ਜੇ.ਈ.ਈ. ਮੇਨਸ 2020 ਦੀ ਪ੍ਰੀਖਿਆ-18 ਜੁਲਾਈ ਤੋਂ 23 ਜੁਲਾਈ

05/06/2020 1:05:37 AM

ਨਵੀਂ ਦਿੱਲੀ (ਇੰਟ)- ਕੇਂਦਰੀ ਮਨੁੱਖੀ ਸੰਸਾਧਨ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਮੰਗਲਵਾਰ ਨੂੰ ਇਕ ਟਵੀਟ ਵਿਚ ਕਿਹਾ ਹੈ ਕਿ ਪੂਰੇ ਦੇਸ਼ ਵਿਚ ਇਸ ਸਾਲ ਸੀ.ਬੀ.ਐਸ.ਈ. 10ਵੀਂ ਬੋਰਡ ਦੀਆਂ ਪ੍ਰੀਖਿਆਵਾਂ ਨਹੀਂ ਹੋਣਗੀਆਂ। ਹਾਲਾਂਕਿ ਉੱਤਰ-ਪੂਰਬੀ ਦਿੱਲੀ ਨੂੰ ਇਸ ਤੋਂ ਵੱਖ ਰੱਖਿਆ ਗਿਆ ਹੈ। ਇਥੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਕਰਨ ਲਈ 10 ਦਿਨ ਦਾ ਹੋਰ ਸਮਾਂ ਮਿਲੇਗਾ। ਪੋਖਰਿਆਲ ਨੇ ਲਾਈਵ ਵੈਬਿਨਾਰ ਰਾਹੀਂ ਪੂਰੇ ਦੇਸ਼ ਦੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਲਾਕ ਡਾਊਨ ਦੀ ਵਜ੍ਹਾ ਨਾਲ ਟਾਲੀ ਗਈ ਜੇ.ਈ.ਈ. ਮੇਂਸ ਅਤੇ ਨੀਟ ਪ੍ਰੀਖਿਆ ਦੀਆਂ ਮਿਤੀਆਂ ਦਾ ਵੀ ਐਲਾਨ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਜੇ.ਈ.ਈ. ਮੇਂਸ 2020 ਦੀ ਪ੍ਰੀਖਿਆ 18 ਜੁਲਾਈ ਤੋਂ 23 ਜੁਲਾਈ 2020 ਤੱਕ ਹੋਣਗੀਆਂ। ਨੀਟ ਯੂ.ਜੀ 2020 ਦੀ ਪ੍ਰੀਖਿਆ 26 ਜੁਲਾਈ 2020 ਨੂੰ ਹੋਵੇਗੀ।

ਕਾਲਜਾਂ ਵਿਚ ਆਨਲਾਈਨ ਪ੍ਰੀਖਿਆ ਦੇ 3 ਮਾਡਲ- ਸਰਕਾਰ ਨੇ ਆਨਲਾਈਨ ਪੜਣ-ਪੜ੍ਹਾਉਣ ਦੀ ਪ੍ਰਣਾਲੀ ਦੀਆਂ ਸੰਭਾਵਨਾਵਾਂ 'ਤੇ ਮੰਥਨ ਲਈ ਮਾਹਰਾਂ ਦੀ ਇਕ ਕਮੇਟੀ ਬਣਾਈ ਹੈ। ਇਗਨੂ ਦੇ ਵਾਈਸ ਚਾਂਸਲਰ ਨਾਗੇਸ਼ਵਰ ਰਾਓ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਆਨਲਾਈਨ ਸਿੱਖਿਆ ਵਿਵਸਥਾ ਨੂੰ ਲੈ ਕੇ ਆਪਣੀਆਂ ਸਿਫਾਰਸ਼ਾਂ ਦਿੱਤੀਆਂ ਹਨ। ਇਨ੍ਹਾਂ ਸਿਫਾਰਸ਼ਾਂ ਦੇ ਹਿੱਸੇ ਦੇ ਤੌਰ 'ਤੇ ਆਨਲਾਈਨ ਪ੍ਰੀਖਿਆ ਦੇ 3 ਮਾਡਲ ਵੀ ਪੇਸ਼ ਕੀਤੇ ਗਏ ਹਨ।
ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਅਸੀਂ ਐਨ.ਆਈ.ਟੀ. ਅਤੇ ਆਈ.ਆਈ.ਟੀ. ਨੂੰ ਕਿਹਾ ਹੈ ਕਿ ਇਸ ਐਮਰਜੈਂਸੀ ਵੇਲੇ ਕਿਸੇ ਤਰ੍ਹਾਂ ਦੀ ਫੀਸ ਨਾ ਵਧਾਈ ਜਾਵੇ। ਹਰ ਸਾਲ ਦੀ ਫੀਸ ਦੇ ਵਾਧੇ ਨੂੰ ਟਾਲਣ ਲਈ ਸੰਸਥਾਨਾਂ ਤੋਂ ਅਪੀਲ ਕੀਤੀ ਗਈ ਹੈ। -ਰਮੇਸ਼ ਪੋਖਰਿਆਲ ਨਿਸ਼ੰਕ, ਐਚ.ਆਰ.ਡੀ. ਮੰਤਰੀ


Sunny Mehra

Content Editor

Related News