ਅੰਤਰਰਾਸ਼ਟਰੀ ਯੋਗ ਦਿਵਸ:18 ਹਜ਼ਾਰ ਫੁੱਟ ਦੀ ਉੱਚਾਈ ’ਤੇ ITBP ਜਵਾਨਾਂ ਨੇ ਕੀਤਾ ਯੋਗ (ਵੀਡੀਓ)

06/21/2021 11:43:15 AM

ਨੈਸ਼ਨਲ ਡੈਸਕ— ਕੌਮਾਂਤਰੀ ਯੋਗਾ ਦਿਵਸ ਮੌਕੇ ਦੇਸ਼ ’ਚ ਯੋਗਾ ਦੀ ਵੱਖ-ਵੱਖ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਕੋਰੋਨਾ ਆਫ਼ਤ ਦੇ ਚੱਲਦੇ ਇਸ ਵਾਰ ਵੀ ਕਾਫੀ ਸਾਵਧਾਨੀਆਂ ਨਾਲ ਹੀ ਯੋਗਾ ਦਿਵਸ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪੂਰੀ ਦੁਨੀਆ ਨੇ ਇਕ ਵਾਰ ਫਿਰ ਯੋਗਾ ਦੇ ਮਹੱਤਵ ਨੂੰ ਜਾਣਿਆ। ਇਸ ਮੌਕੇ ਲੱਦਾਖ ’ਚ 18 ਹਜ਼ਾਰ ਫੁੱਟ ਦੀ ਉੱਚਾਈ ’ਤੇ ਬਰਫ਼ ਨਾਲ ਢਕੇ ਪਹਾੜਾਂ ਦਰਮਿਆਨ ਭਾਰਤ-ਤਿੱਬਤ ਸਰਹੱਦ ਪੁਲਸ (ਆਈ. ਟੀ. ਬੀ. ਪੀ.) ਦੇ ਜਵਾਨਾਂ ਨੇ ਯੋਗਾ ਕੀਤਾ। 

ਲੱਦਾਖ ਵਿਚ ਬਰਫ਼ ਨਾਲ ਢਕੀ ਸਫੈਦ ਧਰਤੀ ’ਤੇ ਆਈ. ਟੀ. ਬੀ. ਪੀ. ਦੇ ਜਵਾਨਾਂ ਨੇ ਯੋਗਾ ਕੀਤਾ। ਜਿਸ ਥਾਂ ’ਤੇ ਜਵਾਨਾਂ ਨੇ ਯੋਗਾ ਕੀਤਾ, ਉੱਥੇ ਤਾਪਮਾਨ ਸਿਫਰ ਤੋਂ ਵੀ ਹੇਠਾਂ ਹੈ। ਮੁਸ਼ਕਲ ਹਲਾਤਾਂ ਵਿਚ ਜਵਾਨਾਂ ਨੂੰ ਯੋਗ ਅਭਿਆਸ ਕਰਦਾ ਵੇਖ ਦੇਸ਼ਵਾਸੀ ਮਾਣ ਮਹਿਸੂਸ ਕਰ ਰਹੇ ਹਨ। ਲੱਦਾਖ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਅਤੇ ਸਿੱਕਮ ’ਚ ਵੀ ਆਈ. ਟੀ. ਬੀ. ਪੀ. ਦੇ ਜਵਾਨਾਂ ਨੇ ਯੋਗਾ ਕੀਤਾ। 


ਓਧਰ ਆਈ. ਟੀ. ਬੀ. ਪੀ. ਦੇ ਜਵਾਨਾਂ ਨੇ ਉੱਤਰਾਖੰਡ ਦੇ ਬਦਰੀਨਾਥ ਕੋਲ ਵਸੁੰਧਰਾ ਗਲੇਸ਼ੀਅਰ ’ਤੇ 14 ਫੁੱਟ ਦੀ ਉੱਚਾਈ ’ਤੇ ਯੋਗਾ ਕੀਤਾ। ਯੋਗਾ ਕਰਦੇ ਹੋਏ ਜਵਾਨਾਂ ਨੂੰ ਯੋਗ ਦੇ ਮਹੱਤਵ ਬਾਰੇ ਵੀ ਦੱਸਿਆ ਗਿਆ। 


ਦੱਸ ਦੇਈਏ ਕਿ ਅੱਜ 7ਵਾਂ ਵਿਸ਼ਵ ਯੋਗਾ ਦਿਵਸ ਹੈ। ਸਭ ਤੋਂ ਪਹਿਲਾਂ ਯੋਗਾ ਦਿਵਸ 21 ਜੂਨ 2015 ਨੂੰ ਮਨਾਇਆ ਗਿਆ ਸੀ। ਯੋਗਾ ਦਿਵਸ ’ਤੇ ਭਾਰਤ ਵਿਚ ਰਾਜਪੱਥ ’ਤੇ 35 ਹਜ਼ਾਰ ਤੋਂ ਵਧੇਰੇ ਲੋਕਾਂ ਨੇ ਯੋਗਾ ਆਸਨ ਕੀਤੇ ਸਨ। 

Tanu

This news is Content Editor Tanu