ਜੰਮੂ-ਕਸ਼ਮੀਰ: ਧਾਰਾ 370 ਹਟਣ ''ਤੇ ਖੇਡ ਖੇਤਰ ''ਚ ਸ਼ਾਨਦਾਰ ਬਦਲਾਅ, 5 ਕ੍ਰਿਕਟਰਾਂ ਨੂੰ IPL ''ਚ ਖੇਡਣ ਦਾ ਮਿਲਿਆ ਮੌਕਾ

08/05/2023 6:46:59 PM

ਸ਼੍ਰੀਨਗਰ (ਜੰਮੂ-ਕਸ਼ਮੀਰ) : ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਦੇ ਨੌਜਵਾਨਾਂ ਨੇ ਪਿਛਲੇ ਚਾਰ ਸਾਲਾਂ 'ਚ ਖੇਡਾਂ 'ਚ ਸ਼ਾਨਦਾਰ ਬਦਲਾਅ ਦੇਖਿਆ ਹੈ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਖੇਡ ਮੁਕਾਬਲਿਆਂ 'ਚ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਹੈ। ਜੰਮੂ-ਕਸ਼ਮੀਰ ਵਿੱਚ ਇੱਕ ਆਮ ਧਾਰਨਾ ਸੀ ਕਿ ਨੌਜਵਾਨਾਂ ਦਾ ਕਥਿਤ ਤੌਰ 'ਤੇ ਪੱਥਰਬਾਜ਼ੀ ਅਤੇ ਖਾੜਕੂਵਾਦ ਵੱਲ ਝੁਕਾਅ ਹੈ, ਪਰ ਪਿਛਲੇ ਚਾਰ ਸਾਲਾਂ ਦੌਰਾਨ, ਭਾਰਤ ਸਰਕਾਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਨੇ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਦੇ ਭਰਪੂਰ ਮੌਕੇ ਪ੍ਰਦਾਨ ਕੀਤੇ ਹਨ। 

ਇਹ ਵੀ ਪੜ੍ਹੋ : ਪੰਜਾਬ ਤੈਰਾਕੀ ਚੈਂਪੀਅਨਸ਼ਿਪ ਵਿਚ ਪਟਿਆਲਾ ਦੇ ਤੈਰਾਕਾਂ ਨੇ ਜਿੱਤੇ ਮੈਡਲਾਂ ਦੇ ਗੱਫੇ

ਸਰਕਾਰ ਦੀਆਂ ਇਨ੍ਹਾਂ ਨੀਤੀਆਂ ਕਾਰਨ ਪਿਛਲੇ ਚਾਰ ਸਾਲਾਂ ਦੌਰਾਨ 5 ਕ੍ਰਿਕਟਰਾਂ ਨੂੰ ਆਈ. ਪੀ. ਐਲ. ਵਿੱਚ ਖੇਡਣ ਦਾ ਮੌਕਾ ਮਿਲਿਆ, ਜਿਨ੍ਹਾਂ ਵਿੱਚ ਅਬਦੁਲ ਮਸਾਦ, ਉਮਰਾਨ ਮਲਿਕ, ਵੋਰਾਂਥ ਸ਼ਰਮਾ, ਅਵਿਨਾਸ਼ ਸਿੰਘ ਅਤੇ ਯੁੱਧਵੀਰ ਸਿੰਘ ਸ਼ਾਮਲ ਹਨ। ਸਰਕਾਰ ਦੀਆਂ ਨੀਤੀਆਂ ਕਾਰਨ ਉਮਰਾਨ ਮਲਿਕ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਛਾਣ ਬਣਾਉਣ ਵਾਲੇ ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਤੇਜ਼ ਗੇਂਦਬਾਜ਼ ਬਣ ਗਏ ਹਨ।

