3.78 ਲੱਖ ਰੁਪਏ ਦੇਣ ਦਾ ਦਾਅਵਾ

ਹਰੇਕ ਡੀ.ਡੀ.ਸੀ. 'ਚ 14 ਚੋਣ ਖੇਤਰ ਹੋਣਗੇ, ਜਦੋਂ ਕਿ ਡੀ.ਡੀ.ਸੀ. ਅਤੇ ਪੰਚਾਇਤ ਜ਼ਿਮਨੀ ਚੋਣ ਲਈ ਵੋਟਿੰਗ ਬੈਲਟ ਰਾਹੀਂ ਹੋਵੇਗੀ, ਜਦੋਂ ਕਿ ਨਗਰਪਾਲਿਕਾ ਦੀਆਂ ਸੀਟਾਂ ਲਈ ਜ਼ਿਮਨੀ ਚੋਣ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐੱਮ.) ਦੇ ਮਾਧਿਅਮ ਨਾਲ ਕੀਤੀ ਜਾਵੇਗੀ। ਇਹ ਪਹਿਲੀ ਵਾਰ ਹੋਵੇਗਾ, ਜਦੋਂ ਪੱਛਮੀ ਪਾਕਿਸਤਾਨੀ ਸ਼ਰਨਾਰਥੀ ਵਾਲਮੀਕਿ ਅਤੇ ਗੋਰਖਾ ਲੋਕ ਇਨ੍ਹਾਂ ਚੋਣ 'ਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਕਸ਼ਮੀਰ ਦੇ ਮੁੱਖ ਦਲਾਂ ਨੇ ਹੁਣ ਤੱਕ ਇਹ ਐਲਾਨ ਨਹੀਂ ਕੀਤਾ ਹੈ ਕਿ ਉਹ ਇਸ ਚੋਣ 'ਚ ਹਿੱਸਾ ਲੈਣਗੇ ਜਾਂ ਨਹੀਂ। ਕੁਮਾਰ ਨੇ ਦੱਸਿਆ ਕਿ ਡੀ.ਡੀ.ਸੀ. ਚੋਣ ਪਾਰਟੀ ਦੇ ਆਧਾਰ 'ਤੇ ਹੋਵੇਗੀ, ਜਦੋਂ ਕਿ ਪੰਚਾਇਤ ਜ਼ਿਮਨੀ ਚੋਣ ਗੈਰ-ਪਾਰਟੀ ਆਧਾਰ 'ਤੇ ਹੋਵੇਗੀ। 12,153 ਪੰਚਾਇਤ ਸੀਟਾਂ ਅਤੇ 234 ਸ਼ਹਿਰੀ ਸਥਾਨਕ ਵਾਰਡਾਂ 'ਚ ਜ਼ਿਮਨੀ ਚੋਣ ਹੋਵੇਗੀ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ 73ਵੇਂ ਸੰਵਿਧਾਨ ਸੋਧ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ ਪੂਰੀ ਤਰ੍ਹਾਂ ਨਾਲ ਲਾਗੂ ਕਰ ਦਿੱਤਾ ਹੈ, ਜੋ 28 ਸਾਲਾਂ ਤੋਂ ਪੈਂਡਿੰਗ ਸੀ। ਇਸ ਦੇ ਨਾਲ ਹੀ ਪਹਿਲੀ ਵਾਰ ਜੰਮੂ-ਕਸ਼ਮੀਰ 'ਚ ਪੰਚਾਇਤੀ ਰਾਜ ਸੰਸਥਾਵਾਂ ਦੇ ਤਿੰਨ ਪੱਧਰਾਂ ਦਾ ਗਠਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਕਮਾਲ ਦਾ ਹੁਨਰ: 14 ਸਾਲ ਦੇ ਮੁੰਡੇ ਨੇ ਬਣਾਈ LED ਬਲਬ ਬਣਾਉਣ ਦੀ ਕੰਪਨੀ, ਕਈਆਂ ਦੀ ਖੁੱਲ੍ਹੀ ਕਿਸਮਤ

DIsha

This news is Content Editor DIsha