ਇਸਰੋ ਨੇ ਰਚਿਆ ਇਤਿਹਾਸ, ਲਾਂਚ ਕੀਤਾ ਭਾਰਤ ਦਾ 100ਵਾਂ ਸੈਟੇਲਾਈਟ

01/13/2018 9:53:41 AM

ਬੈਂਗਲੁਰੂ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਆਪਣੀ ਸੈਂਚੁਰੀ ਪੂਰੀ ਕਰ ਲਈ। ਇਸਰੋ ਨੇ ਸ਼ੁੱਕਰਵਾਰ ਨੂੰ ਇਕੱਠੇ 31 ਸੈਟੇਲਾਈਟਾਂ ਨੂੰ ਛੱਡਿਆ, ਇਸ 'ਚ ਭਾਰਤ ਦੇ 3 ਅਤੇ 6 ਹੋਰ ਦੇਸ਼ਾਂ ਦੇ 28 ਸੈਟੇਲਾਈਟ ਸ਼ਾਮਲ ਹਨ। ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸ਼ੁੱਕਰਵਾਰ ਦੀ ਸਵੇਰ 9.28 ਵਜੇ ਪੀ.ਐੱਸ.ਐੱਲ.ਵੀ.-ਸੀ40 ਰਾਕੇਟ ਨੂੰ ਛੱਡਿਆ ਗਿਆ। ਸੈਟੇਲਾਈਟ ਕੇਂਦਰ ਨਿਰਦੇਸ਼ਕ ਐੱਮ. ਅੰਨਾਦੁਰਈ ਨੇ ਦੱਸਿਆ ਕਿ ਮਾਈਕ੍ਰੋ ਸੈਟੇਲਾਈਟ ਪੁਲਾੜ 'ਚ ਭਾਰਤ ਦਾ 100ਵਾਂ ਸੈਟੇਲਾਈਟ ਹੈ। ਪੁਲਾੜ ਵਿਗਿਆਨੀ ਅਤੇ ਇੰਜੀਨੀਅਰਾਂ ਨੇ ਵੀਰਵਾਰ ਨੂੰ ਹੀ ਰਾਕੇਟ ਦੇ ਹੇਠਲੇ, ਮੱਧ ਅਤੇ ਉੱਪਰੀ ਹਿੱਸੇ ਦੀ ਤੇਲ ਦੀ ਟੰਕੀ 'ਚ ਤਰਲ ਅਤੇ ਠੋਸ ਫਿਊਲ ਭਰਨਾ ਸ਼ੁਰੂ ਕਰ ਦਿੱਤਾ ਸੀ।
ਪਿਛਲੇ ਸਾਲ ਵੀ ਹੋਇਆ ਸੀ ਲਾਂਚ
ਪਿਛਲੇ ਸਾਲ 31 ਅਗਸਤ ਨੂੰ ਇਸੇ ਤਰ੍ਹਾਂ ਦੇ ਰਾਕੇਟ ਤੋਂ ਨੌਵਹਿਨ ਸੈਟੇਲਾਈਟ ਆਈ.ਆਰ.ਐੱਨ.ਐੱਸ.ਐੱਸ.1-ਐੱਚ ਲਾਂਚ ਕੀਤਾ ਗਿਆ ਸੀ ਪਰ ਹੀਟ ਸ਼ੀਲਟ ਨਾ ਖੁੱਲ੍ਹਣ ਕਾਰਨ ਸੈਟੇਲਾਈਟ ਰਾਕੇਟ ਦੇ ਚੌਥੇ ਚਰਨ 'ਚ ਅਸਫਲ ਹੋ ਗਿਆ ਸੀ।
ਪਾਕਿਸਤਾਨ ਵੀ ਡਰਿਆ
ਪਾਕਿਸਤਾਨੀ ਵਿਦੇਸ਼ ਮੰਤਰਾਲੇ ਵੱਲੋਂ ਕਿਹਾ ਗਿਆ ਕਿ ਭਾਰਤ ਵੱਲੋਂ 3 ਕਾਰਟੋਸੈੱਟ-2 ਲੜੀ ਦੇ ਅਰਥ ਆਬਜ਼ਰਵੇਸ਼ਨ ਸੈਟੇਲਾਈਟਾਂ ਨੂੰ ਪੁਲਾੜ ਭੇਜੇ ਜਾਣ ਦੀ ਯੋਜਨਾ ਦਾ ਮਕਸਦ ਫੌਜ ਇਸਤੇਮਾਲ ਹੈ ਅਤੇ ਸਾਰੇ ਪੁਲਾੜ ਤਕਨਾਲੋਜੀ ਦੋਹਰੇ ਇਸਤੇਮਾਲ ਦੀ ਸਮਰੱਥਾ ਯੁਕਤ ਹੈ। ਭਾਰਤੀ ਸੈਟੇਲਾਈਟਾਂ 'ਚ 100 ਕਿਲੋਗ੍ਰਾਮ ਦਾ ਇਕ ਮਾਈਕ੍ਰੋ ਸੈਟੇਲਾਈਟ ਅਤੇ 5 ਕਿਲੋਗ੍ਰਾਮ ਦਾ ਇਕ ਨੈਨੋ ਸੈਟੇਲਾਈਟ ਵੀ ਸ਼ਾਮਲ ਹੈ। ਬਾਕੀ 28 ਸੈਟੇਲਾਈਟ ਕੈਨੇਡਾ, ਫਿਨਲੈਂਡ, ਫਰਾਂਸ, ਦੱਖਣੀ ਕੋਰੀਆ, ਬ੍ਰਿਟੇਨ ਅਤੇ ਅਮਰੀਕਾ ਦੇ ਹਨ। ਸਾਰੇ ਸੈਟੇਲਾਈਟਾਂ ਦਾ ਕੁੱਲ ਭਾਰ 1323 ਕਿਲੋਗ੍ਰਾਮ ਹੈ। ਪਾਕਿਸਤਾਨ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਇਨ੍ਹਾਂ ਦਾ ਇਸਤੇਮਾਲ ਫੌਜ ਯੋਗਤਾਵਾਂ ਲਈ ਨਾ ਕੀਤਾ ਜਾਵੇ, ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਾ ਖੇਤਰ 'ਤੇ ਗਲਤ ਪ੍ਰਭਾਵ ਪਵੇਗਾ।