ਕਈ ਵੱਡੇ ਰਾਜਾਂ ਨਾਲੋਂ ਮਿਲਿਆ ਹੈ ਵੱਧ ਬਜਟ

ਜੰਮੂ-ਕਸ਼ਮੀਰ ਦਾ ਖੇਡਾਂ ਦਾ ਬਜਟ ਦੇਸ਼ ਦੇ ਕਈ ਵੱਡੇ ਰਾਜਾਂ ਨਾਲੋਂ ਵੱਧ ਹੈ ਅਤੇ ਬੁਨਿਆਦੀ ਢਾਂਚੇ ਨੂੰ ਉੱਚ ਪੱਧਰ ਤੱਕ ਵਧਾਇਆ ਜਾ ਰਿਹਾ ਹੈ। ਪਿਛਲੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਖਸਤਾਹਾਲ ਹੋ ਚੁੱਕੇ ਬਖਸ਼ੀ ਸਟੇਡੀਅਮ ਦਾ 59 ਕਰੋੜ ਰੁਪਏ ਦੀ ਲਾਗਤ ਨਾਲ ਉੱਨਤ ਅਤੇ ਨਵੀਨੀਕਰਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ। LG, ਮਨੋਜ ਸਿਨਹਾ ਨੇ ਕਿਹਾ, "ਇਸ ਸਟੇਡੀਅਮ ਨੇ ਲੱਖਾਂ ਲੋਕਾਂ ਦੇ ਜੀਵਨ ਵਿੱਚ ਖੇਡ ਭਾਵਨਾ ਨੂੰ ਪ੍ਰੇਰਿਤ ਕੀਤਾ ਅਤੇ ਇਹ ਵਿਰਾਸਤ ਨਵੀਂ ਪੀੜ੍ਹੀ ਨੂੰ ਸੌਂਪੀ ਗਈ ਹੈ।" ਜੰਮੂ ਦੇ ਮੌਲਾਨਾ ਆਜ਼ਾਦ ਸਟੇਡੀਅਮ ਨੂੰ ਆਈਸੀਸੀ ਦੇ ਮਾਪਦੰਡਾਂ ਅਨੁਸਾਰ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਸ੍ਰੀਨਗਰ ਦੇ ਬਖਸ਼ੀ ਸਟੇਡੀਅਮ ਨੂੰ ਫੀਫਾ ਦੇ ਮਾਪਦੰਡਾਂ ਅਨੁਸਾਰ ਵਿਕਸਤ ਕੀਤਾ ਜਾ ਰਿਹਾ ਹੈ। ਅੱਜ ਯੂ. ਟੀ. ਵਿੱਚ ਖੇਡਾਂ ਦਾ ਖੇਤਰ ਤੇਜ਼ੀ ਨਾਲ ਵਧ ਰਿਹਾ ਹੈ। ਨੌਜਵਾਨਾਂ ਨੂੰ ਵੱਖ-ਵੱਖ ਖੇਡ ਖੇਤਰਾਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਜ਼ਮੀਨੀ ਪੱਧਰ 'ਤੇ ਵਿਸ਼ਵ ਪੱਧਰੀ ਸਹੂਲਤਾਂ ਅਤੇ ਕੋਚਿੰਗ ਪ੍ਰਦਾਨ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਰਾਂਚੀ ਦੇ ਇਸ ਸਕੂਲ 'ਚ ਪੜ੍ਹਦੀ ਹੈ MS Dhoni ਦੀ ਧੀ ਜੀਵਾ, ਫੀਸ ਕਰ ਦੇਵੇਗੀ ਹੈਰਾਨ

ਜੰਮੂ-ਕਸ਼ਮੀਰ ਨੂੰ ਦੇਸ਼ ਦਾ ਸਪੋਰਟਸ ਹੱਬ ਬਣਾਉਣ ਲਈ ਅਧਿਕਾਰੀਆਂ ਨੇ ਆਪਣੀਆਂ ਕੋਸ਼ਿਸ਼ਾਂ ਦੁੱਗਣੀਆਂ ਕਰ ਦਿੱਤੀਆਂ ਹਨ। ਇਸ ਸਾਲ, ਉਪ ਰਾਜਪਾਲ ਨੇ ਖੇਡ ਪਿੰਡ ਨਗਰੋਟਾ, ਭੋਰ ਕੈਂਪ ਵਿਖੇ 18.10 ਕਰੋੜ ਰੁਪਏ ਦੇ ਖੇਡ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਸਥਾਨਕ ਨੌਜਵਾਨਾਂ ਨੂੰ ਨਵੀਆਂ ਖੇਡ ਸਹੂਲਤਾਂ ਸਮਰਪਿਤ ਕੀਤੀਆਂ, ਜਿਸ ਵਿੱਚ 5 ਕਰੋੜ ਰੁਪਏ ਦੀ ਲਾਗਤ ਵਾਲੀ ਫੁੱਟਬਾਲ ਟਰਫ ਵੀ ਸ਼ਾਮਲ ਹੈ।

ਇਸ ਵਿੱਚ ਕਰੋੜਾਂ ਦੀ ਲਾਗਤ ਨਾਲ ਮਿੰਨੀ ਸਟੇਡੀਅਮ, 2 ਕਰੋੜ ਰੁਪਏ ਦੀ ਲਾਗਤ ਨਾਲ ਪੁਰਮੰਡਲ ਵਿਖੇ ਖੇਡ ਮੈਦਾਨ ਦੀ ਉਸਾਰੀ ਸ਼ਾਮਲ ਹੈ। ਕ੍ਰਿਕਟ, ਵਾਲੀਬਾਲ ਅਤੇ ਕਬੱਡੀ ਵਰਗੀਆਂ ਖੇਡਾਂ ਦੀ ਸਮਰਥਾ ਨਾਲ ਭੌਰ ਕੈਂਪ ਦੇ ਮਿੰਨੀ ਸਟੇਡੀਅਮ ਤੋਂ 5000 ਨੌਜਵਾਨਾਂ ਨੂੰ ਲਾਭ ਮਿਲੇਗਾ।

