ਭਾਰਤੀ ਫ਼ੌਜ ਨੂੰ ਮਿਲੀ ਵੱਡੀ ਸਫ਼ਲਤਾ: ਉੜੀ ’ਚ ਫੜਿਆ ਗਿਆ 19 ਸਾਲਾ ‘ਲਸ਼ਕਰ’ ਅੱਤਵਾਦੀ ਬਾਬਰ

09/28/2021 3:27:21 PM

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਉੜੀ ’ਚ ਫ਼ੌਜ ਨੇ ਅੱਤਵਾਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਫ਼ੌਜ ਨੇ ਮੰਗਲਵਾਰ ਨੂੰ ਦੱਸਿਆ ਕਿ ਜੰਮੂ-ਕਸ਼ਮੀਰ ਦੇ ਉੜੀ ’ਚ ਕੰਟਰੋਲ ਰੇਖਾ ਕੋਲ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨੀ ਅੱਤਵਾਦੀਆਂ ਨਾਲ ਮੁਕਾਬਲਾ ਕੀਤਾ। ਇਸ ਦੌਰਾਨ ਇਕ ਅੱਤਵਾਦੀ ਮਾਰਿਆ ਗਿਆ। ਇਸ ਦੇ ਨਾਲ ਹੀ ਫ਼ੌਜ ਨੂੰ ਵੱਡੀ ਸਫ਼ਲਤਾ ਵੀ ਮਿਲੀ ਕਿ ਉਸ ਨੇ ਲਸ਼ਕਰ-ਏ-ਤੋਇਬਾ ਦੇ ਇਕ ਅੱਤਵਾਦੀ ਨੂੰ ਜ਼ਿੰਦਾ ਫੜ ਲਿਆ ਹੈ। 

ਫ਼ੌਜ ਦੇ ਅਫ਼ਸਰਾਂ ਵਲੋਂ ਮੰਗਲਵਾਰ ਦੁਪਹਿਰ ਇਸ ਪੂਰੇ ਆਪਰੇਸ਼ਨ ਦੀ ਜਾਣਕਾਰੀ ਦਿੱਤੀ ਗਈ, ਜੋ ਕਿ 18-19 ਸਤੰਬਰ ਨੂੰ ਸ਼ੁਰੂ ਹੋਈ ਸੀ। ਉਸ ਦੌਰਾਨ ਗਸ਼ਤ ਦੌਰਾਨ ਹੀ ਜਵਾਨਾਂ ਨੇ ਬਾਰਡਰ ’ਤੇ ਪਾਕਿਸਤਾਨ ਵਲੋਂ ਘੁਸਪੈਠੀਏ ਆਉਂਦੇ ਹੋਏ ਦਿੱਸੇ ਸਨ। ਭਾਰਤੀ ਫ਼ੌਜ ਨੇ ਜਿਸ ਅੱਤਵਾਦੀ ਨੂੰ ਜ਼ਿੰਦਾ ਫੜਿਆ ਹੈ, ਉਸ ਦੀ ਉਮਰ ਮਹਿਜ 19 ਸਾਲ ਹੈ। ਉਸ ਦਾ ਨਾਂ ਅੱਤਵਾਦੀ ਅਲੀ ਬਾਬਰ ਪਾਤਰਾ ਹੈ ਅਤੇ ਲਸ਼ਕਰ-ਏ-ਤੋਇਬਾ ਦਾ ਮੈਂਬਰ ਹੈ। ਉੜੀ ਸੈਕਟਰ ਵਿਚ ਇਕ ਆਪਰੇਸ਼ਨ ਦੌਰਾਨ ਸੁਰੱਖਿਆ ਫੋਰਸ ਦੇ ਜਵਾਨਾਂ ਸਾਹਮਣੇ ਉਸ ਨੇ ਆਤਮ-ਸਮਰਪਣ ਕਰ ਦਿੱਤਾ। ਉਹ ਪਾਕਿਸਤਾਨ ’ਚ ਪੰਜਾਬ ਦੇ ਓਖਰਾ ਦਾ ਰਹਿਣ ਵਾਲਾ ਹੈ ਅਤੇ ਉਸ ਨੇ 7ਵੀਂ ਤੱਕ ਪੜ੍ਹਾਈ ਕੀਤੀ ਹੈ। ਅੱਤਵਾਦੀ ਅਲੀ ਬਾਬਰ ਨੇ ਖੈਬਰ ਪਖਤੂਨਖਵਾ ’ਚ ਸਿਖਲਾਈ ਲਈ ਸੀ। 

Tanu

This news is Content Editor Tanu