ITBP ਨੇ ਸ਼ੁਰੂ ਕੀਤਾ ਸ਼ਾਦੀ ਪੋਰਟਲ, ਜੀਵਨਸਾਥੀ ਲੱਭਣ ''ਚ ਜਵਾਨਾਂ ਨੂੰ ਮਿਲੇਗੀ ਮਦਦ

12/16/2019 11:18:51 AM

ਨਵੀਂ ਦਿੱਲੀ— ਭਾਰਤ-ਤਿੱਬਤੀ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) ਨੇ ਇਕ ਅਨੋਖੀ ਪਹਿਲ ਕੀਤੀ ਹੈ। ਆਈ.ਟੀ.ਬੀ.ਪੀ. ਨੇ ਆਪਣੇ ਅਵਿਆਹੁਤਾ, ਵਿਧਵਾ ਅਤੇ ਜੀਵਨਸਾਥੀ ਤੋਂ ਵੱਖ ਹੋ ਚੁਕੇ ਕਰਮਚਾਰੀਆਂ ਲਈ ਫੋਰਸ ਦੇ ਅੰਦਰ ਹੀ ਜੀਵਨਸਾਥੀ ਚੁਣਨ ਲਈ ਇਕ ਮੈਟਰੋਮੋਨੀਅਲ ਪੋਰਟਲ ਸ਼ੁਰੂ ਕੀਤਾ ਹੈ। ਕਿਸੇ ਵੀ ਨੀਮ ਫੌਜੀ ਫੋਰਸ 'ਚ ਪਹਿਲੀ ਵਾਰ ਅਜਿਹਾ ਕਦਮ ਚੁੱਕਿਆ ਗਿਆ ਹੈ। ਇਸ ਨਾਲ ਵੱਡੀ ਗਿਣਤੀ 'ਚ ਆਈ.ਟੀ.ਬੀ.ਪੀ. ਕਰਮਚਾਰੀਆਂ ਨੂੰ ਸਹੂਲੀਅਤ ਹੋਵੇਗੀ।

ਆਈ.ਟੀ.ਬੀ.ਪੀ. 'ਚ ਫਿਲਹਾਲ ਵੱਖ-ਵੱਖ ਰੈਂਕਾਂ 'ਚ ਕਰੀਬ 2500 ਅਵਿਆਹੁਤਾ ਪੁਰਸ਼ ਅਤੇ 1000 ਔਰਤਾਂ ਹਨ। ਆਈ.ਟੀ.ਬੀ.ਪੀ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਹੁਤ ਸਾਰੇ ਕਰਮਚਾਰੀ ਸੁਦੂਰ ਖੇਤਰਾਂ 'ਚ ਤਾਇਨਾਤ ਰਹਿੰਦੇ ਹਨ। ਅਜਿਹੇ 'ਚ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਲਈ ਸਹੀ ਜੀਵਨਸਾਥੀ ਲੱਭਣਾ ਮੁਸ਼ਕਲ ਹੋ ਜਾਂਦਾ ਹੈ। ਆਈ.ਟੀ.ਬੀ.ਪੀ. 'ਚ ਕਰੀਬ 333 ਵਰਕਰ ਜੋੜੇ ਹਨ (ਯਾਨੀ ਪਤੀ-ਪਤਨੀ ਦੋਵੇਂ ਹੀ ਆਈ.ਟੀ.ਬੀ.ਪੀ. 'ਚ) ਅਤੇ ਬਹੁਤ ਸਾਰੇ ਕਰਮਚਾਰੀ ਫੋਰਸ ਦੇ ਅੰਦਰ ਹੀ ਜੀਵਨਸਾਥੀ ਚਾਹੁੰਦੇ ਹਨ। ਅਜਿਹਾ ਇਸ ਲਈ, ਕਿਉਂਕਿ ਸਰਕਾਰੀ ਨਿਯਮ ਉਸ ਜੋੜੇ ਨੂੰ ਇਕ ਹੀ ਸਥਾਨ 'ਤੇ ਤਾਇਨਾਤੀ ਦੀ ਸਹੂਲਤ ਪ੍ਰਦਾਨ ਕਰਦੇ ਹਨ। ਇਸ ਨੂੰ ਧਿਆਨ 'ਚ ਰੱਖਦੇ ਹੋਏ ਆਈ.ਟੀ.ਬੀ.ਪੀ. ਨੇ ਸ਼ਾਦੀ ਪੋਰਟਲ ਲਾਂਚ ਕਰ ਕੇ ਇਹ ਪਹਿਲ ਕੀਤੀ ਹੈ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਅਨੁਸਾਰ, ਕੇਂਦਰੀ ਨੀਮ ਫੌਜੀ ਫੋਰਸਾਂ 'ਚ ਕਰੀਬ 2.5 ਲੱਖ ਅਵਿਆਹੁਤਾ ਕਰਮਚਾਰੀ ਹਨ।

DIsha

This news is Content Editor DIsha