ਕਸ਼ਮੀਰ ਘਾਟੀ ’ਚ ਕੁੜੀਆਂ ’ਤੇ ਚੜਿ੍ਹਆ ਫੁੱਟਬਾਲ ਖੇਡਣ ਦਾ ਜਨੂੰਨ, ਅਕੈਡਮੀ ’ਚ ਦਿੱਤੀ ਜਾ ਰਹੀ ਸਿਖਲਾਈ

10/16/2021 5:01:22 PM

ਸ਼੍ਰੀਨਗਰ— ਕਸ਼ਮੀਰ ਘਾਟੀ ’ਚ ਇਕ ਫੁੱਟਬਾਲ ਅਕੈਡਮੀ ਕੁੜੀਆਂ ਨੂੰ ਫੁੱਟਬਾਲ ਦੀ ਦੁਨੀਆ ’ਚ ਵੱਡਾ ਬਣਾਉਣ ’ਚ ਮਦਦ ਕਰਨ ਦੇ ਉਦੇਸ਼ ਨਾਲ ਸਿਖਲਾਈ ਦੇ ਰਹੀ ਹੈ। ਮੈਦਾਨ ਵਿਚ ਰੋਜ਼ਾਨਾ ਕੁੜੀਆਂ ਅਭਿਆਸ ਕਰਦੀਆਂ ਹਨ ਅਤੇ ਫੁੱਟਬਾਲ ਦੇ ਬੁਨਿਆਦੀ ਹੁਨਰ ਅਤੇ ਹੋਰ ਗੁੰਝਲਦਾਰ ਤਰਕੀਬਾਂ ਸਿੱਖਦੀਆਂ ਹਨ। ਕੋਚ ਅਤੇ ਖਿਡਾਰੀ ਬਰਾਬਰ ਰੂਪ ਨਾਲ ਫੁੱਟਬਾਲ ਪਿੱਚ ’ਤੇ ਹਰ ਦਿਨ ਸਖ਼ਤ ਮਿਹਨਤ ਕਰਦੇ ਹਨ, ਤਾਂ ਕਿ ਇਹ ਯਕੀਨੀ ਹੋ ਸਕੇ ਕਿ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ’ਤੇ ਖੇਡਣ ਦੇ ਸੁਫ਼ਨੇ ਹਕੀਕਤ ਵਿਚ ਤਬਦੀਲ ਹੋ ਜਾਣ। 

ਇਹ ਅਕੈਡਮੀ ਇਨ੍ਹਾਂ ਖਿਡਾਰੀਆਂ ਲਈ ਆਪਣੇ ਹੁਨਰ ਵਿਖਾਉਣ ਅਤੇ ਇਹ ਸਾਬਤ ਕਰਨ ਲਈ ਇਕ ਮੰਚ ਦੇ ਰੂਪ ਵਿਚ ਕੰਮ ਕਰਦੀ ਹੈ। ਕੁੜੀਆਂ ਫੁੱਟਬਾਲ ਖੇਡ ਵਿਚ ਮੁੰਡਿਆਂ ਨਾਲੋਂ ਚੰਗੀਆਂ ਹਨ। ਅਕੈਡਮੀ ਦੀ ਕੋਚ ਨਾਦੀਆ ਨੇ ਕਿਹਾ ਕਿ ਅਕੈਡਮੀ ਨੇ ਸ਼ੁਰੂਆਤ ਵਿਚ ਸਿਰਫ਼ ਮੁੰਡਿਆਂ ਨੂੰ ਸਿਖਲਾਈ ਦਿੱਤੀ। ਇਹ ਅਕੈਡਮੀ ਪਿਛਲੇ 7 ਸਾਲਾਂ ਤੋਂ ਹੈ ਅਤੇ ਇਸ ਦੀ ਸ਼ੁਰੂਆਤ ਮੁੰਡਿਆਂ ਨੂੰ ਕੋਚਿੰਗ ਪ੍ਰਦਾਨ ਕਰਨ ਨਾਲ ਹੋਈ ਸੀ ਪਰ ਸ਼ੁਰੂ ਵਿਚ ਕੁੜੀਆਂ ਨਹੀਂ ਆ ਸਕੀਆਂ। ਅਸੀਂ ਬਹੁਤ ਨਾਮਣਾ ਖੱਟਿਆ ਅਤੇ ਟੂਰਨਾਮੈਂਟ ਜਿੱਤੇ। 

2018-19 ਵਿਚ ਮੈਂ ਔਰਤਾਂ ਲਈ ਅਕੈਡਮੀ ਸ਼ੁਰੂ ਕੀਤੀ ਪਰ ਕੋਵਿਡ-19 ਕਾਰਨ ਯੋਜਨਾਵਾਂ ਰੁਕ ਗਈਆਂ ਸਨ ਪਰ ਹੁਣ ਪਿਛਲੇ ਤਿੰਨ ਮਹੀਨਿਆਂ ਤੋਂ ਮੈਂ ਕੁੜੀਆਂ ਨੂੰ ਸਿਖਲਾਈ ਦੇ ਰਹੀ ਹਾਂ। ਮੈਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਅਜੇ ਸਾਡੀ ਅਕੈਡਮੀ ’ਚ ਲੱਗਭਗ 30 ਕੁੜੀਆਂ ਆ ਰਹੀਆਂ ਹਨ। ਕੁੜੀਆਂ ’ਚ ਬਹੁਤ ਹੁਨਰ ਹੈ ਪਰ ਪਲੇਟਫਾਰਮ ਨਹੀਂ ਮਿਲਦਾ। ਮੈਂ ਉਨ੍ਹਾਂ ਲਈ ਇੱਥੇ ਕੁਝ ਕਰਨਾ ਚਾਹੁੰਦੀ ਹਾਂ। ਖਿਡਾਰੀ ਅਕੈਡਮੀ ਅਤੇ ਖੇਡ ਦਾ ਹਿੱਸਾ ਬਣ ਕੇ ਖ਼ੁਸ਼ ਹਨ। 

Tanu

This news is Content Editor Tanu