ਖਿਡਾਰੀ ਬਿਹਤਰ ਸਿਖਲਾਈ ਲੈ ਰਹੇ ਹਨ

ਕੈਪਸ ਬਜਟ, JKIDFC, ਖੇਲੋ ਇੰਡੀਆ ਅਤੇ PMDP ਦੇ ਤਹਿਤ ਦਿੱਤੇ ਗਏ ਫੰਡਸ ਨਾਲ ਇਹਨਾਂ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਜੰਮੂ ਅਤੇ ਕਸ਼ਮੀਰ ਵਿੱਚ ਖੇਡ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਦੇ ਅਗਲੇ ਪੜਾਅ ਨੂੰ ਦਰਸਾਉਂਦਾ ਹੈ। ਜੰਮੂ-ਕਸ਼ਮੀਰ ਪ੍ਰਸ਼ਾਸਨ ਖੇਡਾਂ ਨੂੰ ਪੰਚਾਇਤ ਪੱਧਰ ਤੱਕ ਲਿਜਾਣ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਰਹਿਣ ਵਾਲੇ ਨੌਜਵਾਨਾਂ ਨੂੰ ਮੌਕੇ ਪ੍ਰਦਾਨ ਕਰਨ ਦੇ ਮਿਸ਼ਨ ਨਾਲ ਕੰਮ ਕਰ ਰਿਹਾ ਹੈ। ਬਿਹਤਰ ਸਿਖਲਾਈ ਅਤੇ ਆਧੁਨਿਕ ਬੁਨਿਆਦੀ ਢਾਂਚੇ ਨਾਲ ਨੌਜਵਾਨ ਹੁਣ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਦੇਸ਼ ਦੀ ਪ੍ਰਤੀਨਿਧਤਾ ਕਰ ਰਹੇ ਹਨ।

ਇਹ ਵੀ ਪੜ੍ਹੋ : ਜਰਮਨੀ ਤੇ ਬ੍ਰਾਜ਼ੀਲ ਵਰਗੇ ਧਾਕੜ ਜ਼ਮੀਂਦੋਜ, ਅਨੋਖਾ ਹੈ ਇਸ ਵਾਰ ਦਾ ਮਹਿਲਾ ਫੁੱਟਬਾਲ ਵਿਸ਼ਵ ਕੱਪ

ਪ੍ਰਧਾਨ ਮੰਤਰੀ ਵਿਕਾਸ ਕਾਰਜਕ੍ਰਮ ਦੇ ਤਹਿਤ ਇਸ ਪ੍ਰੋਜੈਕਟ ਲਈ 200 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਪਹਿਲਾਂ ਸ੍ਰੀਨਗਰ ਅਤੇ ਜੰਮੂ ਦੇ ਜੁੜਵਾ ਸ਼ਹਿਰਾਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ। ਹਰ ਜ਼ਿਲ੍ਹੇ ਵਿੱਚ ਉੱਚ ਪੱਧਰੀ ਇਨਡੋਰ ਸਟੇਡੀਅਮ ਹਨ, ਇਸ ਤੋਂ ਇਲਾਵਾ ਹਰ ਜ਼ਿਲ੍ਹੇ ਵਿੱਚ ਅਤੇ ਬਲਾਕ ਪੱਧਰ, ਪੰਚਾਇਤ ਪੱਧਰ 'ਤੇ ਵੀ ਆਊਟਡੋਰ ਸਟੇਡੀਅਮ ਬਣ ਰਹੇ ਹਨ। ਜੰਮੂ-ਕਸ਼ਮੀਰ ਦੀ ਸਰਕਾਰ ਜੰਮੂ-ਕਸ਼ਮੀਰ ਵਿੱਚ ਖੇਡ ਬੁਨਿਆਦੀ ਢਾਂਚੇ 'ਤੇ ਨੇੜਿਓਂ ਨਜ਼ਰ ਰੱਖਣਾ ਚਾਹੁੰਦੀ ਹੈ ਅਤੇ ਖਿਡਾਰੀਆਂ ਨੂੰ ਸਾਰੀਆਂ ਸਹੂਲਤਾਂ ਪ੍ਰਦਾਨ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਆਪਣੇ ਹੁਨਰ ਦਾ ਵਿਕਾਸ ਕਰ ਸਕਣ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh