ਜ਼ਿੰਦਾ ''ਤੇ ਜ਼ਿੰਦਾ , ਮਰਨ ਤੋਂ ਬਾਅਦ ਵੀ ਮੁਸੀਬਤ ਬਣਿਆ ਇਹ ਗੈਂਗਸਟਰ

07/04/2017 8:09:31 AM

ਜੈਪੁਰ — ਜ਼ਿੰਦਾ ਰਹਿੰਦੇ ਹੋਏ ਵੀ ਅਤੇ ਮਰਨ ਤੋਂ ਬਾਅਦ ਵੀ ਖੂੰਖਾਰ ਅਪਰਾਧੀ ਆਨੰਦਪਾਲ ਸਿੰਘ ਰਾਜਸਥਾਨ ਪੁਲਸ ਲਈ ਮੁਸੀਬਤ ਬਣਿਆ ਹੋਇਆ ਹੈ। ਪੁਲਸ ਮੁਕਾਬਲੇ 'ਚ ਦੱਸ ਦਿਨ ਪਹਿਲਾਂ ਮਾਰੇ ਗਏ ਆਨੰਦਪਾਲ ਦੀ ਲਾਸ਼ ਦਾ ਅਜੇ ਤੱਕ ਅੰਤਮ ਸੰਸਕਾਰ ਨਹੀਂ ਹੋ ਸਕਿਆ।
ਮ੍ਰਿਤਕ ਦੇ ਪਰਿਵਾਰ ਵਾਲੇ ਜੇਲ 'ਚ ਬੰਦ ਮ੍ਰਿਤਕ ਦੇ ਦੋ ਭਰਾਵਾਂ ਨੂੰ ਅੰਤਿਮ ਸੰਸਕਾਰ 'ਚ ਹਿੱਸਾ ਲੈਣ ਦੀ ਮੰਗ ਕਰ ਰਹੇ ਹਨ ਜਦੋਂ ਕਿ ਅਦਾਲਤ ਨੇ ਦੋਵੇਂ ਭਰਾਵਾਂ ਦੀ ਜ਼ਮਾਨਤ ਖਾਰਜ ਕੀਤੀ ਹੋਈ ਹੈ। ਪੁਲਸ ਸੁਪਰਡੰਟ ਅਨਿਲ ਪਾਰਿਸ ਦੇਖਮੁੱਖ ਦੇ ਅਨੁਸਾਰ ਪੁਲਸ ਮੁਕਾਬਲੇ 'ਚ ਮਾਰੇ ਗਏ ਆਨੰਦਪਾਲ ਸਿੰਘ ਦੀ ਲਾਸ਼ ਦਾ ਅਜੇ ਤੱਕ ਪਰਿਵਾਰ ਵਾਲਿਆਂ ਨੇ ਅੰਤਮ ਸੰਸਕਾਰ ਨਹੀਂ ਕੀਤਾ ਅਤੇ ਇਹ ਕਦੋਂ ਕਰਨਾ ਹੈ ਇਸ ਦੀ ਜਾਣਕਾਰੀ ਪ੍ਰਸ਼ਾਸਨ ਦੇ ਕੋਲ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਪ੍ਰਤੀਨਿਧੀ ਮੰਡਲ ਨੂੰ ਮਿਲਣ ਦੀ ਗੱਲ ਕੀਤੀ ਹੈ ਫਿਲਹਾਲ ਪ੍ਰਤੀਨਿਧੀ ਮੰਡਲ ਨਹੀਂ ਆਇਆ ਹੈ। ਉਨ੍ਹਾਂ ਨੇ ਮੀਡੀਆ 'ਚ ਆਈਆਂ ਇਨ੍ਹਾਂ ਖਬਰਾਂ ਨੂੰ ਖਾਰਜ ਕੀਤਾ ਹੈ ਜਿਸ 'ਚ ਕਿਹਾ ਗਿਆ ਹੈ ਕਿ ਆਨੰਦਪਾਲ ਦੀ ਲਾਸ਼ ਸੁਰੱਖਿਅਤ ਰੱਖਣ ਲਈ ਸਾਰਵਦਾ ਪਿੰਡ ਤੋਂ ਲਿਆਉਂਦੇ ਜਾ ਰਹੇ ਡੀਫੀ੍ਰਜ਼ਰ ਨੂੰ ਪੁਲਸ ਨੇ ਰੋਕ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਿਸ ਟਰੱਕ 'ਚ ਡੀਫ੍ਰੀਜ਼ਰ ਲਿਆਇਆ ਜਾ ਰਿਹਾ ਸੀ, ਉਸਦੀ ਪੁਲਸ ਜਾਂਚ ਦੇ ਦੌਰਾਨ ਟਰੱਕ ਦੇ ਕਾਗਜ਼ਾਤ ਨਾ ਮਿਲਣ ਕਾਰਨ ਟਰੱਕ ਨੂੰ ਰੋਕਿਆ ਗਿਆ ਸੀ ਨਾ ਕਿ ਡੀਫ੍ਰੀਜ਼ਰ ਨੂੰ।


ਇਸ ਤੋਂ ਪਹਿਲਾਂ ਲਾਸ਼ ਛੇ ਦਿਨ ਤੱਕ ਰਤਨਗੜ੍ਹ ਹਸਪਤਾਲ ਦੀ ਮੋਰਚਰੀ ਦੇ ਡੀਫ੍ਰੀਜ਼ਰ 'ਚ ਹੀ ਰੱਖੀ ਹੀ ਸੀ। ਇਸ ਦੌਰਾਨ ਵੀਰਵਾਰ ਨੂੰ ਆਨੰਦਪਾਲ ਦੀ ਮਾਂ ਨੇ ਲਾਸ਼ ਦਾ ਦੌਬਾਰਾ ਪੋਸਟਮਾਰਟਮ ਐਮਸ ਦੇ ਡਾਕਟਰਾਂ ਤੋਂ ਕਰਵਾਉਣ ਦੀ ਮੰਗ ਰੱਖਦੇ ਹੋਏ ਰਤਨਗੜ੍ਹ ਏਡੀਜੇ ਅਦਾਲਤ 'ਚ ਅਪੀਲ ਕੀਤੀ ਸੀ।