ਧਾਰਾ 370 ਖ਼ਤਮ: ਕਿੰਨੇ ਬਾਹਰੀ ਲੋਕਾਂ ਨੇ ਕਸ਼ਮੀਰ ’ਚ ਖਰੀਦੀ ਜ਼ਮੀਨ, ਸਰਕਾਰ ਨੇ ਸੰਸਦ ’ਚ ਦਿੱਤੀ ਜਾਣਕਾਰੀ

08/10/2021 6:13:53 PM

ਨਵੀਂ ਦਿੱਲੀ (ਭਾਸ਼ਾ)— ਸਰਕਾਰ ਨੇ ਅੱਜ ਭਾਵ ਮੰਗਲਵਾਰ ਨੂੰ ਲੋਕ ਸਭਾ ’ਚ ਜਾਣਕਾਰੀ ਦਿੱਤੀ ਕਿ ਅਗਸਤ 2019 ’ਚ ਧਾਰਾ 370 ਖ਼ਤਮ ਹੋਣ ਮਗਰੋਂ ਜੰਮੂ-ਕਸ਼ਮੀਰ ਤੋਂ ਬਾਹਰ ਦੇ ਸਿਰਫ਼ ਦੋ ਲੋਕਾਂ ਨੇ ਹੀ ਜ਼ਮੀਨ ਖਰੀਦੀ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਇਕ ਪ੍ਰਸ਼ਨ ਦੇ ਲਿਖਤੀ ਉੱਤਰ ’ਚ ਇਹ ਜਾਣਕਾਰੀ ਦਿੱਤੀ। ਦਰਅਸਲ ਪ੍ਰਸ਼ਨ ਪੁੱਛਿਆ ਗਿਆ ਸੀ ਕਿ ਕੀ ਦੇਸ਼ ਦੇ ਦੂਜੇ ਸੂਬਿਆਂ ਦੇ ਲੋਕਾਂ ਨੇ ਧਾਰਾ-370 ਖਤਮ ਹੋਣ ਮਗਰੋਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿਚ ਜ਼ਮੀਨ ਖਰੀਦੀ ਹੈ ਜਾਂ ਖਰੀਦਣਾ ਚਾਹੁੰਦੇ ਹਨ। 

ਇਹ ਵੀ ਪੜ੍ਹੋ :  ‘ਲੋਕ ਸਭਾ ’ਚ ਖੇਤੀ ਕਾਨੂੰਨਾਂ ’ਤੇ ਚਰਚਾ ਹੋਵੇ, ਸੜਕਾਂ ’ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ’

ਰਾਏ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜੰਮੂ-ਕਸ਼ਮੀਰ ਸਰਕਾਰ ਵਲੋਂ ਪ੍ਰਦਾਨ ਕੀਤੀ ਗਈ ਸੂਚਨਾ ਮੁਤਾਬਕ ਅਗਸਤ 2019 ਤੋਂ ਬਾਅਦ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਬਾਹਰ ਦੇ ਦੋ ਲੋਕਾਂ ਨੇ ਇੱਥੇ ਜ਼ਮੀਨ ਖਰੀਦੀ ਹੈ। ਕੀ ਦੂਜੇ ਸੂਬੇ ਦੀ ਸਰਕਾਰ ਅਤੇ ਲੋਕਾਂ ਨੂੰ ਜੰਮੂ-ਕਸ਼ਮੀਰ ਵਿਚ ਜ਼ਮੀਨ ਖਰੀਦਣ ’ਚ ਮੁਸ਼ਕਲ ਆਈ, ਇਸ ਪ੍ਰਸ਼ਨ ਦੇ ਜਵਾਬ ’ਚ ਰਾਏ ਨੇ ਕਿਹਾ ਕਿ ਸਰਕਾਰ ਦੇ ਸਾਹਮਣੇ ਅਜਿਹੀ ਕੋਈ ਘਟਨਾ ਨਹੀਂ ਆਈ ਹੈ। 

ਇਹ ਵੀ ਪੜ੍ਹੋ : ਬੀਬੀਆਂ ਲਈ ਪ੍ਰੇਰਣਾ ਬਣੀ 62 ਸਾਲ ਦੀ ਨਵਲਬੇਨ, ਇਕ ਸ਼ੌਂਕ ਨੇ ਬਣਾ ਦਿੱਤਾ ‘ਕਰੋੜਪਤੀ’

ਜ਼ਿਕਰਯੋਗ ਹੈ ਕਿ 5 ਅਗਸਤ 2019 ਤੋਂ ਪਹਿਲਾਂ ਜੰਮੂ-ਕਸ਼ਮੀਰ ਨੂੰ ਧਾਰਾ-370 ਤਹਿਤ ਵਿਸ਼ੇਸ਼ ਦਰਜਾ ਪ੍ਰਾਪਤ ਸੀ ਤਾਂ ਸੂਬਾ ਵਿਧਾਨ ਸਭਾ ਨੂੰ ਕਿਸੇ ਨਾਗਰਿਕ ਨੂੰ ਪਰਿਭਾਸ਼ਿਤ ਕਰਨ ਦਾ ਸੰਵਿਧਾਨਕ ਅਧਿਕਾਰ ਸੀ। ਸਿਰਫ ਉਹ ਪਰਿਭਾਸ਼ਿਤ ਨਾਗਰਿਕ ਹੀ ਸੂਬੇ ਵਿਚ ਨੌਕਰੀਆਂ ਲਈ ਬੇਨਤੀ ਕਰਨ ਜਾਂ ਅਚੱਲ ਜਾਇਦਾਦ ਖਰੀਦਣ ਦੇ ਹੱਕਦਾਰ ਹੁੰਦੇ ਸਨ।

ਇਹ ਵੀ ਪੜ੍ਹੋ : ਮਰ ਗਈ ਇਨਸਾਨੀਅਤ: 10 ਸਾਲ ਤੱਕ ਜੰਜ਼ੀਰਾਂ ’ਚ ਕੈਦ ਰਿਹਾ ਸ਼ਖ਼ਸ, ਪਰਿਵਾਰ ਕਰਦਾ ਰਿਹੈ ਜਾਨਵਰਾਂ ਵਾਂਗ ਸਲੂਕ

Tanu

This news is Content Editor Tanu