ਅਫ਼ਗਾਨਿਸਤਾਨ ''ਚ ਭਾਰਤੀ ਦੂਤਘਰ ਦੀ ਸੁਰੱਖਿਆ ਕਮਾਨ ਸੰਭਾਲਣਗੀਆਂ ITBP ਮਹਿਲਾ ਕਮਾਂਡੋਜ਼

04/23/2023 3:10:50 PM

ਨੈਸ਼ਨਲ ਡੈਸਕ- ਇੰਡੋ-ਤਿੱਬਤੀਅਨ ਬਾਰਡਰ ਪੁਲਸ ਫੋਰਸ (ITBP) ਦੀਆਂ ਮਹਿਲਾ ਕਮਾਂਡੋਜ਼ ਹੁਣ ਅਫ਼ਗਾਨਿਸਤਾਨ ਦੇ ਕਾਬੁਲ ਸਥਿਤ ਭਾਰਤੀ ਦੂਤਘਰ ਦੀ ਸੁਰੱਖਿਆ ਦੀ ਕਮਾਨ ਸੰਭਾਲਣਗੀਆਂ। ਇਨ੍ਹਾਂ ਮਹਿਲਾ ਕਮਾਂਡੋਜ਼ ਨੂੰ ਪੰਚਕੂਲਾ ਦੇ ਭਾਨੂ ਸਥਿਤ ITBP ਦੇ ਸਿਖਲਾਈ ਕੇਂਦਰ 'ਚ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। 19 ਮਹਿਲਾ ਕਮਾਂਡੋਜ਼ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। 6 ਹਫ਼ਤਿਆਂ ਦੀ ਸਿਖਲਾਈ ਤੋਂ ਬਾਅਦ ਇਹ ਔਰਤਾਂ ਹੈਲੀਕਾਪਟਰ ਸਲਿਦਰਿੰਗ, ਤੈਰਾਕੀ, ਹਥਿਆਰ ਚਲਾਉਣ 'ਚ ਨਿਪੁੰਨਤਾ ਰੱਖਦੀਆਂ ਹਨ।

ITBP ਦੇ ਇੰਸਪੈਕਟਰ ਜਨਰਲ ਈਸ਼ਵਰ ਸਿੰਘ ਦੁਹਨ ਨੇ ਦੱਸਿਆ ਕਿ ਅਫ਼ਗਾਨਿਸਤਾਨ 'ਚ ਭਾਰਤੀ ਦੂਤਘਰ ਦੀ ਸੁਰੱਖਿਆ ITBP ਕਰਦੀ ਹੈ। ਤਾਲਿਬਾਨੀ ਅੱਤਵਾਦੀਆਂ ਨੇ ਕਈ ਵਾਰ ਭਾਰਤੀ ਦੂਤਘਰ 'ਤੇ ਹਮਲਾ ਕੀਤਾ ਪਰ ITBP ਕਮਾਂਡੋਜ਼ ਨੇ ਇਨ੍ਹਾਂ ਅੱਤਵਾਦੀਆਂ ਨੂੰ ਉਨ੍ਹਾਂ ਦੇ ਮਨਸੂਬਿਆਂ 'ਚ ਕਾਮਯਾਬ ਨਹੀਂ ਹੋਣ ਦਿੱਤਾ। ਦਰਅਸਲ ਬੁਰਕਾ ਪਾ ਕੇ ਦੂਤਘਰ 'ਤੇ ਹਮਲਾ ਕਰਨ ਦੀ ਕਈ ਕੋਸ਼ਿਸ਼ਾਂ ਹੋਈਆਂ ਸਨ। ਮੰਨਿਆ ਜਾ ਰਿਹਾ ਹੈ ਕਿ ਮਹਿਲਾ ਫੋਰਸ ਦੀ ਤਾਇਨਾਤੀ ਨਾਲ ਵਿਸ਼ੇਸ਼ ਸੁਰੱਖਿਆ ਵਧੇਗੀ ਅਤੇ ਜੇਕਰ ਕੋਈ ਔਰਤ ਦੇ ਭੇਸ ਵਿਚ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ITBP ਦੀਆਂ ਇਹ ਮਹਿਲਾ ਕਮਾਂਡੋ ਉਨ੍ਹਾਂ ਦੀ ਪਛਾਣ ਕਰ ਲੈਣਗੀਆਂ। ਕਾਬੁਲ ਸਥਿਤ ਭਾਰਤੀ ਦੂਤਘਰ ਤੋਂ ਇਲਾਵਾ ਅਫਗਾਨਿਸਤਾਨ ਵਿਚ ਭਾਰਤ ਦੇ ਚਾਰ ਵਣਜ ਦੂਤਘਰ ਵੀ ਹਨ, ਜਿੱਥੇ ਲਗਭਗ 300 ITBP ਕਾਮੇ ਤਾਇਨਾਤ ਹਨ।

ਮਹਿਲਾ ਕਮਾਂਡੋਜ਼ ਨੂੰ ਦਿੱਤੀ ਗਈ ਵਿਸ਼ੇਸ਼ ਸਿਖਲਾਈ

ਮੌਜੂਦਾ ਕਮਾਂਡੋ ਬੈਂਚ ਦੇ 19 ਹਿਮ ਵਾਰੀਅਰਜ਼ ਨੇ ਆਪਣੀ 6 ਹਫ਼ਤਿਆਂ ਦੀ ਟ੍ਰੇਨਿੰਗ 'ਚ ਹੈਲੀ ਸਲੇਦਰਿੰਗ, ਤੈਰਾਕੀ, ਵੱਖ-ਵੱਖ ਤਰ੍ਹਾਂ ਦੇ ਹਥਿਆਰਾਂ ਨੂੰ ਚਲਾਉਣ, ਬਿਨਾਂ ਹਥਿਆਰਾਂ ਦੇ ਦੁਸ਼ਮਣ ਨਾਲ ਨਜਿੱਠਣ, ਸਵੈ-ਰੱਖਿਆ, ਪਹਾੜੀ ਯੁੱਧ, ਜੰਗਲ ਯੁੱਧ, ਸਕੀਇੰਗ, ਰਿਵਰ ਰਾਫਟਿੰਗ, ਚੱਟਾਨ ਚੜ੍ਹਨਾ, ਰਾਕ ਆਈਸ ਕਰਾਫਟ ਅਤੇ ਗਲੇਸ਼ੀਅਰ ਸਿਖਲਾਈ ਆਦਿ ਸ਼ਾਮਲ ਹਨ। ਵੱਖ-ਵੱਖ ਸਥਿਤੀਆਂ ਨਾਲ ਨਜਿੱਠਣ ਲਈ ਨਿਪੁੰਨ ਕੀਤਾ ਗਿਆ।

Tanu

This news is Content Editor Tanu