ਭਾਰਤੀ ਫੌਜ ਨੇ 24 ਘੰਟਿਆਂ ''ਚ 9 ਅੱਤਵਾਦੀਆਂ ਦਾ ਕੀਤਾ ''ਸਫਾਇਆ''

04/05/2020 11:41:05 AM

ਸ਼੍ਰੀਨਗਰ— ਕਸ਼ਮੀਰ ਘਾਟੀ ਵਿਚ ਪਿਛਲੇ 24 ਘੰਟਿਆਂ 'ਚ ਭਾਰਤੀ ਫੌਜ ਵਲੋਂ 9 ਅੱਤਵਾਦੀਆਂ ਨੂੰ ਢੇਰ ਕੀਤਾ ਗਿਆ ਹੈ। ਐਤਵਾਰ ਭਾਵ ਅੱਜ ਫੌਜ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਦੱਖਣੀ ਕਸ਼ਮੀਰ ਦੇ ਬਟਪੁਰਾ 'ਚ ਕੱਲ 4 ਅੱਤਵਾਦੀ ਮਾਰੇ ਗਏ। ਚਾਰੇ ਬੇਕਸੂਰ ਨਾਗਰਿਕਾਂ ਦੀ ਹੱਤਿਆ 'ਚ ਸ਼ਾਮਲ ਸਨ। ਜਦਕਿ ਕੇਰਨ ਸੈਕਟਰ 'ਚ ਕੰਟਰੋਲ ਰੇਖਾ (ਐੱਲ. ਓ. ਸੀ.) ਦੇ ਨੇੜੇ 5 ਅੱਤਵਾਦੀਆਂ ਦਾ ਸਫਾਇਆ ਕੀਤਾ ਗਿਆ। ਫੌਜ ਦੇ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੇਰਨ ਸੈਕਟਰ 'ਚ ਮਾਰੇ ਗਏ ਅੱਤਵਾਦੀ ਕੰਟਰੋਲ ਰੇਖਾ ਦੇ ਪਾਰ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸਨ।

ਇਸ ਮੁਹਿੰਮ 'ਚ ਭਾਰਤੀ ਫੌਜ ਦਾ ਇਕ ਜਵਾਨ ਸ਼ਹੀਦ ਹੋ ਚੁੱਕਾ ਹੈ, ਜਦਕਿ ਦੋ ਹੋਰ ਗੰਭੀਰ ਰੂਪ ਨਾਲ ਜ਼ਖਮੀ ਹਨ। ਜ਼ਖਮੀਆਂ ਨੂੰ ਕੱਢਣ ਲਈ ਸ਼ੁਰੂ ਕੀਤੀ ਗਈ ਮੁਹਿੰਮ 'ਚ ਭਾਰੀ ਬਰਫਬਾਰੀ ਅਤੇ ਤੰਗ ਰਸਤਿਆਂ ਕਾਰਨ ਰੁਕਾਵਟਾਂ ਬਣੀਆਂ ਹਨ। ਫੌਜ ਦੇ ਸੂਤਰਾਂ ਨੇ ਦੱਸਿਆ ਕਿ ਮੁਹਿੰਮ ਅਜੇ ਜਾਰੀ ਹੈ। ਫੌਜ ਮੁਤਾਬਕ ਅੱਤਵਾਦੀ ਐੱਲ. ਓ. ਸੀ. ਪਾਰ ਕਰ ਕੇ ਭਾਰਤ ਦੇ ਇਲਾਕੇ ਵਿਚ ਦਾਖਲ ਹੋਏ ਸਨ। ਇਹ ਅੱਤਵਾਦੀ ਖਰਾਬ ਮੌਸਮ ਅਤੇ ਧੁੰਦ ਦਾ ਫਾਇਦਾ ਚੁੱਕੇ ਕੇ ਐੱਲ. ਓ. ਸੀ. 'ਤੇ ਘੁਸਪੈਠ ਕਰਨ 'ਚਸਫਲ ਰਹੇ। ਫੌਜ ਦੇ ਜਵਾਨਾਂ ਨੇ ਇਨ੍ਹਾਂ ਅੱਤਵਾਦੀਆਂ ਨੂੰ ਘੇਰ ਲਿਆ। ਜਿਸ ਤੋਂ ਬਾਅਦ ਫੌਜ ਨੇ ਤਲਾਸ਼ੀ ਮੁਹਿੰਮ ਚਲਾਈ ਅਤੇ ਅੱਤਵਾਦੀਆਂ ਨੂੰ ਢੇਰ ਕਰਨ 'ਚ ਸਫਲ ਹੋਏ।

Tanu

This news is Content Editor Tanu