ਆਈ.ਟੀ. ਇੰਜੀਨੀਅਰ ਨੇ ਪਤਨੀ ਅਤੇ 4 ਸਾਲ ਦੇ ਬੇਟੇ ਸਮੇਤ ਕੀਤੀ ਖੁਦਕੁਸ਼ੀ

01/19/2018 5:23:06 PM

ਪੁਣੇ— ਇੱਥੋਂ ਇਕ ਇੰਜੀਨੀਅਰ ਦੇ ਪੂਰੇ ਪਰਿਵਾਰ ਸਮੇਤ ਖੁਦਕੁਸ਼ੀ ਕਰਨ ਦੀ ਦਰਦਨਾਕ ਵਾਰਦਾਤ ਸਾਹਮਣੇ ਆਈ ਹੈ। ਗੁਆਂਢੀਆਂ ਦੀ ਸੂਚਨਾ 'ਤੇ ਪੁਲਸ ਨੇ ਘਰ ਦੇ ਅੰਦਰ ਬੰਦ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ, ਜਿਸ 'ਚ ਇਕ ਚਾਰ ਸਾਲਾ ਮਾਸੂਮ ਦੀ ਵੀ ਲਾਸ਼ ਸ਼ਾਮਲ ਹੈ। ਵਾਰਦਾਤ ਪੁਣੇ ਦੇ ਬਾਨੇਰ-ਪਾਸ਼ਣ ਲਿੰਕ ਰੋਡ ਦੀ ਹੈ, ਜਿੱਥੇ ਇਕ ਆਈ.ਟੀ. ਇੰਜੀਨੀਅਰ ਨੇ ਆਪਣੀ ਪਤਨੀ ਅਤੇ 4 ਸਾਲ ਦੇ ਬੇਟੇ ਦੀ ਹੱਤਿਆ ਕਰ ਕੇ ਖੁਦ ਵੀ ਖੁਦਕੁਸ਼ੀ ਕਰ ਲਈ। ਪੁਲਸ ਅਨੁਸਾਰ ਪਰਿਵਾਰ ਦਾ ਮੁਖੀਆ 34 ਸਾਲਾ ਜਯੇਸ਼ ਕੁਮਾਰ ਪਟੇਲ ਇਕ ਵੱਡੀ ਕੰਪਨੀ 'ਚ ਇੰਜੀਨੀਅਰ ਸੀ। ਪੁਲਸ ਨ ੇਦੱਸਿਆ ਕਿ ਜਯੇਸ਼ ਕੁਮਾਰ ਕਰੀਬ 1.5 ਲੱਖ ਰੁਪਏ ਮਹੀਨਾ ਤਨਖਾਹ ਲੈਂਦਾ ਸੀ। ਅਜਿਹੇ 'ਚ ਆਰਥਿਕ ਤੰਗੀ ਕਾਰਨ ਪਰਿਵਾਰਕ ਕਲੇਸ਼ ਨਾਲ ਖੁਦਕੁਸ਼ੀ ਦਾ ਸ਼ੱਕ ਤਾਂ ਨਹੀਂ ਹੁੰਦਾ। 
ਗੁਆਂਢੀਆਂ ਅਨੁਸਾਰ ਪੂਰਾ ਪਰਿਵਾਰ 2 ਦਿਨ ਤੋਂ ਘਰ ਦੇ ਅੰਦਰ ਹੀ ਬੰਦ ਸੀ। ਗੁਆਂਢੀਆਂ ਨੂੰ ਜਦੋਂ 2 ਦਿਨ ਤੱਕ ਘਰ ਦਾ ਕੋਈ ਮੈਂਬਰ ਦਿਖਾਈ ਨਹੀਂ ਦਿੱਤਾ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਕੰਟਰੋਲ ਰੂਮ ਨੂੰ ਜਾਣਕਾਰੀ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁੱਜੀ ਪੁਲਸ ਨੂੰ ਦੂਜੀ ਇਮਾਰਤ ਦੀ ਬਾਲਕਨੀ ਤੋਂ ਹੋ ਕੇ ਘਰ ਦੇ ਅੰਦਰ ਆਉਣਾ ਪਿਆ। ਬਾਲਕਨੀ ਤੋਂ ਹੋ ਕੇ ਪੀੜਤ ਪਰਿਵਾਰ ਦੇ ਘਰ ਦਾ ਦਰਵਾਜ਼ਾ ਤੋੜ ਕੇ ਜਦੋਂ ਪੁਲਸ ਘਰ ਦੇ ਅੰਦਰ ਪੁੱਜੀ ਤਾਂ ਉੱਥੇ ਘਰ ਦੇ ਤਿੰਨੋਂ ਮੈਂਬਰ ਮ੍ਰਿਤ ਮਿਲੇ। ਪੁਲਸ ਨੇ ਦੱਸਿਆ ਕਿ ਪਤੀ ਅਤੇ ਪਤਨੀ ਨੇ ਜਿੱਥੇ ਫਾਂਸੀ ਲਗਾ ਕੇ ਖੁਦਕੁਸ਼ਈ ਕੀਤੀ, ਉੱਥੇ ਹੀ 4 ਸਾਲਾ ਮਾਸੂਮ ਦੇ ਮੂੰਹ 'ਚੋਂ ਝੱਗ ਨਿਕਲ ਰਿਹਾ ਸੀ। ਪੁਲਸ ਨੂੰ ਸ਼ੱਕ ਹੈ ਕਿ ਇੰਜੀਨੀਅਰ ਪਤੀ ਨੇ ਪਹਿਲਾਂ ਪਤਨੀ ਅਤੇ ਬੇਟੇ ਦਾ ਕਤਲ ਕੀਤਾ, ਫਿਰ ਖੁਦ ਵੀ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਅਜਿਹਾ ਕੀ ਕਾਰਨ ਸੀ ਕਿ ਜਯੇਸ਼ ਕੁਮਾਰ ਨੂੰ ਪੂਰੇ ਪਰਿਵਾਰ ਸਮੇਤ ਖੁਦਕੁਸ਼ੀ ਕਰਨੀ ਪਈ। ਪੁਣੇ 'ਚ ਲਗਾਤਾਰ ਹੋ ਰਹੀਆਂ ਖੁਦਕੁਸ਼ੀਆਂ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਬਣਦੀਆਂ ਜਾ ਰਹੀਆਂ ਹਨ। ਹਾਲ ਹੀ 'ਚ ਭੋਸਰੀ ਦੇ ਇਕ ਪਰਿਵਾਰ ਦੇ 3 ਲੋਕਾਂ ਨੇ ਖੁਦਕੁਸ਼ੀ ਕਰ ਲਈ ਸੀ, ਉੱਥੇ ਹੀ ਹਿੰਜਵਾੜੀ 'ਚ ਵੀ ਇਕ ਨਰਸ ਨੇ ਖੁਦਕੁਸ਼ੀ ਕਰ ਲਈ ਸੀ।