J&K: ਬਾਂਦੀਪੋਰਾ ਮੁਕਾਬਲੇ ''ਚ ਸੁਰੱਖਿਆ ਕਰਮੀਆਂ ਨੇ 2 ਅੱਤਵਾਦੀਆਂ ਨੂੰ ਕੀਤਾ ਢੇਰ

08/30/2018 4:14:05 PM

ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਬਾਂਦੀਪੋਰਾ ਦੇ ਹਾਜ਼ਿਨ ਇਲਾਕਿਆਂ 'ਚ ਅੱਤਵਾਦੀਆਂ ਅਤੇ ਸੁਰੱਖਿਆ ਕਰਮੀਆਂ ਦੇ ਵਿਚ ਅੱਜ ਹੋਏ ਮੁਕਾਬਲੇ 'ਚ ਦੋ ਅੱਤਵਾਦੀ ਮਾਰੇ ਗਏ। ਇਸ ਦੌਰਾਨ ਤਲਾਸ਼ੀ ਅਭਿਆਨ ਦਾ ਵਿਰੋਧ ਕਰ ਰਹੇ ਸਥਾਨਕ ਲੋਕਾਂ ਨੂੰ ਤਿੱਤਰ-ਬਿੱਤਰ ਕਰਨ ਲਈ ਆਂਸੂ ਗੈਸ ਦੇ ਗੋਲੇ ਛੱਡਣੇ ਪਏ ਅਤੇ ਲਾਠੀ ਚਾਰਜ ਕਰਨਾ ਪਿਆ। ਅਧਿਕਾਰਿਕ ਸੂਤਰਾਂ ਮੁਤਾਬਕ ਜ਼ਿਲੇ 'ਚ ਹਾਜ਼ਿਨ ਖੇਤਰ ਦੇ ਪਾਰੇ ਮੁਹੱਲੇ 'ਚ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਖੂਫੀਆ ਸੂਚਨਾ 'ਤੇ 13 ਰਾਸ਼ਟਰੀ ਰਾਈਫਲਸ, ਜੰਮੂ-ਕਸ਼ਮੀਰ, ਪੁਲਸ ਦੇ ਵਿਸ਼ੇਸ਼ ਅਭਿਆਨ ਸਮੂਹ ਅਤੇ ਕੇਂਦਰੀ ਰਿਜ਼ਰਵ ਪੁਲਸ ਬਲ ਦੀ 45ਵੀਂ ਬਟਾਲੀਅਨ ਦੇ ਜਵਾਨਾਂ ਨੇ ਅੱਜ ਤੜਕੇ ਪੰਜ ਵਜੇ ਸੰਯੁਕਤ ਤਲਾਸ਼ੀ ਅਭਿਆਨ ਚਲਾਇਆ।

ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਕਰਮੀ ਜਦੋਂ ਖੇਤਰ ਦੀ ਘੇਰਾਬੰਦੀ ਕਰ ਰਹੇ ਸੀ ਤਾਂ ਉੱਥੇ ਲੁੱਕੇ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆਬਲਾਂ ਨੇ ਜਵਾਬੀ ਕਾਰਵਾਈ ਕੀਤੀ ਜਿਸ 'ਚ ਦੋ ਅੱਤਵਾਦੀ ਮਾਰੇ ਗਏ। ਅੱਤਵਾਦੀਆਂ ਦੀ ਘੇਰਾਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਮੌਕੇ 'ਤੇ ਹੋਰਾਂ ਸੁਰੱਖਿਆ ਕਰਮੀਆਂ ਨੂੰ ਰਵਾਨਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪੁਲਸ ਮਹੀਨਿਦੇਸ਼ਕ ਐੱਸ.ਪੀ.ਵੈਧ ਨੇ ਟਵੀਟ ਕਰਕੇ ਕਿਹਾ ਕਿ ਹਾਜ਼ਿਨ 'ਚ ਮੁਠਭੇੜ ਸ਼ੁਰੂ ਹੈ। 

ਇਸ ਵਿਚ ਸਥਾਨਕ ਲੋਕਾਂ, ਜਿਨ੍ਹਾਂ 'ਚ ਜ਼ਿਆਦਾਤਰ ਲੋਕ ਸ਼ਾਮਲ ਸੀ, ਸੁਰੱਖਿਆ ਕਮਰੀਆਂ ਦੇ ਤਲਾਸ਼ੀ ਅਭਿਆਨ ਦੇ ਵਿਰੋਧ 'ਚ ਮੁਕਾਬਲੇ ਦੇ ਵਿਰੋਧ ਥਾਂ ਦੇ ਨਜ਼ਦੀਕ ਸੜਕਾਂ 'ਤੇ ਉਤਰ ਆਏ। ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਸੁਰੱਖਿਆ ਕਰਮੀਆਂ 'ਤੇ ਪਥਰਾਅ ਸ਼ੁਰੂ ਕਰ ਦਿੱਤਾ। ਸੁਰੱਖਿਆ ਕਰਮੀਆਂ ਨੇ ਮਜ਼ਬੂਰਨ ਆਂਸੂ ਗੈਸ ਦੇ ਗੋਲੇ ਛੱਡਣੇ ਪਏ ਅਤੇ ਲਾਠੀ ਚਾਰਜ ਕਰਨਾ ਪਿਆ। ਆਖਰੀ ਸੂਚਨਾ ਮਿਲਣ ਤਕ ਮੁਠਭੇੜ ਜਾਰੀ ਸੀ।
 


Related News