ਯੂ. ਐੱਸ. ਅਫਸਰਾਂ ਨੇ ਭਾਰਤ ਨੂੰ ਕਿਹਾ,''ਇਵਾਂਕਾ ਦਾ ਵਿਜ਼ਿਟ ਸ਼ਡਿਊਲ ਸੀਕ੍ਰੇਟ ਰੱਖੋ, ਖਤਰੇ ਦਾ ਸ਼ੱਕ''

11/22/2017 8:00:20 AM

ਨਵੀਂ ਦਿੱਲੀ /ਵਾਸ਼ਿੰਗਟਨ—ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਅਤੇ ਵ੍ਹਾਈਟ ਹਾਊਸ ਦੀ ਟਾਪ ਐਡਵਾਈਜ਼ਰ ਇਵਾਂਕਾ ਟਰੰਪ (36) ਦੇ ਭਾਰਤ ਦੌਰੇ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਚੌਕੰਨੀਆਂ ਹੋ ਗਈਆਂ ਹਨ। ਯੂ. ਐੱਸ. ਅਫਸਰਾਂ ਨੇ ਇਵਾਂਕਾ ਦੀ ਪਹਿਲੀ ਏਸ਼ੀਆਈ ਵਿਜ਼ਿਟ 'ਤੇ ਖਤਰੇ ਦਾ ਸ਼ੱਕ ਜ਼ਾਹਿਰ ਕੀਤਾ ਹੈ। ਅਮਰੀਕੀ ਸਰਕਾਰ ਨੇ ਕਿਹਾ ਹੈ ਕਿ ਇਸ ਵਿਜ਼ਿਟ ਦਾ ਸ਼ਡਿਊਲ ਸੀਕ੍ਰੇਟ ਰੱਖਿਆ ਜਾਵੇ।  ਇਵਾਂਕਾ 28 ਨਵੰਬਰ ਨੂੰ ਹੈਦਰਾਬਾਦ ਦੀ ਗਲੋਬਲ ਐਂਟਰਪ੍ਰੀਨਿਓਰ ਸਮਿਟ (ਜੀ. ਈ. ਐੱਸ. 2017) ਦੇ ਉਦਘਾਟਨੀ ਸੈਸ਼ਨ ਵਿਚ ਅਮਰੀਕੀ ਡੈਲੀਗੇਸ਼ਨ ਦੀ ਅਗਵਾਈ ਕਰੇਗੀ।