IT ਨੇ ਕਾਰੋਬਾਰੀ ਦੇ ਘਰ ਮਾਰਿਆ ਛਾਪਾ, ਹੁਣ ਤਕ ਦੀ ਸਭ ਤੋਂ ਵੱਡੀ ਨਕਦੀ ਜ਼ਬਤ

11/08/2019 1:57:26 AM

ਪੁਣੇ — ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (ਸੀ.ਬੀ.ਡੀ.ਟੀ.) ਨੇ ਵੀਰਵਾਰ ਨੂੰ ਕਿਹਾ ਕਿ ਇਨਕਮ ਟੈਕਸ ਵਿਭਾਗ ਨੇ ਟੈਕਸ ਚੋਰੀ ਦੇ ਇਕ ਮਾਮਲੇ 'ਚ ਮਹਾਰਾਸ਼ਟਰ ਦੇ ਪੁਣੇ ਖੇਤਰ 'ਚ ਇਕ ਕਾਰੋਬਾਰੀ ਖਿਲਾਫ ਛਾਪੇਮਾਰੀ ਕਰਕੇ 9.55 ਕਰੋੜ ਰੁਪਏ ਜ਼ਬਤ ਕੀਤੇ ਹਨ। ਇਨਕਮ ਟੈਕਸ ਛਾਪੇ 'ਚ ਇਹ ਹੁਣ ਤਕ ਦੀ ਸਭ ਤੋਂ ਵੱਡੀ ਨਕਦੀ ਦੀ ਬਰਾਮਦਗੀ ਹੈ। ਸੀ.ਬੀ.ਡੀ.ਟੀ. ਨੇ ਕਿਹਾ ਕਿ ਇਹ ਕਾਰਵਾਈ 4 ਨਵੰਬਰ ਨੂੰ ਕੀਤੀ ਗਈ। ਹਾਲਾਂਕਿ ਏਜੰਸੀ ਨੇ ਕਾਰੋਬਾਰੀ ਦਾ ਨਾਂ ਨਹੀਂ ਦੱਸਿਆ।
ਸੀ.ਬੀ.ਡੀ.ਟੀ. ਨੇ ਇਕ ਬਿਆਨ 'ਚ ਕਿਹਾ, 'ਖੁਫੀਆ ਸੂਚਨਾਵਾਂ ਮਿਲੀਆਂ ਕਿ ਕਾਰੋਬਾਰੀ ਕੋਲ ਉਸ ਦੇ ਰਿਹਾਇਤ ਤੋਂ ਭਾਰੀ ਮਾਤਰਾ 'ਚ ਨਕਦੀ ਉਪਲੱਬਧ ਹੈ ਤੇ ਇਸ ਨੂੰ ਜਲਦ ਹੀ ਟਿਕਾਣੇ ਲਗਾਇਆ ਜਾ ਸਕਦਾ ਹੈ। ਇਸ ਦੇ ਆਧਾਰ 'ਤੇ ਤੱਤਕਾਲ ਕਾਰਵਾਈ ਕਰਦੇ ਹੋਏ ਨਕਦੀ ਦੀ ਮੌਜੂਦਗੀ ਨੂੰ ਲੈ ਕੇ ਜਾਣਕਾਰੀਆਂ ਇਕੱਠੀਆਂ ਕੀਤੀਆਂ ਗਈਆਂ। ਇਸ ਤੋਂ ਬਾਅਦ ਕਾਰੋਬਾਰੀ ਦੀ ਰਿਹਾਇਸ਼ ਅਤੇ ਉਸ ਦੇ ਵਪਾਰਕ ਸਥਾਨ ਦੀ ਤਲਾਸ਼ੀ ਲਈ ਵਾਰੰਟ ਜਾਰੀ ਕੀਤਾ ਗਿਆ।'

Inder Prajapati

This news is Content Editor Inder Prajapati