J&K: ਅੱਤਵਾਦੀਆਂ ਨੇ ਬਣਾਈ ਹਿੱਟ ਲਿਸਟ, ਕਈ ਨੇਤਾ ਅਤੇ ਸੁਰੱਖਿਆ ਕਰਮਚਾਰੀ ਨਿਸ਼ਾਨੇ ''ਤੇ

09/03/2020 9:18:22 PM

ਨਵੀਂ ਦਿੱਲੀ -  ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਸਫਾਈ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਵਾਰ-ਵਾਰ ਹਾਰ ਮਿਲਣ ਤੋਂ ਬਾਅਦ ਵੀ ਪਾਕਿਸਤਾਨ ਲਗਾਤਾਰ ਆਪਣੇ ਨਾਪਾਕ ਮਨਸੂਬਿਆਂ ਨੂੰ ਪੂਰਾ ਕਰਨ ਲਈ ਭਾਰਤ 'ਚ ਆਪਣੇ ਓਵਰਗ੍ਰਾਉਂਡ ਸਾਥੀਆਂ ਨੂੰ ਨਿਰਦੇਸ਼ ਦੇ ਰਿਹਾ ਹੈ। ਜੰਮੂ-ਕਸ਼ਮੀਰ ਪੁਲਸ ਨੇ ਹਾਲ ਹੀ 'ਚ ਅੱਤਵਾਦੀਆਂ ਦੇ ਇੱਕ ਖ਼ਤਰਨਾਕ ਯੋਜਨਾ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਮਿਲੇ ਨਿਰਦੇਸ਼ ਤੋਂ ਬਾਅਦ ਘਾਟੀ 'ਚ ਲੁਕੇ ਅੱਤਵਾਦੀਆਂ ਨੇ ਹਿੱਟ ਲਿਸਟ ਤਿਆਰ ਕੀਤੀ ਸੀ ਜਿਨ੍ਹਾਂ 'ਚ ਕਈ ਨੇਤਾ, ਐਕਟਿਵਿਸਟਸ ਅਤੇ ਸੁਰੱਖਿਆ ਕਰਮਚਾਰੀ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ਦੀ ਆੜ 'ਚ ਸਰਹੱਦ ਪਾਰ ਤੋਂ ਅੱਤਵਾਦੀ ਭਾਰਤ 'ਚ ਘੁਸਪੈਠ ਦੀ ਕੋਸ਼ਿਸ਼ ਕਰਦੇ ਹਨ। ਜੰਮੂ-ਕਸ਼ਮੀਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਘਾਟੀ 'ਚ 29 ਅਗਸਤ ਅਤੇ 2 ਸਤੰਬਰ ਨੂੰ ਅੱਤਵਾਦੀਆਂ ਨੇ ਸਰਹੱਦ ਪਾਰ ਤੋਂ ਮਿਲੇ ਨਿਰਦੇਸ਼ ਤੋਂ ਬਾਅਦ ਨੇਤਾਵਾਂ, ਐਕਟਿਵਿਸਟਸ, ਸੁਰੱਖਿਆ ਕਰਮਚਾਰੀਆਂ ਅਤੇ ਆਮ ਨਾਗਰਿਕਾਂ ਦੀ ਹਿੱਟ ਲਿਸਟ ਬਣਾਈ। ਵੈੱਬਸਾਈਟ 'ਤੇ ਅਪਲੋਡ ਕਰਕੇ ਸਾਥੀਆਂ ਨੂੰ ਸ਼ੇਅਰ ਕੀਤਾ। ਲੋਕਾਂ ਨੂੰ ਨਿਸ਼ਾਨਾ ਬਣਾਉਣ ਅਤੇ ਇਨ੍ਹਾਂ ਲੋਕਾਂ ਨੂੰ ਡਰਾਉਣ ਲਈ ਬਣਾਈ ਗਈ ਲਿਸਟ।

Inder Prajapati

This news is Content Editor Inder Prajapati