ਟਰੰਪ ਦੀ ਭਾਰਤ ਫੇਰੀ : PM ਮੋਦੀ ਦੀ ਮੁਰੀਦ ਹੈ ਟਰੰਪ ਦੀ ਧੀ ਇਵਾਂਕਾ (ਤਸਵੀਰਾਂ)

02/24/2020 1:57:15 PM

ਅਹਿਮਦਾਬਾਦ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਭਾਰਤ ਯਾਤਰਾ 'ਤੇ ਪੁੱਜ ਗਏ ਹਨ। ਟਰੰਪ ਆਪਣੀ ਪਤਨੀ ਮੇਲਾਨੀਆ, ਧੀ ਇਵਾਂਕਾ, ਜਵਾਈ ਜੇਰੇਡ ਕੁਸ਼ਨਰ ਨਾਲ ਦੋ ਦਿਨਾਂ ਭਾਰਤ ਦੌਰੇ 'ਤੇ ਆਏ ਹਨ। ਸਵੇਰੇ ਕਰੀਬ 11 ਵਜ ਕੇ 37 ਮਿੰਟ 'ਤੇ ਟਰੰਪ ਪਰਿਵਾਰ ਸਮੇਤ ਅਹਿਮਦਾਬਾਦ ਹਵਾਈ ਅੱਡੇ 'ਤੇ ਪੁੱਜੇ। ਹਵਾਈ ਅੱਡੇ 'ਤੇ ਉਨ੍ਹਾਂ ਦਾ ਪੀ. ਐੱਮ. ਮੋਦੀ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਟਰੰਪ 'ਏਅਰ ਫੋਰਸ ਵਨ' ਜ਼ਹਾਜ਼ ਜ਼ਰੀਏ ਅਹਿਮਦਾਬਾਦ ਹਵਾਈ ਅੱਡੇ 'ਤੇ ਪੁੱਜੇ। ਸਭ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਦੀ ਧੀ ਇਵਾਂਕਾ ਜਹਾਜ਼ 'ਚੋਂ ਬਾਹਰ ਆਈ। 


ਜਹਾਜ਼ 'ਚੋਂ ਬਾਹਰ ਆਉਣ ਤੋਂ ਬਾਅਦ ਨਰਿੰਦਰ ਮੋਦੀ ਨੇ ਇਵਾਂਕਾ ਅਤੇ ਉਨ੍ਹਾਂ ਦੇ ਪਤੀ ਦਾ ਸਵਾਗਤ ਕੀਤਾ। ਇਵਾਂਕਾ ਨੇ ਕੁਝ ਦੇਰ ਮੋਦੀ ਨਾਲ ਗੱਲਬਾਤ ਕੀਤੀ।

ਇਵਾਂਕਾ ਪੀ. ਐੱਮ. ਮੋਦੀ ਨੂੰ ਪਹਿਲਾਂ ਵੀ ਮਿਲ ਚੁੱਕੀ ਹੈ। ਉਹ ਨਰਿੰਦਰ ਮੋਦੀ ਦੀ ਮੁਰੀਦ ਹੈ। ਸਾਲ 2017 ਵਿਚ ਦੋਵੇਂ ਹੈਦਰਾਬਾਦ ਮਿਲੇ ਸਨ। ਉਦੋਂ ਇਵਾਂਕਾ ਨੇ ਮੋਦੀ ਨੂੰ ਕਿਹਾ ਸੀ ਕਿ ਚਾਹਵਾਲੇ ਤੋਂ ਪੀ. ਐੱਮ. ਤਕ ਦਾ ਸਫਰ ਤੈਅ ਕਰ ਕੇ ਤੁਸੀਂ ਦਿਖਾਇਆ ਕਿ ਕੁਝ ਵੀ ਮੁਮਕਿਨ ਹੈ। 


ਇੱਥੇ ਦੱਸ ਦੇਈਏ ਕਿ ਇਵਾਂਕਾ ਪਹਿਲਾਂ ਵੀ ਭਾਰਤ ਆ ਚੁੱਕੀ ਹੈ। ਇਵਾਂਕਾ ਟਰੰਪ ਪ੍ਰਸ਼ਾਸਨ ਵਿਚ ਸਲਾਹਕਾਰ ਹੈ। 



ਅਹਿਮਦਾਬਾਦ ਪਹੁੰਚਣ 'ਤੇ ਟਰੰਪ ਨੇ ਆਪਣੀ ਧੀ ਇਵਾਂਕਾ ਨੂੰ ਕੁਝ ਇਸ ਤਰ੍ਹਾਂ ਦੁਲਾਰ ਕੀਤਾ। ਟਰੰਪ ਦੇ ਜਹਾਜ਼ ਏਅਰ ਫੋਰਸ ਵਨ ਤੋਂ ਪਹਿਲਾਂ ਇਵਾਂਕਾ ਉਤਰੀ ਸੀ, ਉਸ ਤੋਂ ਕੁਝ ਦੇਰ ਬਾਅਦ ਟਰੰਪ ਅਤੇ ਮੇਲਾਨੀਆ ਜਹਾਜ਼ 'ਚੋਂ ਉਤਰੇ। 


Tanu

This news is Content Editor Tanu