ਜੰਮੂ ਕਸ਼ਮੀਰ : ਕੋਰੋਨਾ ਪ੍ਰਤੀ ਜਾਗਰੂਕਤਾ ਵਧਾਉਣ ਲਈ BRO ਨੇ ਸਾਈਕਲ ਮੁਹਿੰਮ ਦਾ ਕੀਤਾ ਆਯੋਜਨ

05/09/2021 4:36:51 PM

ਪੁੰਛ- ਰਾਜੌਰੀ ਜ਼ਿਲ੍ਹੇ ਤੋਂ ਸ਼ੁਰੂ ਹੋਈ ਸਰਹੱਦੀ ਸੜਕ ਸੰਗਠਨ (ਬੀ.ਆਰ.ਓ.) ਦੀ 371 ਕਿਲੋਮੀਟਰ ਲੰਬੀ ਸਾਈਕਲ ਯਾਤਰਾ ਦਾ ਸਮਾਪਨ ਪੁੰਛ ਜ਼ਿਲ੍ਹੇ 'ਚ ਜਾ ਕੇ ਸੰਪੰਨ ਹੋਇਆ। ਬੀ.ਆਰ.ਓ. ਨੇ ਲੋਕਾਂ 'ਚ ਕੋਰੋਨਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮੁਹਿੰਮ ਦਾ ਆਯੋਜਨ ਕੀਤਾ ਸੀ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਦੇ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਮੁਹਿੰਮ ਦੌਰਾਨ, ਸਾਈਕਲ ਸਵਾਰਾਂ ਨੇ ਕੋਰੋਨਾ ਅਤੇ ਸੜਕ ਸੁਰੱਖਿਆ ਬਾਰੇ ਸੰਦੇਸ਼ ਦਿੱਤਾ। ਉਨ੍ਹਾਂ ਨੇ ਲੋਕਾਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਵੀ ਵੰਡੇ। ਇਸ ਦੌਰਾਨ ਸਥਾਨਕ ਲੋਕਾਂ ਵਿਚ ਕੋਰੋਨਾ ਅਤੇ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਜਗ੍ਹਾ-ਜਗ੍ਹਾ ਸਾਈਕਲ ਸਵਾਰ ਰੁਕ-ਰੁਕ ਕੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਅੱਗੇ ਵੱਧਦੇ ਰਹੇ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, 19 ਹੱਥਗੋਲੇ ਬਰਾਮਦ

ਇਸ ਮੁਹਿੰਮ ਦਾ ਦੂਜਾ ਕਾਰਨ ਲੋਕਾਂ ਸੜਕ ਸੁਰੱਖਿਆ ਪ੍ਰੋਟੋਕਾਲ ਬਾਰੇ ਜਾਗਰੂਕ ਕਰਨਾ ਸੀ। ਇਸ ਮੌਕੇ ਬੋਲਦੇ ਹੋਏ ਬੀ.ਆਰ.ਓ. ਕਾਰਜਕਾਰੀ ਇੰਜੀਨੀਅਰ ਰੋਹਿਤ ਗੁਪਤਾ ਨੇ ਕਿਹਾ ਕਿ ਇਸ ਮੁਹਿੰਮ ਦਾ ਆਯੋਜਿਤ ਬੀ.ਆਰ.ਓ. ਵਲੋਂ ਪ੍ਰਾਜੈਕਟ ਸੰਪਰਕ ਦੇ ਅਧੀਨ ਕੋਰੋਨਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੀਤਾ ਗਿਆ, ਜੋ ਵੱਡੇ ਪੈਮਾਨੇ 'ਤੇ ਸਫ਼ਲ ਰਿਹਾ। ਅਸੀਂ ਲੋਕਾਂ ਨੂੰ ਸੜਕ ਸੁਰੱਖਿਆ ਬਾਰੇ ਵੀ ਜਾਗਰੂਕ ਕੀਤਾ ਹੈ ਤਾਂ ਕਿ ਉਹ ਹੈਲਮੇਟ, ਸੀਟ ਬੈਲਡ ਵਰਗੇ ਸੜਕ ਸੁਰੱਖਿਆ ਪ੍ਰੋਟੋਕਾਲ ਦਾ ਪਾਲਣ ਕਰ ਸਕਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਮੁਹਿੰਮ ਬੁੱਧਲ ਤੋਂ ਸ਼ੁਰੂ ਹੋਈ ਅਤੇ ਨੌਸ਼ਹਿਰਾ, ਰਾਜੌਰੀ, ਬਥੁਨੀ, ਭਿੰਬਰ ਗਲੀ, ਕਲਾਈ, ਝਲਾਸ ਅਤੇ ਸੁਰਨਕੋਟ ਤੋਂ ਹੁੰਦਾ ਹੋਇਆ ਪੁੰਛ 'ਚ ਜਾ ਕੇ ਸੰਪੰਨ ਹੋਇਆ।

ਇਹ ਵੀ ਪੜ੍ਹੋ : ਸ਼੍ਰੀਨਗਰ ’ਚ 100 ਬੈੱਡ ਵਾਲੇ ਕੋਵਿਡ ਕੇਅਰ ਸੈਂਟਰ ’ਚ ਤਬਦੀਲ ਹੋਇਆ ਹਜ ਹਾਊਸ


DIsha

Content Editor

Related News