ਪ੍ਰਵਾਸੀ ਕਾਮਿਆਂ ਨੂੰ ਦੂਸਰੀ ਸ਼੍ਰੇਣੀ ਦਾ ਨਾਗਰਿਕ ਮੰਨਣਾ ਪ੍ਰਵਾਨ ਨਹੀਂ : ਰਾਹੁਲ

01/15/2018 12:34:37 PM

ਨਵੀਂ ਦਿੱਲੀ— ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਇਮੀਗ੍ਰੇਸ਼ਨ ਚੈੱਕ ਰਿਕਵਾਇਰਡ (ਈ. ਸੀ. ਆਰ.) ਪਾਸਪੋਰਟ ਵਾਲਿਆਂ ਲਈ ਵੱਖਰੇ ਰੰਗ  ਦਾ ਪਾਸਪੋਰਟ ਜਾਰੀ ਕਰਨ 'ਤੇ ਸਖਤ ਇਤਰਾਜ਼ ਦਰਜ ਕਰਵਾਉਂਦਿਆਂ ਅੱਜ ਕਿਹਾ ਕਿ ਪ੍ਰਵਾਸੀ ਭਾਰਤੀ ਕਾਮਿਆਂ  ਨਾਲ ਦੂਸਰੀ ਸ਼੍ਰੇਣੀ ਦੇ ਨਾਗਰਿਕਾਂ ਵਾਲਾ ਵਤੀਰਾ ਸਹਿਣ ਨਹੀਂ ਕੀਤਾ ਜਾਵੇਗਾ।
ਸ਼੍ਰੀ ਗਾਂਧੀ ਨੇ ਵਿਦੇਸ਼ ਮੰਤਰਾਲਾ ਦੇ ਇਸ ਫੈਸਲੇ ਨੂੰ ਲੈ ਕੇ ਭਾਜਪਾ 'ਤੇ ਵੀ ਹਮਲਾ ਕੀਤਾ ਅਤੇ ਕਿਹਾ ਕਿ ਇਹ ਫੈਸਲਾ ਉਸ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਹਿ ਪਾਸਪੋਰਟ ਹੁਣ ਵਿਅਕਤੀ ਦੇ ਸਥਾਈ ਨਿਵਾਸ ਦੀ ਪਛਾਣ ਦੀ ਤਰ੍ਹਾਂ ਨਹੀਂ ਵਰਤਿਆ ਨਹੀਂ ਜਾਵੇਗਾ। ਕਾਂਗਰਸ ਦੇ ਪ੍ਰਧਾਨ ਨੇ ਟਵੀਟ ਕੀਤਾ ਕਿ ਭਾਰਤ ਦੇ ਪ੍ਰਵਾਸੀ ਕਾਮਿਆਂ ਨਾਲ ਦੂਸਰੀ ਸ਼੍ਰੇਣੀ ਦੇ ਨਾਗਰਿਕਾਂ ਵਾਂਗ ਵਤੀਰਾ ਪੂਰੀ ਤਰ੍ਹਾਂ ਨਾ-ਮੰਨਣਯੋਗ ਹੈ। ਇਹ ਕਾਰਵਾਈ ਭਾਜਪਾ ਦੀ ਵਿਤਕਰੇ ਵਾਲੀ ਮਾਨਸਿਕਤਾ ਨੂੰ ਦਰਸਾਉਂਦੀ ਹੈ।