ਮੁਫਤੀ ਦੇ ਗੜ੍ਹ ਅਨੰਤਨਾਗ ''ਚ ਮਨਾਇਆ ਗਿਆ ਪੀ.ਡੀ.ਪੀ.-ਬੀ.ਜੀ.ਪੀ. ਦੇ ਬ੍ਰੇਕਅੱਪ ਦਾ ਜਸ਼ਨ

06/24/2018 2:09:55 PM

ਸ਼੍ਰੀਨਗਰ— ਜੰਮੂ ਕਸ਼ਮੀਰ 'ਚ ਤਿੰਨ ਸਾਲ ਤੱਕ ਸਰਕਾਰ ਚਲਾਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੇ ਰਾਹ ਹੁਣ ਵੱਖ ਹੋ ਗਏ ਹਨ | ਭਾਜਪਾ ਵੱਲੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਮਹਿਬੂਬਾ ਮੁਫਤੀ ਨੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ | ਸੂਬੇ 'ਚ ਹੁਣ ਰਾਜਪਾਲ ਸਾਸ਼ਨ ਲਾਗੂ ਹੈ | 
ਸੂਤਰਾਂ ਤੋਂ ਮਿਲੀ ਜਾਣਕਾਰੀ 'ਚ ਮੁਫਤੀ ਮੁਹੰਮਦ ਸਈਦ ਤੋਂ ਲੈ ਕੇ ਮਹਿਬੂਬਾ ਮੁਫਤੀ ਤੱਕ ਅਨੰਤਨਾਗ ਪੀ.ਡੀ.ਪੀ. ਦਾ ਗੜ੍ਹ ਰਿਹੈ ਹੈ ਪਰ ਪੀ.ਡੀ.ਪੀ.-ਭਾਜਪਾ ਦੇ ਵੱਲੋਂ 'ਬ੍ਰੇਕਅੱਪ' ਦਾ ਜਸ਼ਨ ਮਨਾਉਣ ਲਈ ਇਥੇ ਨੌਜਵਾਨ ਭਾਰੀ ਮਾਤਰਾ 'ਚ ਇਕੱਠੇ ਹੋਏ ਸਨ | 
ਇਹ ਘਟਨਾ ਅਨੰਤਨਾਗ ਦੇ ਫਤਿਹਪੁਰ ਦੇ ਨੰਦੇਸਕ੍ਰਿਸਟ ਪਿੰਡ ਦੀ ਹੈ | ਪੀ.ਡੀ.ਪੀ. ਸੰਸਥਾਪਕ ਅਤੇ ਮਹਿਬੂਬਾ ਮੁਫਤੀ ਦੇ ਪਿਤਾ ਮੁਹੰਮਦ ਸਈਦ ਦਾ ਇਸ ਇਲਾਕੇ ਨਾਲ ਖਾਸ ਰਿਸ਼ਤਾ ਰਿਹਾ ਹੈ | ਸਈਦ ਨੇ ਇਥੋ ਆਪਣੇ ਚੁਣਾਂਵੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ | ਮੁਫਤੀ ਮੁਹੰਮਦ ਸਈਦ ਅਨੰਤਨਾਗ ਤੋਂ ਦੋ ਵਾਰ ਵਿਧਾਇਕ ਚੁਣੇ ਗਏ ਸਨ | ਦੋਵਾਂ ਹੀ ਵਾਰ ਉਨ੍ਹਾਂ ਫਤਿਹਪੁਰ ਤੋਂ ਖੂਬ ਸਮਰਥਨ ਮਿਲਿਆ ਸੀ |