ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਸਮਾਰਟ ਫੋਨ ਦੇਵੇਗੀ ਆਈ. ਟੀ. ਬੀ. ਪੀ.

03/13/2022 10:55:57 AM

ਨਵੀਂ ਦਿੱਲੀ (ਭਾਸ਼ਾ)- ਭਾਰਤ-ਤਿਬੱਤ ਬਾਰਡਰ ਪੁਲਸ (ਆਈ. ਟੀ. ਬੀ. ਪੀ.) ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰਾਂ ਨੂੰ 300 ਤੋਂ ਵਧ ਸਮਾਰਟ ਫੋਨ ਦੇਵੇਗੀ। ਇਹ ਜਾਣਕਾਰੀ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ। ਲੋਧੀ ਰੋਡ ’ਤੇ ਸੀ. ਜੀ. ਓ. ਕੰਪਲੈਕਸ ਸਥਿਤ ਆਈ. ਟੀ. ਬੀ. ਪੀ. ਦੇ ਹੈੱਡ ਕੁਆਰਟਰ ’ਚ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਥੇ 12 ‘ਵੀਰ ਨਾਰੀਆਂ’ ਨੂੰ ਸਨਮਾਨਿਤ ਕੀਤਾ ਗਿਆ।

ਆਈ. ਟੀ. ਬੀ. ਪੀ. ਦੇ ਮੁਖੀ ਸੰਜੇ ਅਰੋੜਾ ਦੀ ਪਤਨੀ ਰਿਤੂ ਅਰੋੜਾ ਨੇ ਕਿਹਾ ਕਿ ਜਵਾਨਾਂ ਦੀਆਂ ਪਤਨੀਆਂ, ਮਾਵਾਂ ਜਾਂ ਪਰਿਵਾਰ ਦੇ ਹੋਰ ਮੈਂਬਰ ਫ਼ੋਰਸ ਦੀ ਆਨਲਾਈਨ ਸ਼ਿਕਾਇਤ ਨਿਵਾਰਨ ਪ੍ਰਣਾਲੀ ’ਚ ਆਪਣੀਆਂ ਸ਼ਿਕਾਇਤਾਂ ਭੇਜਣ ਲਈ ਮੋਬਾਇਲ ਫੋਨ ਦੀ ਵਰਤੋਂ ਕਰ ਸਕਦੇ ਹਨ। ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ’ਤੇ ਤੁਰੰਤ ਕਾਰਵਾਈ ਕੀਤੀ ਜਾਏਗੀ। ਆਈ. ਟੀ. ਬੀ. ਪੀ. ਦੇ ਇਕ ਬੁਲਾਰੇ ਵਿਵੇਕ ਕੁਮਾਰ ਨੇ ਕਿਹਾ ਕਿ ਉਕਤ ਪ੍ਰੋਗਰਾਮ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਦੇ ਸਬੰਧ ’ਚ ਸੀ। ਉਨ੍ਹਾਂ ਕਿਹਾ,''ਫ਼ੋਰਸ ਦਾ ਫ਼ੌਜੀ ਪਤਨੀ ਕਲਿਆਣ ਸੰਘ ਉਨ੍ਹਾਂ ਕਰਮੀਆਂ ਲਈ ਕਲਿਆਣਕਾਰੀ ਯੋਜਨਾਵਾਂ ਚਲਾ ਰਿਹਾ ਹੈ, ਜੋ ਡਿਊਟੀ 'ਤੇ ਰਹਿੰਦੇ ਹੋਏ ਸ਼ਹੀਦ ਹੋ ਗਏ। ਡਿਊਟੀ ਦੌਰਾਨ ਸਰਵਉੱਚ ਬਲੀਦਾਨ ਦੇਣ ਵਾਲੇ ਸਾਡੇ ਫ਼ੌਜੀਆਂ ਦੇ ਪਰਿਵਾਰਾਂ ਨੂੰ 300 ਤੋਂ ਵਧ ਨਵੇਂ ਸਮਾਰਟਫੋਨ ਦਿੱਤੇ ਜਾਣਗੇ।''

DIsha

This news is Content Editor DIsha