ਜੰਮੂ ਕਸ਼ਮੀਰ 'ਚ ਲਸ਼ਕਰ ਦੇ ਤਿੰਨ ਅੱਤਵਾਦੀ ਗ੍ਰਿਫ਼ਤਾਰ, ਹਥਿਆਰਾਂ ਦਾ ਜ਼ਖੀਰਾ ਬਰਾਮਦ

04/12/2022 4:57:17 PM

ਸ਼੍ਰੀਨਗਰ (ਭਾਸ਼ਾ)- ਸੁਰੱਖਿਆ ਫ਼ੋਰਸਾਂ ਨੇ ਬਾਰਾਮੂਲਾ ਜ਼ਿਲ੍ਹੇ ਤੋਂ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦੇ ਤਿੰਨ 'ਹਾਈਬ੍ਰਿਡ ਅੱਤਵਾਦੀਆਂ' ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਈਬ੍ਰਿਡ ਅੱਤਵਾਦੀ ਸ਼ਬਦ ਜੰਮੂ ਕਸ਼ਮੀਰ ਪੁਲਸ ਵਲੋਂ ਉਨ੍ਹਾਂ ਲੋਕਾਂ ਲਈ ਰੱਖਿਆ ਗਿਆ ਸੀ, ਜੋ ਆਪਣੇ ਹੈਂਡਲਰਾਂ ਵਲੋਂ ਦਿੱਤੇ ਗਏ ਇਕ ਵਿਸ਼ੇਸ਼ ਰਾਸ਼ਟਰ-ਵਿਰੋਧੀ ਕੰਮ ਨੂੰ ਅੰਜਾਮ ਦੇਣ ਤੋਂ ਬਾਅਦ ਆਮ ਜੀਵਨ 'ਚ ਵਾਪਸ ਆ ਗਏ। ਇਕ ਪੁਲਸ ਬੁਲਾਰੇ ਨੇ ਕਿਹਾ,''ਪੁਲਸ ਨੇ ਸੁਰੱਖਿਆ ਫ਼ੋਰਸਾਂ ਨਾਲ ਸੋਮਵਾਰ ਰਾਤ ਸੋਪੋਰ ਤੋਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਤਿੰਨ ਹਾਈਬ੍ਰਿਡ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਇਤਰਾਜ਼ਯੋਗ ਸਮੱਗਰੀ, ਹਥਿਆਰ ਅਤੇ ਗੋਲਾ-ਬਾਰੂਦ ਅਤੇ ਨਕਦੀ ਜ਼ਬਤ ਕੀਤੀ ਗਈ ਹੈ।'' ਉਨ੍ਹਾਂ ਕਿਹਾ ਕਿ ਅੱਤਵਾਦੀਆਂ ਦੀ ਗਤੀਵਿਧੀ ਦੇ ਸੰਬੰਧ 'ਚ ਵਿਸ਼ੇਸ਼ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਸੁਰੱਖਿਆ ਫ਼ੋਰਸਾਂ ਨੇ ਸੁਨਵਾਨੀ ਪੁਲ ਕੋਲ ਇਕ ਵਿਸ਼ੇਸ਼ ਜਾਂਚ ਚੌਕੀ ਸਥਾਪਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਸੰਯੁਕਤ ਦਲ ਨੇ ਵਡੂਰਾ ਬਾਲਾ ਤੋਂ ਪੁਲ ਵੱਲ ਆ ਰਹੇ ਤਿੰਨ ਲੋਕਾਂ ਨੂੰ ਰੋਕਿਆ।

ਬੁਲਾਰੇ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਤੁਫੈਲ ਮਾਜਿਰ ਮੀਰ, ਓਵੈਸ ਅਹਿਮਦ ਮੀਰ ਅਤੇ ਸ਼ਬੀਰ ਅਹਿਮਦ ਵਾਗੇ ਦੇ ਰੂਪ 'ਚ ਹੋਈ ਹੈ। ਉਨ੍ਹਾਂ ਕਿਹਾ,''ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੀ ਇਤਰਾਜ਼ਯੋਗ ਸਮੱਗਰੀ, ਤਿੰਨ ਪਿਸਤੌਲ, ਤਿੰਨ ਮੈਗਜ਼ੀਨ, 22 ਪਿਸਤੌਲ ਰਾਊਂਡ, ਇਕ ਗ੍ਰਨੇਡ ਅਤੇ 79,800 ਰੁਪਏ ਨਕਦੀ ਸਮੇਤ ਹਥਿਆਰ ਅਤੇ ਗੋਲਾ ਬਾਰੂਦ ਜ਼ਬਤ ਕੀਤੇ ਗਏ।'' ਬੁਲਾਰੇ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਲਸ਼ਕਰ-ਏ-ਤੋਇਬਾ ਦੇ 'ਹਾਈਬ੍ਰਿਡ ਅੱਤਵਾਦੀ' ਹਨ ਅਤੇ ਸੁਰੱਖਿਆ ਫ਼ੋਰਸਾਂ ਦੇ ਨਾਲ-ਨਾਲ ਨਾਗਰਿਕਾਂ 'ਤੇ ਹਮਲੇ ਕਰਨ ਲਈ ਲਗਾਤਾਰ ਮੌਕੇ ਦੀ ਤਲਾਸ਼ 'ਚ ਸਨ।


DIsha

Content Editor

Related News