ਜੰਮੂ-ਕਸ਼ਮੀਰ: LoC ’ਤੇ ਤਾਇਨਾਤ ਫ਼ੌਜ ਦੇ ਜਵਾਨਾਂ ਨੇ ਇੰਝ ਮਨਾਈ ਦੀਵਾਲੀ

10/23/2022 6:09:32 PM

ਅਖਨੂਰ- ਦੀਵਾਲੀ ਦਾ ਤਿਉਹਾਰ ਹਰ ਕਿਸੇ ਲਈ ਖੁਸ਼ੀਆਂ ਲੈ ਕੇ ਆਵੇ। ਸਾਡੇ ਫ਼ੌਜੀ ਜਵਾਨ ਜੋ ਕਿ ਘਰਾਂ ਤੋਂ ਦੂਰ ਸਰਹੱਦਾਂ ’ਤੇ ਤਾਇਨਾਤ ਹਨ, ਉਨ੍ਹਾਂ ਨੇ ਵੀ ਦੀਵਾਲੀ ਦਾ ਤਿਉਹਾਰ ਖੁਸ਼ੀ-ਖੁਸ਼ੀ ਮਨਾਇਆ। ਅਖਨੂਰ ਸੈਕਟਰ ’ਚ ਕੰਟਰੋਲ ਰੇਖਾ (LoC) ’ਤੇ ਤਾਇਨਾਤ ਭਾਰਤੀ ਫ਼ੌਜ ਦੇ ਜਵਾਨਾਂ ਨੇ ਤੇਲ ਦੇ ਦੀਵੇ ਜਗਾ ਕੇ ਦੀਵਾਲੀ ਦਾ ਤਿਉਹਾਰ ਮਨਾਇਆ।

PunjabKesari

ਫ਼ੌਜ ਦੇ ਜਵਾਨ ਆਪਣੇ ਘਰਾਂ ਤੋਂ ਦੂਰ ਤਿਉਹਾਰ ਮਨਾ ਰਹੇ ਹਨ। ਇਸ ਮੌਕੇ ਜਵਾਨਾਂ ਨੇ ਲਕਸ਼ਮੀ ਪੂਜਾ, ਲਕਸ਼ਮੀ-ਗਣੇਸ਼ ਦੀ ਆਰਤੀ ਗਾਈ ਅਤੇ ਪਟਾਕੇ ਵੀ ਚਲਾਏ।

PunjabKesari

ਫ਼ੌਜ ਦੇ ਇਕ ਜਵਾਨ ਨੇ ਕਿਹਾ ਕਿ ਮੈਂ ਦੇਸ਼ ਵਾਸੀਆਂ ਨੂੰ ਕਹਿਣਾ ਚਾਹਾਂਗਾ ਕਿ ਚਿੰਤਾ ਨਾ ਕਰੋ ਅਤੇ ਤਿਉਹਾਰ ਪੂਰੀ ਖੁਸ਼ੀ ਨਾਲ ਮਨਾਓ। ਕਰਨਲ ਇਕਬਾਲ ਸਿੰਘ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮੈਂ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦੇਣਾ ਚਾਹੁੰਦਾ ਹਾਂ ਅਤੇ ਉਨ੍ਹਾਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਸਾਡੇ ਫ਼ੌਜੀ ਜਵਾਨ ਚੌਕਸ ਹਨ ਅਤੇ ਸਰਹੱਦ ’ਤੇ ਨਿਗਰਾਨੀ ਰੱਖ ਰਹੇ ਹਨ।

PunjabKesari

ਦੇਸ਼ ਕੋਵਿਡ-19 ਮਹਾਮਾਰੀ ਦੇ ਦੋ ਸਾਲ ਬਾਅਦ ਦੀਵਾਲੀ ਨੂੰ ਬਹੁਤ ਉਤਸ਼ਾਹ ਨਾਲ ਮਨਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਰੋਸ਼ਨੀ ਦੇ ਤਿਉਹਾਰ ਵਜੋਂ ਮਸ਼ਹੂਰ ਦੀਵਾਲੀ ਦੇਸ਼ ਭਰ ਵਿਚ ਧੂਮਧਾਮ ਨਾਲ ਮਨਾਈ ਜਾਂਦੀ ਹੈ। ਲੋਕ ਪੂਜਾ ਕਰਦੇ ਹਨ, ਆਪਣੇ ਘਰਾਂ ਨੂੰ ਦੀਵੇ, ਰੰਗੋਲੀਆਂ, ਗਹਿਣਿਆਂ ਅਤੇ ਲਾਈਟਾਂ ਨਾਲ ਸਜਾਉਂਦੇ ਹਨ। 


Tanu

Content Editor

Related News